UPI ਅਤੇ ਆਧਾਰ ਤੋਂ ਬਾਅਦ ਹੁਣ ਤੁਹਾਡੇ ਘਰ ਦੀ ਬਣੇਗੀ ਡਿਜੀਟਲ ID, ਸਰਕਾਰ ਲਿਆ ਰਹੀ ਨਵਾਂ ਸਿਸਟਮ, ਜਾਣੋ ਕਿਵੇਂ ਕਰੇਗਾ ਕੰਮ ?

Digital Address ID: ਆਧਾਰ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੂੰ ਡਿਜੀਟਲ ਇੰਡੀਆ ਦੀ ਪਛਾਣ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ, ਹੁਣ ਸਰਕਾਰ ਇੱਕ ਹੋਰ ਡਿਜੀਟਲ ਆਈਡੀ idਦੀ ਤਿਆਰੀ ਕਰ ਰਹੀ ਹੈ। ਹੁਣ ਹਰ ਘਰ ਜਾਂ ਜਗ੍ਹਾ ਨੂੰ ਇੱਕ ਵਿਲੱਖਣ ਡਿਜੀਟਲ ਆਈਡੀ ਮਿਲ ਸਕਦੀ ਹੈ। ਇਸ ਡਿਜੀਟਲ ਆਈਡੀ ਨੂੰ ਘਰ ਜਾਂ ਹੋਰ ਥਾਵਾਂ ਲਈ ਜਾਰੀ ਕੀਤਾ ਗਿਆ ਆਧਾਰ ਜਾਂ ਯੂਨੀਕ ਨੰਬਰ ਮੰਨਿਆ ਜਾ ਸਕਦਾ ਹੈ। ਜਿਸ ਤਰ੍ਹਾਂ ਆਧਾਰ ਨੰਬਰ ਹਰ ਨਾਗਰਿਕ ਦੀ ਪਛਾਣ ਲਈ ਜ਼ਰੂਰੀ ਬਣ ਗਿਆ ਹੈ , ਉਸੇ ਤਰ੍ਹਾਂ ਇਹ ਡਿਜੀਟਲ ਆਈਡੀ ਘਰ ਅਤੇ ਜਗ੍ਹਾ ਦੀ ਪਛਾਣ ਬਣ ਜਾਵੇਗੀ।
ਇਸ ਨਵੀਂ ਪ੍ਰਣਾਲੀ ਦਾ ਨਾਮ ਡਿਜੀਟਲ ਪੋਸਟਲ ਇੰਡੈਕਸ ਨੰਬਰ (DIGIPIN) ਹੈ। ਪੀਐੱਮਓ ਦੀ ਸਿੱਧੀ ਨਿਗਰਾਨੀ ਵਿੱਚ ਚੱਲ ਰਹੀ ਇਸ ਪ੍ਰਣਾਲੀ ਦੀਆਂ ਤਿਆਰੀਆਂ ਡਾਕ ਵਿਭਾਗ ਕਰ ਰਿਹਾ ਹੈ। । ਇਹ 10-ਅੱਖਰਾਂ ਦਾ ਅਲਫਾਨਿਊਮੇਰਿਕ ਕੋਡ ਹੋਵੇਗਾ ਜੋ ਕਿਸੇ ਵੀ ਘਰ ਜਾਂ ਸਥਾਨ ਦੀ ਲੋਕੇਸ਼ਨ ਨੂੰ ਸਟੀਕ ਤਰੀਕੇ ਨਾਲ ਦੱਸੇਗਾ। ਇਹ ਪ੍ਰਣਾਲੀ ਭਾਰਤ ਦੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (DPI) ਦਾ ਇੱਕ ਹਿੱਸਾ ਹੋਵੇਗੀ ਅਤੇ ਇਸਦਾ ਉਦੇਸ਼ ਪਤੇ ਨਾਲ ਸਬੰਧਤ ਜਾਣਕਾਰੀ ਨੂੰ ਡਿਜੀਟਲ ਰੂਪ ਵਿੱਚ ਪ੍ਰਬੰਧਿਤ ਕਰਨਾ, ਸਰਵਿਸ ਡਿਸਟ੍ਰੀਬਿਊਸ਼ਨ ਨੂੰ ਬਿਹਤਰ ਬਣਾਉਣਾ ਅਤੇ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਡਿਜੀਟਲ ਪੋਸਟਲ ਇੰਡੈਕਸ ਨੰਬਰ ਟ੍ਰੈਡੀਸ਼ਨਲ ਪਿੰਨ ਕੋਡ ਤੋਂ ਵੱਖਰਾ ਹੋਵੇਗਾ ਕਿਉਂਕਿ ਇਹ ਵਧੇਰੇ ਸਟੀਕ ਹੋਵੇਗਾ ਅਤੇ ਗ੍ਰਾਮੀਣ, ਸਲਮ ਜਾਂ ਜੰਗਲ ਜਾਂ ਪਹਾੜੀ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਸਰਕਾਰ ਅਗਲੇ ਕੁਝ ਮਹੀਨਿਆਂ ਵਿੱਚ ਇਸ ਪਹਿਲ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰਣਾਲੀ ਦਾ ਖਰੜਾ ਜਲਦੀ ਹੀ ਜਨਤਕ ਸੁਝਾਵਾਂ ਲਈ ਜਾਰੀ ਕੀਤਾ ਜਾਵੇਗਾ। 2025 ਦੇ ਅੰਤ ਤੱਕ ਇਸਨੂੰ ਅੰਤਿਮ ਰੂਪ ਦੇਣ ਦੀ ਯੋਜਨਾ ਹੈ, ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਇਸ ਲਈ ਇੱਕ ਵਿਸ਼ੇਸ਼ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ।
ਕਿਵੇਂ ਕੰਮ ਕਰੇਗਾ ?
-
ਉਪਭੋਗਤਾ ਆਪਣੇ ਪਤੇ ਨੂੰ ਡਿਜੀਟਲ ਰੂਪ ਤੋਂ ਅਪਡੇਟ ਅਤੇ ਵੈਰੀਫਾਈ ਕਰ ਸਕਣਗੇ।
-
ਇਹ ਆਧਾਰ ਅਤੇ ਯੂਪੀਆਈ ਦੀ ਤਰ੍ਹਾਂ ਹੀ ਹੋਰ ਕੰਮ ਕਰੇਗਾ ਅਤੇ ਉਪਭੋਗਤਾ ਫ੍ਰੇਂਡਲੀ ਹੋਵੇਗਾ।
-
ਡਿਜੀਟਲ ਐਡਰੈੱਸ ਆਈਡੀ ਸਰਕਾਰੀ ਅਤੇ ਨਿੱਜੀ ਸੇਵਾਵਾਂ ਜਿਵੇਂ ਕਿ ਡਿਲੀਵਰੀ, ਸਿਹਤ ਸੇਵਾਵਾਂ ਆਦਿ ਵਿੱਚ ਮਦਦ ਕਰੇਗਾ।