ਅੱਜ ਇਨ੍ਹਾਂ 10 ਸੂਬਿਆਂ ‘ਚ ਪਵੇਗਾ ਭਾਰੀ ਮੀਂਹ…ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ – News18 ਪੰਜਾਬੀ

ਮਾਨਸੂਨ ਦੀ ਬਾਰਿਸ਼ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਹਾਲੇ ਵੀ ਦੇਸ਼ ਦੇ ਕਈ ਰਾਜਾਂ ‘ਚ ਬਾਰਿਸ਼ ਹੋ ਰਹੀ ਹੈ। ਸ਼ਨੀਵਾਰ ਤੜਕੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਗ੍ਰੇਟਰ ਨੋਇਡਾ ਵਿੱਚ ਭਾਰੀ ਮੀਂਹ ਪਿਆ। ਇਸ ਅਚਾਨਕ ਪਏ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਗਈ। ਇਸ ਦੌਰਾਨ ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ ਅੱਜ ,5 ਅਕਤੂਬਰ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਸਮੁੰਦਰ ਵਿਚ ਬਣ ਰਿਹਾ ਚੱਕਰਵਾਤੀ ਸਰਕੂਲੇਸ਼ਨ…
ਦੂਜੇ ਪਾਸੇ, ਉੱਤਰੀ ਬੰਗਲਾਦੇਸ਼ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਪੱਛਮੀ ਮੱਧ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ। ਉਥੇ ਹੀ ਦੱਖਣ-ਪੂਰਬੀ ਅਰਬ ਸਾਗਰ ‘ਚ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਅਗਲੇ ਪੰਜ ਦਿਨਾਂ ਤੱਕ ਦੱਖਣੀ ਭਾਰਤ ਵਿੱਚ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
Rainfall Warning : 05th October 2024
वर्षा की चेतावनी : 05th अक्टूबर 2024 #rainfallwarning #IMDWeatherUpdate #stayalert #staysafe #assam #meghalaya #nagaland #manipur #mizoram #tripra #kerala #Tamilnadu #arunachalpradesh #Kerala #WestBengal #sikkim #karnataka #andhrapradesh… pic.twitter.com/TBgiOoHltX— India Meteorological Department (@Indiametdept) October 4, 2024
ਇਨ੍ਹਾਂ ਰਾਜਾਂ ‘ਚ ਅੱਜ ਭਾਰੀ ਮੀਂਹ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਯਾਨੀ ਸ਼ਨੀਵਾਰ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਸਾਰੇ ਉੱਤਰ-ਪੂਰਬੀ ਰਾਜਾਂ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਵਿਭਾਗ ਨੇ ਅੱਜ ਇਨ੍ਹਾਂ ਰਾਜਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਦੱਖਣੀ ਭਾਰਤ ਦੇ ਕੇਰਲ, ਤਾਮਿਲਨਾਡੂ, ਦੱਖਣੀ ਅੰਦਰੂਨੀ ਕਰਨਾਟਕ ਅਤੇ ਰਾਇਲਸੀਮਾ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਥੇ ਵੀ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।