What is acupuncture therapy Can it provide relief from joint pain Know truth from expert sangrur mv – News18 ਪੰਜਾਬੀ

ਸੰਗਰੂਰ (ਚਰਨਜੀਵ ਕੌਸ਼ਲ)
ਅਕਸਰ ਜਦੋਂ ਕਿਸੇ ਵਿਅਕਤੀ ਨੂੰ ਰੀੜ੍ਹ ਦੀ ਹੱਡੀ, ਸਰਵਾਈਕਲ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ, ਤਾਂ ਵੱਡੇ ਆਪਰੇਸ਼ਨ ਜਾਂ ਲੰਬੇ ਇਲਾਜ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਹੁਣ ਐਕਿਊ ਪੰਚਰ ਨਾਂ ਦੀ ਚੀਨ ਦੀ ਪੁਰਾਤਨ ਥੈਰਪੀ ਰਾਹੀਂ ਬਿਨਾਂ ਚੀਰ-ਫਾੜ ਅਤੇ ਬਿਨਾਂ ਦਵਾਈਆਂ ਤੋਂ ਇਲਾਜ ਸੰਭਵ ਹੋ ਗਿਆ ਹੈ।
ਸੰਗਰੂਰ ਦੇ ਮਸ਼ਹੂਰ ਹੱਡੀ ਰੋਗ ਮਾਹਿਰ ਡਾ. ਪ੍ਰਦੀਪ ਮੋਦਗਿਲ ਨੇ ਦੱਸਿਆ ਕਿ ਐਕਿਊ ਪੰਚਰ ਥੈਰਪੀ ਦੇ ਜ਼ਰੀਏ ਰੋਗੀ ਦੇ ਸਰੀਰ ‘ਤੇ ਨਿਸ਼ਚਿਤ ਪੁਆਇੰਟਾਂ ‘ਤੇ ਦਬਾਅ ਜਾਂ ਸੂਈਆਂ ਰਾਹੀਂ ਇਲਾਜ ਕੀਤਾ ਜਾਂਦਾ ਹੈ। ਇਸ ਵਿਧੀ ਰਾਹੀਂ ਰੀੜ੍ਹ ਦੀ ਹੱਡੀ, ਗਠੀਆ, ਸਪਾਈਨ, ਅਤੇ ਹੋਰ ਗੰਭੀਰ ਦਰਦਾਂ ਤੋਂ ਮੁਕਤੀ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਥੈਰਪੀ ਦੱਖਣੀ ਭਾਰਤ ਵਿੱਚ ਵੱਡੇ ਪੱਧਰ ‘ਤੇ ਪ੍ਰਚਲਿਤ ਹੋ ਚੁੱਕੀ ਹੈ ਅਤੇ ਹੁਣ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਦੀ ਮੰਗ ਤੇ ਵਿਸ਼ਵਾਸ ਵੱਧ ਰਿਹਾ ਹੈ। ਡਾ. ਮੋਦਗਿਲ ਅਨੁਸਾਰ, ਹਜ਼ਾਰਾਂ ਮਰੀਜ਼ ਜੋ ਪਹਿਲਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ, ਐਕਿਊ ਪੰਚਰ ਰਾਹੀਂ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ:-ਔਰਗੈਨਿਕ ਖੇਤੀ ਰਾਹੀਂ ਲੋਕਾਂ ਦੀ ਸਿਹਤ ਸੁਧਾਰ ਰਹੀ ਸੰਗਰੂਰ ਦੀ ਧੀ, ਲੈਕਚਰਾਰ ਦੀ ਨੌਕਰੀ ਛੱਡ ਬਣੀ ਕਿਸਾਨ
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਥੈਰਪੀ ਸਿੱਖਣ ਲਈ ਵਿਸ਼ੇਸ਼ ਕੋਰਸ ਤੇ ਸਟੱਡੀ ਦੀ ਲੋੜ ਹੁੰਦੀ ਹੈ, ਜਿਸ ਵਿੱਚ ਸਰੀਰ ਦੇ ਵੱਖ-ਵੱਖ ਪੁਆਇੰਟਾਂ ਤੇ ਥੈਰਪੀ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਸਿੱਖਿਆ ਜਾਂਦਾ ਹੈ। ਇਸ ਨਵੀਂ ਥੈਰਪੀ ਨੇ ਉਮੀਦ ਜਗਾਈ ਹੈ ਕਿ ਭਵਿੱਖ ਵਿੱਚ ਰੀੜ੍ਹ ਦੀ ਹੱਡੀ ਅਤੇ ਜੋੜਾਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਇਹ ਇੱਕ ਪ੍ਰਭਾਵਸ਼ਾਲੀ ਤੇ ਆਸਾਨ ਵਿਕਲਪ ਸਾਬਤ ਹੋਵੇਗੀ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।