18 ਅਪ੍ਰੈਲ ਨੂੰ ਹੋਵੇਗਾ ਧਮਾਲ, Kesari Chapter 2 ਸਮੇਤ ਰਿਲੀਜ਼ ਹੋਣਗੀਆਂ ਇਹ ਫ਼ਿਲਮਾਂ ਤੇ ਵੈੱਬ ਸੀਰੀਜ਼

ਅਪ੍ਰੈਲ ਦਾ ਮਹੀਨਾ ਸਿਨੇਮਾ ਪ੍ਰੇਮੀਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਇਸ ਮਹੀਨੇ ਕਈ ਵੈੱਬ ਸੀਰੀਜ਼ ਅਤੇ ਸਿਨੇਮਾਘਰਾਂ ਵਿੱਚ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਖਾਸ ਕਰਕੇ 18 ਅਪ੍ਰੈਲ ਨੂੰ। ਇਸ ਵਾਰ ਮਨੋਰੰਜਨ ਦਾ ਅਜਿਹਾ ਤੜਕਾ ਲੱਗੇਗਾ ਕਿ ਤੁਸੀਂ ਵੀ ਕਹੋਗੇ ਕਿ ‘ਵਾਹ, ਕੀ ਫਿਲਮ ਬਣਾਈ ਹੈ’। ਆਓ 18 ਅਪ੍ਰੈਲ ਨੂੰ ਸਿਨੇਮਾਘਰਾਂ ਅਤੇ OTT ਵਿੱਚ ਰਿਲੀਜ਼ ਹੋਣ ਵਾਲੀਆਂ ਨਵੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਸੂਚੀ ‘ਤੇ ਇੱਕ ਨਜ਼ਰ ਮਾਰੀਏ।
Kesari Chapter 2
2019 ਵਿੱਚ ਆਈ ਫਿਲਮ ਕੇਸਰੀ ਜੋ ਕਿ ਸਾਰਾਗੜ੍ਹੀ ਦੀ ਜੰਗ (Battle of Saragarhi) ਉੱਤੇ ਅਧਾਰਤ ਸੀ, ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਇਸ ਵਾਰ ਸਾਲ 2025 ਵਿੱਚ ਅਕਸ਼ੈ ਕੁਮਾਰ, ਆਰ ਮਾਧਵਨ ਅਤੇ ਅਨੰਨਿਆ ਪਾਂਡੇ ਦੀ ਫਿਲਮ ‘ਕੇਸਰੀ 2’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਇੱਕ ਕੋਰਟਰੂਮ ਡਰਾਮਾ ਫਿਲਮ ਹੈ। ਇਸ ਫਿਲਮ ਦੀ ਕਹਾਣੀ ਸੀ.ਸ਼ੰਕਰਨ ਨਾਇਰ ਬਾਰੇ ਹੈ ਜੋ ਕਿ ਇੱਕ ਵਕੀਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਬਕਾ ਪ੍ਰਧਾਨ ਸਨ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਪਿੱਛੇ ਦੀ ਸੱਚਾਈ ਲਈ ਲੜਾਈ ਲੜੀ ਸੀ।
Khauf
ਪ੍ਰਾਈਮ ਵੀਡੀਓ (Prime Video) ‘ਤੇ ‘ਖੌਫ’ ਨਾਮ ਦੀ ਇੱਕ ਸਾਈਕੋਲਾਜੀਕਲ ਹੋਰਰ ਵੈੱਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਦਿੱਲੀ ਦੇ ਇੱਕ ਕੁੜੀਆਂ ਦੇ ਹੋਸਟਲ ਦੀ ਕਹਾਣੀ ਦਿਖਾਈ ਗਈ ਹੈ। ਇਸ ਵੈੱਬ ਸੀਰੀਜ਼ ਵਿੱਚ ਮੋਨਿਕਾ ਪੰਵਾਰ, ਰਜਤ ਕਪੂਰ, ਗੀਤਾਂਜਲੀ ਕੁਲਕਰਨੀ, ਸ਼ਿਲਪਾ ਸ਼ੁਕਲਾ, ਅਤੇ ਅਭਿਸ਼ੇਕ ਚੌਹਾਨ ਵਰਗੇ ਕਲਾਕਾਰ ਦੇਖਣ ਨੂੰ ਮਿਲਣਗੇ।
Logout
‘Logout’ ਇੱਕ ਸਾਈਕੋਲਾਜੀਕਲ ਥ੍ਰਿਲਰ ਫਿਲਮ ਹੈ ਜਿਸ ਵਿੱਚ ਬਾਬਿਲ ਖਾਨ (Babil Khan) ਪ੍ਰਤਿਯੂਸ਼ ਦੁਆ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪ੍ਰਤਿਊਸ਼ ਇੱਕ 26 ਸਾਲਾ ਸੋਸ਼ਲ ਮੀਡੀਆ ਇਨਫਲੁਐਂਸਰ ਹੈ ਜਿਸਦੇ 10 ਮਿਲੀਅਨ ਫਾਲੋਅਰਜ਼ ਹੋਣ ਵਾਲੇ ਹਨ। ਤੁਸੀਂ ਪ੍ਰਤਿਯੂਸ਼ ਦੀ ਕਹਾਣੀ 18 ਅਪ੍ਰੈਲ ਤੋਂ ZEE5 ‘ਤੇ ਦੇਖ ਸਕਦੇ ਹੋ।
Daveed
‘Daveed’ ਇੱਕ ਮਲਿਆਲਮ ਸਪੋਰਟਸ ਡਰਾਮਾ ਫਿਲਮ ਹੈ। ਲਿਜੋਮੋਲ ਜੋਸ, ਵਿਜੇਰਾਘਵਨ ਅਤੇ ਸਾਈਜੂ ਕੁਰੂਪ ਨੇ ਫਿਲਮ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਇਹ ਫਿਲਮ 18 ਅਪ੍ਰੈਲ ਨੂੰ ZEE5 ‘ਤੇ ਰਿਲੀਜ਼ ਹੋ ਰਹੀ ਹੈ।
Law & Order: Organized Crime
‘Law & Order: Organized Crime’ ਦਾ ਪੰਜਵਾਂ ਸੀਜ਼ਨ ਜੀਓਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ।
Oklahoma City Bombing: American Terror
ਇਹ ਡਾਕੁਮੈਂਟਰੀ ਫਿਲਮ ਐਲਫ੍ਰੇਡ ਪੀ. ਮੁਰਾਹ ਫੈਡਰਲ ਬਿਲਡਿੰਗ ‘ਤੇ ਹੋਏ ਅੱਤਵਾਦੀ ਟਰੱਕ ਬੰਬ ਧਮਾਕੇ ‘ਤੇ ਅਧਾਰਤ ਹੈ। ਇਹ 18 ਅਪ੍ਰੈਲ ਨੂੰ ਨੈੱਟਫਲਿਕਸ ‘ਤੇ ਆਵੇਗੀ।