Plane Crashes- ਸੜਕ ਉਤੇ ਕਰੈਸ਼ ਹੋਇਆ ਜਹਾਜ਼, ਸਭ ਕੁਝ ਤਬਾਹ, ਵੇਖੋ ਵੀਡੀਓ

ਦੱਖਣੀ ਫਲੋਰੀਡਾ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ (plane crashes) ਹੋ ਗਿਆ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਹਾਜ਼ ਸਵੇਰੇ 10:15 ਵਜੇ ਦੇ ਕਰੀਬ ਇੱਕ ਪ੍ਰਮੁੱਖ ਅੰਤਰਰਾਜੀ ਹਾਈਵੇਅ ਅਤੇ ਰੇਲ ਪਟੜੀਆਂ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜਹਾਜ਼ ਦੀ ਪਛਾਣ ਸੇਸਨਾ 310 ਵਜੋਂ ਕੀਤੀ ਹੈ। ਬੋਕਾ ਰੈਟਨ ਫਾਇਰ ਡਿਪਾਰਟਮੈਂਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਤਿੰਨੋਂ ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਅਤੇ ਜਹਾਜ਼ ਦੇ ਜ਼ਮੀਨ ਉਤੇ ਡਿੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਬੋਕਾ ਰੈਟਨ ਦੇ ਮੇਅਰ ਸਕਾਟ ਸਿੰਗਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
❗️✈️ Tragic Crash in Florida! A Cessna 310R (N8930N) crashed in Boca Raton at ~10AM, en route to Tallahassee. Three were aboard the twin-engine plane, which hit near Military Trail, sparking fires. Video shows grim wreckage—survival unclear. #AviationSafety #BocaRaton pic.twitter.com/XGaT2ibamO
— Fahad Naim (@Fahadnaimb) April 11, 2025
ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਨਿਊਯਾਰਕ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਵੀਰਵਾਰ ਨੂੰ ਇੱਕ ਟੂਰਿਜ਼ਮ ਹੈਲੀਕਾਪਟਰ ਉਡਾਣ ਦੌਰਾਨ ਹਵਾ ਵਿੱਚ ਦੋ ਟੁਕੜਿਆਂ ਵਿੱਚ ਟੁੱਟ ਗਿਆ ਅਤੇ ਹਡਸਨ ਨਦੀ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਪਾਇਲਟ ਅਤੇ ਸੀਮੇਂਸ ਕੰਪਨੀ ਦੇ ਇੱਕ ਸਪੈਨਿਸ਼ ਕਾਰਜਕਾਰੀ, ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਪਾਇਲਟ ਤੋਂ ਇਲਾਵਾ, ਮ੍ਰਿਤਕਾਂ ਵਿੱਚ ਮਸ਼ਹੂਰ ਕੰਪਨੀ ਸੀਮੇਂਸ ਦੇ ਕਾਰਜਕਾਰੀ ਅਧਿਕਾਰੀ (ਈਓ) ਆਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਮੋਂਟਲ ਅਤੇ ਤਿੰਨ ਬੱਚੇ ਸ਼ਾਮਲ ਹਨ।
18 ਮਿੰਟ ਦੀ ਉਡਾਣ ਅਤੇ ਫਿਰ ਹਾਦਸਾ
ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ‘ਤੇ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ, ਜੋੜਾ ਅਤੇ ਉਨ੍ਹਾਂ ਦੇ ਬੱਚੇ ਹੈਲੀਕਾਪਟਰ ਵਿੱਚ ਚੜ੍ਹਦੇ ਸਮੇਂ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਲਾਸ਼ਾਂ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ ਹੈ। ਹੈਲੀਕਾਪਟਰ ਮੈਨਹਟਨ ਦੇ ਉੱਪਰ ਉੱਤਰ ਵੱਲ ਅਤੇ ਫਿਰ ਸਟੈਚੂ ਆਫ਼ ਲਿਬਰਟੀ ਵੱਲ 18 ਮਿੰਟਾਂ ਤੋਂ ਵੀ ਘੱਟ ਸਮੇਂ ਲਈ ਉੱਡਿਆ। ਹਾਦਸੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਹੈਲੀਕਾਪਟਰ ਦੇ ਹਿੱਸੇ ਨਿਊ ਜਰਸੀ ਦੇ ਜਰਸੀ ਸਿਟੀ ਦੇ ਤੱਟ ਤੋਂ ਹਵਾ ਵਿੱਚ ਉੱਡਦੇ ਅਤੇ ਪਾਣੀ ਵਿੱਚ ਡਿੱਗਦੇ ਦਿਖਾਈ ਦੇ ਰਹੇ ਹਨ।