ਬਿਰਯਾਨੀ ‘ਤੇ ਮੁਫਤ ਫਲਾਈਟ ਟਿਕਟ? IndiGo-Swiggy ਦਾ ਨਵਾਂ ਆਫਰ, ਘਰ ‘ਚ ਖਾਓ, ਜਹਾਜ਼ ‘ਚ ਕਰੋ ਸਫਰ

ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ‘ਚ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਸਸਤੀ ਫਲਾਈਟ ਟਿਕਟਾਂ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਫਲਾਈਟ ਟਿਕਟਾਂ ‘ਤੇ ਆਸਾਨੀ ਨਾਲ ਭਾਰੀ ਛੂਟ ਪ੍ਰਾਪਤ ਕਰ ਸਕਦੇ ਹੋ। ਇੱਥੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਡਿਸਕਾਉਂਟ ਓਨਾ ਹੀ ਵੱਡਾ ਹੋਵੇਗਾ ਜਿੰਨਾ ਤੁਸੀਂ Swiggy ‘ਤੇ ਆਪਣੇ ਮਨਪਸੰਦ ਭੋਜਨ ਦਾ ਆਰਡਰ ਕਰਦੇ ਹੋ। ਜੇਕਰ ਆਰਡਰ ਬਹੁਤ ਵੱਡਾ ਹੈ ਤਾਂ ਤੁਸੀਂ ਹਵਾਈ ਟਿਕਟ ਵੀ ਮੁਫਤ ਪ੍ਰਾਪਤ ਕਰ ਸਕਦੇ ਹੋ।
ਜੀ ਹਾਂ, ਹਾਲ ਹੀ ਵਿੱਚ ਇੰਡੀਗੋ ਏਅਰਲਾਈਨਜ਼ ਅਤੇ ਸਵਿਗੀ ਵਿਚਕਾਰ ਇੱਕ ਵਿਲੱਖਣ ਸਾਂਝੇਦਾਰੀ ਹੋਈ ਹੈ। ਜਿਸ ਤਹਿਤ ਇੰਡੀਗੋ ਬਲੂ ਚਿਪ ਦੇ ਮੈਂਬਰ ਸਵਿਗੀ ‘ਤੇ ਖਾਣਾ ਆਰਡਰ ਕਰਕੇ ਬਲੂ ਚਿਪਸ ਕਮਾ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ Swiggy ਤੋਂ ਕਰਿਆਨੇ ਦਾ ਆਰਡਰ ਕਰਨ ਅਤੇ Swiggy Dineout ਰਾਹੀਂ ਰੈਸਟੋਰੈਂਟ ਵਿੱਚ ਟੇਬਲ ਬੁੱਕ ਕਰਨ ‘ਤੇ ਬਲੂ ਚਿਪਸ ਵੀ ਮਿਲਣਗੇ। ਇਨ੍ਹਾਂ ਬਲੂ ਚਿਪਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਫਲਾਈਟ ਬੁੱਕ ਕਰ ਸਕਦੇ ਹੋ। ਇੱਥੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਬਲੂ ਚਿਪਸ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ।
ਕਿਵੇਂ ਮਿਲੇਗਾ ਲਾਭ?
• ਸਭ ਤੋਂ ਪਹਿਲਾਂ ਤੁਹਾਨੂੰ ਆਪਣੀ Swiggy ਐਪ ਨੂੰ Indigo Bluechip ਖਾਤੇ ਨਾਲ ਲਿੰਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਹਾਨੂੰ ਹਰ ਟ੍ਰਾਂਜੈਕਸ਼ਨ ‘ਤੇ ਬਲੂ ਚਿਪਸ ਮਿਲਣ ਲੱਗ ਜਾਣਗੇ। ਇਹ ਲਾਭ Swiggy ਅਤੇ Swiggy One ਦੇ ਮੌਜੂਦਾ ਆਫਰਸ ਤੋਂ ਇਲਾਵਾ ਹੋਵੇਗਾ।
• Swiggy ‘ਤੇ ਖਰਚ ਕੀਤੇ ਗਏ ਹਰ 100 ਰੁਪਏ ਲਈ, ਤੁਹਾਨੂੰ 1 ਇੰਡੀਗੋ ਬਲੂਚਿੱਪ ਮਿਲੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਮਨਪਸੰਦ ਭੋਜਨ ਦੇ ਹਰ ਆਰਡਰ ਦੇ ਨਾਲ, ਤੁਸੀਂ ਇੱਕ ਮੁਫਤ ਫਲਾਈਟ ਟਿਕਟ ਦੇ ਨੇੜੇ ਹੋ ਰਹੇ ਹੋ।
• ਇੰਡੀਗੋ ਬਲੂਚਿੱਪਸ ਦੀ ਮਿਆਦ ਕਦੇ ਵੀ ਖਤਮ ਨਹੀਂ ਹੋਵੇਗੀ, ਬਸ਼ਰਤੇ ਤੁਸੀਂ ਪ੍ਰੋਗਰਾਮ ਵਿੱਚ ਸਰਗਰਮ ਰਹੋ। ਨਾਲ ਹੀ, ਇਨ੍ਹਾਂ ਨੂੰ ਕਿਸੇ ਵੀ ਸਮੇਂ ਬਿਨਾਂ ਕਿਸੇ ਬਲੈਕਆਊਟ ਡੇਟ ਦੇ ਵਰਤਿਆ ਜਾ ਸਕਦਾ ਹੈ।
ਇਹ ਕਿਵੇਂ ਕੰਮ ਕਰਦਾ ਹੈ?
Swiggy ਵਰਤੋਂਕਾਰਾਂ ਨੂੰ ਸਿਰਫ਼ Swiggy ਐਪ ਦੇ ਇਨਾਮ ਜਾਂ ਪੇਸ਼ਕਸ਼ ਸੈਕਸ਼ਨ ਵਿੱਚ ਆਪਣੇ ਇੰਡੀਗੋ ਬਲੂਚਿੱਪ ਖਾਤੇ ਨੂੰ ਲਿੰਕ ਕਰਨ ਦੀ ਲੋੜ ਹੈ। ਇਸ ਤੋਂ ਬਾਅਦ, ਹਰ ਖਰਚ ‘ਤੇ ਬਲੂ ਚਿਪਸ ਆਟੋਮੈਟਿਕਲੀ ਸ਼ਾਮਲ ਹੋ ਜਾਣਗੀਆਂ। ਭਾਵੇਂ ਤੁਸੀਂ ਪੀਜ਼ਾ ਆਰਡਰ ਕਰਦੇ ਹੋ, ਘਰ ਲਈ ਦੁੱਧ ਲਿਆਉਂਦੇ ਹੋ ਜਾਂ ਦੋਸਤਾਂ ਨਾਲ ਰਾਤ ਦੇ ਖਾਣੇ ਦੀ ਯੋਜਨਾ ਬਣਾਉਂਦੇ ਹੋ, ਤੁਸੀਂ ਹਰ ਵਾਰ ਆਪਣੀ ਅਗਲੀ ਫਲਾਈਟ ਵਿੱਚ ਬੱਚਤ ਕਰੋਗੇ।