ਟੀਮ ਇੰਡੀਆ ਨੇ ਮੈਲਬੋਰਨ ‘ਚ ਕਾਲੀ ਪੱਟੀ ਬੰਨ੍ਹ ਕੇ ਕਿਉਂ ਕੀਤੀ ਐਂਟਰੀ? ਕਾਰਨ ਜਾਣ ਕੇ ਵੱਧ ਜਾਏਗੀ ਟੀਮ ਇੰਡੀਆ ਲਈ ਇੱਜ਼ਤ
ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ 5 ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ‘ਚ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਆਹਮੋ-ਸਾਹਮਣੇ ਹਨ। ਇਸ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਦੇ ਖਿਡਾਰੀ ਖੱਬੇ ਹੱਥ ‘ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੇ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 92 ਸਾਲ ਸੀ, ਉਨ੍ਹਾਂ ਨੂੰ ਦੇਰ ਰਾਤ ਏਮਜ਼ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 9:51 ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। WTC ਫਾਈਨਲ ਲਈ ਭਾਰਤ ਲਈ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਜ਼ਰੂਰੀ ਹੈ। ਟੀਮ ਇੰਡੀਆ ਬਾਕਸਿੰਗ ਡੇ ਟੈਸਟ (Boxing Day Test) ਜਿੱਤ ਕੇ ਬਾਰਡਰ ਗਾਵਸਕਰ ਟਰਾਫੀ (Border Gavaskar Trophy) ਨੂੰ ਬਰਕਰਾਰ ਰੱਖ ਸਕਦੀ ਹੈ।
ਟੀਮ ਇੰਡੀਆ ਦੇ ਖਿਡਾਰੀਆਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਖੱਬੇ ਹੱਥ ‘ਤੇ ਕਾਲੀ ਪੱਟੀ ਬੰਨ੍ਹ ਕੇ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਬੀਤੀ ਰਾਤ (26 ਦਸੰਬਰ) ਦੇਹਾਂਤ ਹੋ ਗਿਆ। ਕ੍ਰਿਸਮਸ ਤੋਂ ਅਗਲੇ ਦਿਨ ਖੇਡੇ ਜਾਣ ਵਾਲੇ ਟੈਸਟ ਮੈਚ ਨੂੰ ਬਾਕਸਿੰਗ ਡੇ ਟੈਸਟ (Boxing Day Test) ਕਿਹਾ ਜਾਂਦਾ ਹੈ। ਇਸ ਵਾਰ ਭਾਰਤ ਹੀ ਨਹੀਂ ਪਾਕਿਸਤਾਨ ਵੀ ਬਾਕਸਿੰਗ ਡੇਅ ‘ਤੇ ਟੈਸਟ ਮੈਚ ਖੇਡ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੈ, ਉੱਥੇ ਹੀ ਪਾਕਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ।
400 ਨੂੰ ਪਾਰ ਕਰ ਗਿਆ ਹੈ ਆਸਟ੍ਰੇਲੀਆ ਦਾ ਸਕੋਰ
ਬਾਕਸਿੰਗ ਡੇ ਟੈਸਟ (Boxing Day Test) ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਉਸ ਨੇ 6 ਵਿਕਟਾਂ ‘ਤੇ 311 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦੀ ਸ਼ੁਰੂਆਤ ਬੱਲੇਬਾਜ਼ ਸਟੀਵ ਸਮਿਥ ਅਤੇ ਕਪਤਾਨ ਪੈਟ ਕਮਿੰਸ ਨੇ ਕੀਤੀ, ਜੋ ਪਹਿਲੇ ਦਿਨ ਨਾਬਾਦ ਪਰਤੇ, ਦੋਵਾਂ ਵਿਚਾਲੇ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ। ਪਹਿਲੀ ਪਾਰੀ ‘ਚ ਆਸਟ੍ਰੇਲੀਆ ਦਾ ਸਕੋਰ 400 ਨੂੰ ਪਾਰ ਕਰ ਗਿਆ ਹੈ। ਪਹਿਲੇ ਦਿਨ ਆਸਟ੍ਰੇਲੀਆ ਦੇ 4 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ ਸਨ।
ਸਮਿਥ ਨੇ ਲਗਾਇਆ 34ਵਾਂ ਟੈਸਟ ਸੈਂਕੜਾ
ਸਟੀਵ ਸਮਿਥ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਸੈਂਕੜਾ ਲਗਾਇਆ। ਉਸ ਨੇ ਨਿਤੀਸ਼ ਰੈੱਡੀ ਦੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਖਿਲਾਫ ਟੈਸਟ ‘ਚ ਸਮਿਥ ਦਾ ਇਹ 11ਵਾਂ ਸੈਂਕੜਾ ਹੈ। ਸੱਜੇ ਹੱਥ ਦੇ ਬੱਲੇਬਾਜ਼ ਸਮਿਥ ਦਾ ਬੱਲਾ ਭਾਰਤ ਦੇ ਖਿਲਾਫ ਵਧੀਆ ਕੰਮ ਕਰਦਾ ਹੈ, ਉਹ ਬਾਰਡਰ ਗਾਵਸਕਰ ਟਰਾਫੀ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਦੇ ਨਾਂ ਹੁਣ 10 ਸੈਂਕੜੇ ਹਨ ਜਦਕਿ ਵਿਰਾਟ ਕੋਹਲੀ 9 ਸੈਂਕੜਿਆਂ ਨਾਲ ਦੂਜੇ ਸਥਾਨ ‘ਤੇ ਹਨ।
- First Published :