Cyclone Fengal ਨੇ ਮਚਾਈ ਤਬਾਹੀ, 30 ਸਾਲਾਂ ‘ਚ ਸਭ ਤੋਂ ਜ਼ਿਆਦਾ ਮੀਂਹ, ਘਰ-ਬਾਜ਼ਾਰ ਸਭ ਡੁੱਬ ਗਏ, ਲੋਕਾਂ ਨੂੰ ਬਚਾਉਣ ਆਈ ਫੌਜ

ਪੁਡੂਚੇਰੀ/ਚੇਨਈ/ਵਿਲੂਪੁਰਮ: ਚੱਕਰਵਾਤੀ ਤੂਫਾਨ ਫੰਗਲ ਕਾਰਨ ਦੱਖਣੀ ਭਾਰਤ ਦੇ ਕਈ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫਾਨ ਦਾ ਪੁਡੂਚੇਰੀ ਅਤੇ ਤਾਮਿਲਨਾਡੂ ‘ਤੇ ਵਿਆਪਕ ਪ੍ਰਭਾਵ ਪਿਆ ਹੈ। ਪ੍ਰਭਾਵਿਤ ਇਲਾਕਿਆਂ ‘ਚ ਸ਼ਨੀਵਾਰ ਰਾਤ 11 ਵਜੇ ਤੋਂ ਬਿਜਲੀ ਸਪਲਾਈ ਬੰਦ ਹੈ। ਤੇਜ਼ ਹਨੇਰੀ ਅਤੇ ਤੇਜ਼ ਮੀਂਹ ਕਾਰਨ ਕਈ ਥਾਵਾਂ ‘ਤੇ ਦਰੱਖਤ ਉਖੜ ਗਏ ਹਨ। ਪੁਡੂਚੇਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 30 ਸਾਲਾਂ ਵਿੱਚ ਅਜਿਹੀ ਬਾਰਿਸ਼ ਨਹੀਂ ਦੇਖੀ ਹੈ।
ਮੀਂਹ ਦਾ ਪਾਣੀ ਘਰ ਤੋਂ ਲੈ ਕੇ ਬਾਜ਼ਾਰ ਤੱਕ ਹਰ ਚੀਜ਼ ਵਿੱਚ ਦਾਖਲ ਹੋ ਗਿਆ। ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਗੰਭੀਰ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਫੌਜ ਦੇ ਜਵਾਨਾਂ ਨੂੰ ਸੜਕਾਂ ‘ਤੇ ਕਿਸ਼ਤੀਆਂ ਲੈ ਕੇ ਜਾਣਾ ਪਿਆ। ਦੂਜੇ ਪਾਸੇ ਤਾਮਿਲਨਾਡੂ ਦੇ ਵਿਲੂਪੁਰਮ ਵਿੱਚ ਅਚਾਨਕ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਨੂੰ ਅਸਾਧਾਰਨ ਦੱਸਿਆ ਹੈ। NDRF ਅਤੇ SDRF ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਭੇਜਿਆ ਗਿਆ ਹੈ।
ਚੱਕਰਵਾਤੀ ਤੂਫਾਨ ਫੰਜਲ 30 ਨਵੰਬਰ ਦੇਰ ਰਾਤ ਪੁਡੂਚੇਰੀ ਅਤੇ ਤਾਮਿਲਨਾਡੂ ਦੇ ਤੱਟ ਨਾਲ ਟਕਰਾ ਗਿਆ। ਉਦੋਂ ਤੋਂ ਪ੍ਰਭਾਵਿਤ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਬਾਰਿਸ਼ ਹੋ ਰਹੀ ਹੈ। ਪੁਡੂਚੇਰੀ ਵਿੱਚ ਚੱਕਰਵਾਤ ਫੰਗਲ ਕਾਰਨ 46 ਸੈਂਟੀਮੀਟਰ ਤੱਕ ਮੀਂਹ ਪਿਆ। ਇਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਲੀਹੋਂ ਲੱਥ ਗਿਆ। ਮੀਂਹ ਦਾ ਪਾਣੀ ਘਰ-ਬਾਰ ਤੱਕ ਵੜ ਗਿਆ। ਤੇਜ਼ ਹਵਾ ਕਾਰਨ ਥਾਂ-ਥਾਂ ਦਰੱਖਤ ਉੱਖੜ ਗਏ।
ਪੁਡੂਚੇਰੀ ‘ਚ ਦੇਰ ਰਾਤ ਤੋਂ ਬਿਜਲੀ ਸੇਵਾ ਠੱਪ ਹੈ। ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਗਲੀਆਂ ‘ਚ ਵੀ ਪਾਣੀ ਭਰ ਗਿਆ ਹੈ, ਜਿਸ ਕਾਰਨ ਬਾਈਕ ਤੋਂ ਲੈ ਕੇ ਕਾਰਾਂ ਤੱਕ ਸਭ ਕੁਝ ਪਾਣੀ ‘ਚ ਡੁੱਬ ਗਿਆ ਹੈ। ਖਰਾਬ ਮੌਸਮ ਕਾਰਨ ਬਾਜ਼ਾਰ ਵੀ ਬੰਦ ਰਹੇ।
- First Published :