Bachchan Family ‘ਚ ਨਹੀਂ ਹੈ ਕੋਈ ਦਰਾਰ, ਹੱਥਾਂ ‘ਚ ਹੱਥ ਪਾਕੇ ਦਿਖੇ ਐਸ਼ਵਰਿਆ-ਅਭਿਸ਼ੇਕ, ਸਹੁਰੇ ਅਮਿਤਾਭ ਨੂੰ ਐਸ਼ਵਰਿਆ ਰਾਏ…

ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਕਾਰ ਸਭ ਠੀਕ ਹੈ। ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਵਿਚਾਲੇ ਦਰਾਰ ਦੀਆਂ ਖਬਰਾਂ ਆ ਰਹੀਆਂ ਸਨ। ਕਿਆਸ ਅਰਾਈਆਂ ਤਲਾਕ ਤੱਕ ਵੀ ਪਹੁੰਚ ਗਈਆਂ ਸਨ। ਪਰ ਦੋਵਾਂ ਨੇ ਇਨ੍ਹਾਂ ਅਫਵਾਹਾਂ ‘ਤੇ ਕਦੇ ਮੂੰਹ ਨਹੀਂ ਖੋਲ੍ਹਿਆ। ਹਾਲਾਂਕਿ, ਅਮਿਤਾਭ ਬੱਚਨ ਕਦੇ-ਕਦੇ ਆਪਣੀਆਂ ਗੁਪਤ ਪੋਸਟਾਂ ਨਾਲ ਸੋਸ਼ਲ ਮੀਡੀਆ ਉਪਭੋਗਤਾਵਾਂ ਦੀ ਚਿੰਤਾ ਵਧਾਉਂਦੇ ਹਨ ਅਤੇ ਕਦੇ-ਕਦਾਈਂ ਇਹ ਸੰਕੇਤ ਦਿੰਦੇ ਹਨ ਕਿ ਪਰਿਵਾਰ ਵਿੱਚ ਸਭ ਠੀਕ ਹੈ। ਪਰ, ਹਾਲ ਹੀ ਵਿੱਚ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੇ ਆਪਣੇ ਦਰਾਰ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਦੋਂ ਜੋੜਾ ਮੁੰਬਈ ਵਿੱਚ ਆਪਣੀ ਬੇਟੀ ਆਰਾਧਿਆ ਦੇ ਸਕੂਲ ਫੰਕਸ਼ਨ ਵਿੱਚ ਇਕੱਠੇ ਦੇਖਿਆ ਗਿਆ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਅਭਿਸ਼ੇਕ ਐਸ਼ਵਰਿਆ ਦਾ ਬਹੁਤ ਧਿਆਨ ਰੱਖਦੇ ਹਨ। ਤਿੰਨੋਂ ਇਕੱਠੇ ਸਕੂਲ ਵਿੱਚ ਦਾਖ਼ਲ ਹੁੰਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ‘ਚ ਅਭਿਸ਼ੇਕ ਅਤੇ ਐਸ਼ਵਰਿਆ ਦਾ ਬਾਂਡ ਕਾਫੀ ਵਧੀਆ ਦਿੱਖ ਰਿਹਾ ਹੈ। ਦੋਵੇਂ ਕਾਫੀ ਸਮੇਂ ਬਾਅਦ ਇਕੱਠੇ ਨਜ਼ਰ ਆਏ ਹਨ। ਪ੍ਰਸ਼ੰਸਕਾਂ ਦੇ ਦਿਲਾਂ ਨੂੰ ਵੱਡੀ ਰਾਹਤ ਮਿਲੀ ਹੈ।
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਇਕੱਠੇ ਐਂਟਰੀ ਮਾਰ ਕੇ ਤਲਾਕ ਦੀਆਂ ਅਫਵਾਹਾਂ ਦੀ ਅੱਗ ਵਿੱਚ ਪਾਣੀ ਪਾਕ ਕੇ ਨਫ਼ਰਤ ਕਰਨ ਵਾਲਿਆਂ ਦੇ ਮੂੰਹ ਤੇ ਤਾਲਾ ਲਗਾ ਦਿੱਤਾ ਹੈ। ਵਾਇਰਲ ਹੋ ਰਹੀ ਵੀਡੀਓਜ਼ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋਵੇਂ ਇਕੱਠੇ ਕਾਫੀ ਖੁਸ਼ ਹਨ।
ਕਾਫੀ ਸਮੇਂ ਬਾਅਦ ਨਜ਼ਰ ਆਇਆ ਬੱਚਨ ਪਰਿਵਾਰ
ਇਸ ਫੰਕਸ਼ਨ ਦਾ ਹਿੱਸਾ ਮਹਾਨਾਇਕ ਅਮਿਤਾਭ ਬੱਚਨ ਵੀ ਬਣੇ। ਜਿਵੇਂ ਹੀ ਸਹੁਰਾ ਕਾਰ ਤੋਂ ਉਤਰ ਕੇ ਅੰਦਰ ਜਾਂਦੇ ਹਨ ਤਾਂ ਤਿੰਨੋਂ ਇਕੱਠੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਐਸ਼ਵਰਿਆ ਉਨ੍ਹਾਂ ਦਾ ਹੱਥ ਫੜ ਕੇ ਅੰਦਰ ਲੈ ਜਾਂਦੀ ਹੈ। ਤਿੰਨੋਂ ਇਕੱਠੇ ਹੀ ਆਰਾਧਿਆ ਦਾ ਹੌਂਸਲਾ ਵਧਾਉਣ ਲਈ ਪਹੁੰਚੇ ਹਨ।
ਅਲੱਗ-ਅਲੱਗ ਪਹੁੰਚੇ, ਪਰ ਇਕੱਠੇ ਵਾਪਸ ਆਏ
ਐਸ਼ਵਰਿਆ ਇਸ ਦੌਰਾਨ ਕਾਲੇ ਰੰਗ ਦੇ ਸੂਟ ਵਿੱਚ ਨਜ਼ਰ ਆਈ। ਉਸਨੇ ਸੂਟ ਦੇ ਨਾਲ ਇੱਕ ਫੁੱਲ ਪ੍ਰਿੰਟਡ ਦੁਪੱਟਾ ਲਿਆ ਹੋਇਆ ਸੀ। ਆਪਣੀ ਲੁੱਕ ਨੂੰ ਉਨ੍ਹਾਂ ਨੇ ਲਾਊਡ ਰੈੱਡ ਲਿਪਸਟਿਕ ਨਾਲ ਪੂਰਾ ਕੀਤਾ। ਅਭਿਸ਼ੇਕ ਬੱਚਨ ਬਲੈਕ ਹੂਡੀ ਵਿੱਚ ਨਜ਼ਰ ਆਏ। ਅਮਿਤਾਭ ਬੱਚਨ ਗ੍ਰੇ ਰੰਗ ਦੀ ਜੈਕੇਟ ਪਹਿਨੇ ਨਜ਼ਰ ਆਏ। ਹਾਲਾਂਕਿ, ਐਸ਼ਵਰਿਆ ਆਪਣੀ ਕਾਰ ‘ਚ ਵੱਖਰੇ ਤੌਰ ‘ਤੇ ਪਹੁੰਚੀ ਸੀ, ਪਰ ਇਕੱਠੇ ਵਾਪਸ ਗਏ।