After Bathinda we will change face of Giddarbaha Harsimrat Badal announcement during election hdb – News18 ਪੰਜਾਬੀ

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਗਿੱਦੜਬਾਹਾ ’ਚ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ। ਉਨ੍ਹਾਂ ਵਲੋਂ ਪੰਚਾਇਤੀ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣ ਦੀ ਰਣਨੀਤੀ ਵੀ ਉਲੀਕੀ ਜਾ ਰਹੀ ਹੈ। ਗਿੱਦੜਬਾਹਾ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਬਾਦਲ ਸਾਹਬ ਨੂੰ ਸਰਪੰਚ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਤੇ ਅੱਜ ਵੀ ਲੋਕ ਬਾਦਲ ਪਰਿਵਾਰ ਨੂੰ ਪਿਆਰ ਕਰਦੇ ਹਨ।
ਇਹ ਵੀ ਪੜ੍ਹੋ:
CM ਮਾਨ ਨਾਲ ਆੜ੍ਹਤੀਆਂ ਦੀ ਬੈਠਕ… ਝੋਨੇ ਦੀ ਚੁਕਾਈ ਦਾ ਨਿਕਲਿਆ ਹੱਲ, ਕਿਸਾਨ ਅਤੇ ਆੜ੍ਹਤੀ ਦੋਵੇਂ ਰਾਜ਼ੀ
ਉਨ੍ਹਾਂ ਕਿਹਾ ਕਿ ਜੇਕਰ ਦੇਸ਼ਾਂ-ਵਿਦੇਸ਼ਾਂ ’ਚ ਜੇਕਰ ਪਛਾਣ ਮਿਲੀ ਤਾਂ ਉਹ ਗਿੱਦੜਬਾਹਾ ਦੇ ਹਲਕੇ ਦੇ ਲੋਕਾਂ ਦੀ ਬਦੌਲਤ ਹੈ। ਇਸ ਮੌਕੇ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਅਤੇ ਹਰਦੀਪ ਢਿਲੋਂ ’ਤੇ ਵੀ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਨੇ ਜਿਨ੍ਹਾਂ ਨੂੰ ਬਣਾਇਆ, ਉਨ੍ਹਾਂ ਹੀ ਧੋਖਾ ਦਿੱਤਾ।
ਹਰਸਿਮਰਤ ਨੇ ਕਿਹਾ ਕਿ ਦੋਹਾਂ ਭਾਈਵਾਲ ਪਾਰਟੀਆਂ ਨੂੰ ਅਕਾਲੀ ਦਲ ਖ਼ਿਲਾਫ਼ ਝੂਠਾ ਪ੍ਰਚਾਰ ਕਰਕੇ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਪੰਜ ਸਾਲ ਸਰਕਾਰ ਹੰਢਾ ਗਿਆ, ਪਰ ਹਲਕੇ ਲਈ ਕੁਝ ਨਹੀਂ ਕੀਤਾ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :