ਸੈਂਕੜਾ ਜੜਦਿਆਂ ਹੀ ਅਭਿਸ਼ੇਕ ਸ਼ਰਮਾ ਨੇ ਜੇਬ ‘ਚੋਂ ਕੱਢੀ ਪਰਚੀ… ਜਾਣੋ ਕੀ ਸੀ ਲਿਖਿਆ?

ਨਵੀਂ ਦਿੱਲੀ। ਅਭਿਸ਼ੇਕ ਸ਼ਰਮਾ ਦੇ ਤੂਫਾਨੀ ਸੈਂਕੜੇ ਅਤੇ ਟ੍ਰੈਵਿਸ ਹੈੱਡ ਦੇ ਅਰਧ ਸੈਂਕੜੇ ਦੇ ਦਮ ‘ਤੇ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਦੇ 245 ਦੇ ਸਕੋਰ ਨੂੰ ਪੂਰਾ ਕੀਤਾ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ IPL ਦੇ 27ਵੇਂ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਹੈਦਰਾਬਾਦ ਨੂੰ ਲਗਾਤਾਰ ਚਾਰ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ। ਇਸ ਜਿੱਤ ਨਾਲ ਹੈਦਰਾਬਾਦ ਨੇ ਆਪਣੀ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਕੀਤਾ ਹੈ। ਹੈਦਰਾਬਾਦ ਦੀ ਟੀਮ ਅੰਕ ਸੂਚੀ ‘ਚ 10ਵੇਂ ਸਥਾਨ ਤੋਂ 8ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ 5 ਮੈਚਾਂ ਵਿੱਚ ਇਹ ਦੂਜੀ ਹਾਰ ਹੈ। ਅਭਿਸ਼ੇਕ ਸ਼ਰਮਾ IPL ‘ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬਣ ਗਏ ਹਨ। ਦੋਵਾਂ ਟੀਮਾਂ ਵੱਲੋਂ ਕੁੱਲ 492 ਦੌੜਾਂ ਬਣਾਈਆਂ ਗਈਆਂ।
ਸਨਰਾਈਜ਼ਰਜ਼ ਹੈਦਰਾਬਾਦ ਨੇ 246 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 18.3 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 247 ਦੌੜਾਂ ਬਣਾਈਆਂ | ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਦੀ ਜੋੜੀ ਨੇ ਹੈਦਰਾਬਾਦ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 171 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਹੈੱਡ 66 ਦੌੜਾਂ ਦੇ ਨਿੱਜੀ ਸਕੋਰ ‘ਤੇ ਯੁਜਵੇਂਦਰ ਚਾਹਲ ਦੀ ਗੇਂਦ ‘ਤੇ ਮੈਕਸਵੈੱਲ ਨੂੰ ਕੈਚ ਦੇ ਬੈਠਾ। ਹੈੱਡ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ‘ਚ 9 ਚੌਕੇ ਅਤੇ 3 ਛੱਕੇ ਲਗਾਏ। ਅਭਿਸ਼ੇਕ ਸ਼ਰਮਾ 141 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੇ ਆਪਣੀ ਪਾਰੀ ‘ਚ 14 ਚੌਕੇ ਅਤੇ 10 ਛੱਕੇ ਲਗਾਏ। ਉਸ ਨੂੰ ਅਰਸ਼ਦੀਪ ਸਿੰਘ ਨੇ ਆਊਟ ਕੀਤਾ। ਹੇਨਰਿਕ ਕਲਾਸੇਨ 14 ਗੇਂਦਾਂ ‘ਤੇ 21 ਦੌੜਾਂ ਬਣਾ ਕੇ ਨਾਬਾਦ ਰਿਹਾ ਜਦਕਿ ਈਸ਼ਾਨ ਕਿਸ਼ਨ 9 ਦੌੜਾਂ ਬਣਾ ਕੇ ਨਾਬਾਦ ਰਿਹਾ।
ਸੈਂਕੜਾ ਪੂਰਾ ਕਰਨ ਤੋਂ ਬਾਅਦ ਜੇਬ ਚੋਂ ਕੱਢੀ ਪਰਚੀ
ਸੈਂਕੜਾ ਪੂਰਾ ਕਰਨ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਵਾਈਟ ਪੇਪਰ ਦਿਖਾ ਕੇ ਦਰਸ਼ਕਾਂ ਵੱਲ ਲਹਿਰਾਇਆ। ਕੈਮਰੇ ‘ਤੇ ਦੇਖਿਆ ਤਾਂ ਕਾਗਜ਼ ‘ਤੇ ਲਿਖਿਆ ਸੀ, ‘ਇਹ ਆਰੇਂਜ ਆਰਮੀ ਲਈ ਹੈ।’ ਸਨਰਾਈਜ਼ਰਜ਼ ਹੈਦਰਾਬਾਦ ਦੇ ਪ੍ਰਸ਼ੰਸਕਾਂ ਨੂੰ ਔਰੇਂਜ ਆਰਮੀ ਵਜੋਂ ਜਾਣਿਆ ਜਾਂਦਾ ਹੈ।
WHAT. A. MOMENT. 🙌
100 reasons to celebrate #AbhishekSharma‘s knock tonight! PS. Don’t miss his special message for #OrangeArmy 🧡
Watch the LIVE action ➡ https://t.co/HQTYFKNoGR
#IPLonJioStar 👉 #SRHvPBKS | LIVE NOW on Star Sports Network & JioHotstar! pic.twitter.com/DECkzxRYhi— Star Sports (@StarSportsIndia) April 12, 2025
ਸ਼੍ਰੇਅਸ ਅਈਅਰ ਨੇ ਵੀ ਪਰਚੀ ਦੇਖੀ
ਜਦੋਂ ਅਭਿਸ਼ੇਕ ਸ਼ਰਮਾ ਨੇ ਉਹ ਪੇਪਰ ਕੱਢਿਆ ਤਾਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਬੱਲੇਬਾਜ਼ ਕੋਲ ਜਾ ਕੇ ਦੇਖਣ ਗਏ ਕਿ ਇਸ ‘ਤੇ ਕੀ ਲਿਖਿਆ ਸੀ। ਪੰਜਾਬ ਕਿੰਗਜ਼ ਦੇ ਖਿਲਾਫ ਇਸ ਪਾਰੀ ਵਿੱਚ ਅਭਿਸ਼ੇਕ ਸ਼ਰਮਾ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਸਕੋਰ ਵੀ ਬਣਾਇਆ। ਉਸ ਨੇ ਡੇਵਿਡ ਵਾਰਨਰ ਦਾ 126 ਦੌੜਾਂ ਦਾ ਪਿਛਲਾ ਰਿਕਾਰਡ ਤੋੜ ਦਿੱਤਾ।