Elante Mall ‘ਚ ਤਸਵੀਰਾਂ ਖਿਚਵਾ ਰਹੀ ਸੀ ਅਦਾਕਾਰਾ, ਅਚਾਨਕ ਸਿਰ ‘ਤੇ ਡਿੱਗੀਆਂ ਟਾਈਲਾਂ, ਹਸਪਤਾਲ ‘ਚ ਜੇਰੇ ਇਲਾਜ

ਮਾਈਸ਼ਾ ਦੀਕਸ਼ਿਤ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਹ ਸਿਰਫ਼ 13 ਸਾਲ ਦੀ ਹੈ। ਉਹ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਆਪਣੀ ਮਾਸੀ ਨਾਲ ਸੀ ਜਦੋਂ ਉਸ ਨਾਲ ਹਾਦਸਾ ਹੋ ਗਿਆ। ਮਾਈਸ਼ਾ ਦੀਕਸ਼ਿਤ ਨੇ ਦੱਸਿਆ, ‘ਅਸੀਂ ਫੋਟੋ ਖਿੱਚਣ ਲਈ ਖੰਭੇ ਦੇ ਕੋਲ ਖੜ੍ਹੇ ਸੀ ਕਿ ਅਚਾਨਕ ਉਪਰੋਂ ਦੋ ਟਾਈਲਾਂ ਡਿੱਗ ਗਈਆਂ ਅਤੇ ਮੇਰੀਆਂ ਪਸਲੀਆਂ ‘ਚ ਜਾ ਵੱਜੀਆਂ ਜਿਸ ਨਾਲ ਫ੍ਰੈਕਚਰ ਹੋ ਗਿਆ, ਮੇਰੀ ਮਾਸੀ ਦੇ ਸਿਰ ‘ਤੇ ਪੱਥਰ ਆ ਡਿੱਗੇ, ਜਿਸ ਕਾਰਨ ਉਨ੍ਹਾਂ ਦੇ ਸਿਰ ਨੂੰ ਕਾਫੀ ਟਾਂਕੇ ਲੱਗੇ।’
ਮਾਈਸ਼ਾ ਦੀਕਸ਼ਿਤ ਦੇ ਪਿਤਾ ਨੇ ਇਸ ਘਟਨਾ ਬਾਰੇ ਕਿਹਾ, ‘ਅੱਜ ਮੇਰੀ ਬੇਟੀ ਦਾ ਜਨਮਦਿਨ ਹੈ ਅਤੇ ਅਸੀਂ ਮਸਤੀ ਕਰਨ ਲਈ ਮਾਲ ‘ਚ ਆਏ ਸੀ ਪਰ ਸਾਨੂੰ ਕੀ ਪਤਾ ਸੀ ਕਿ ਅਜਿਹਾ ਹਾਦਸਾ ਵਾਪਰ ਜਾਵੇਗਾ। ਇਸ ਵੱਡੇ ਮਾਲ ਵਿੱਚ ਬਹੁਤ ਲਾਪਰਵਾਹੀ ਹੋਈ ਹੈ। ਜੇਕਰ ਮੇਰੀ ਧੀ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ?
ਐਲਾਂਟੇ ਮਾਲ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ ਮਾਈਸ਼ਾ ਦੀਕਸ਼ਿਤ
ਮਾਈਸ਼ਾ ਦੀਕਸ਼ਿਤ 1 ਅਕਤੂਬਰ ਤੋਂ ਨਵੇਂ ਸੀਰੀਅਲ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਸੀ। ਵਰਣਨਯੋਗ ਹੈ ਕਿ ਘਟਨਾ ਤੋਂ ਬਾਅਦ ਐਲਾਂਟੇ ਮਾਲ ਦੀ ਗਰਾਊਂਡ ਫਲੋਰ ‘ਤੇ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿੱਥੇ ਪਿੱਲਰ ਦੀਆਂ ਟਾਈਲਾਂ ਡਿੱਗੀਆਂ ਸਨ। ਏਲਾਂਟੇ ਮਾਲ ਵਿਖੇ ਵਾਪਰੇ ਹਾਦਸੇ ਦਾ ਮਾਮਲਾ ਹੁਣ ਜ਼ੋਰ ਫੜਦਾ ਜਾ ਰਿਹਾ ਹੈ ਕਿਉਂਕਿ ਜ਼ਖਮੀ ਹੋਇਆ ਬੱਚਾ ਸਟਾਰ ਚਾਈਲਡ ਆਰਟਿਸਟ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇੰਨਾ ਵੱਡਾ ਮਾਲ ਹੈ ਅਤੇ ਜੇਕਰ ਅਜਿਹੇ ਖੰਭੇ ਤੋਂ ਟਾਈਲਾਂ ਡਿੱਗਣ ਲੱਗ ਜਾਣ ਤਾਂ ਹਰ ਰੋਜ਼ ਹਾਦਸੇ ਵਾਪਰਦੇ ਸਕਦੇ ਹਨ।
ਹਸਪਤਾਲ ‘ਚ ਭਰਤੀ ਹੈ ਮਾਈਸ਼ਾ ਦੀਕਸ਼ਿਤ
13 ਸਾਲ ਦੀ ਮਾਈਸ਼ਾ ਦੀਕਸ਼ਿਤ ਨੇ ਸੀਰੀਅਲ ‘ਮਾਤਾ ਵੈਸ਼ਨੋ ਦੇਵੀ’ ‘ਚ ਮਾਂ ਵੈਸ਼ਨੋ ਦਾ ਕਿਰਦਾਰ ਨਿਭਾਇਆ ਹੈ। ਅੱਜ ਉਸ ਦਾ ਜਨਮ ਦਿਨ ਸੀ ਅਤੇ ਇਸ ਲਈ ਉਹ ਆਪਣੇ ਪਰਿਵਾਰ ਨਾਲ ਐਲਾਂਟੇ ਮਾਲ ਗਈ ਸੀ ਪਰ ਉੱਥੇ ਇਹ ਹਾਦਸਾ ਵਾਪਰ ਗਿਆ। ਅਭਿਨੇਤਰੀ ਫਿਲਹਾਲ ਇਕ ਨਿੱਜੀ ਹਸਪਤਾਲ ‘ਚ ਦਾਖਲ ਹੈ।
- First Published :