Sports
IPL 2025: 14 ਮਾਰਚ ਤੋਂ ਸ਼ੁਰੂ ਹੋਵੇਗਾ IPL ਦਾ 18ਵਾਂ ਐਡੀਸ਼ਨ…25 ਮਈ ਨੂੰ ਫਾਈਨਲ

IPL 2025: ਬੀਸੀਸੀਆਈ ਨੇ ਸੱਟਾਂ ਨਾਲ ਜੂਝ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ, ਭਾਰਤੀ ਮੂਲ ਦੇ ਅਮਰੀਕੀ ਤੇਜ਼ ਗੇਂਦਬਾਜ਼ ਸੌਰਭ ਨੇਤਰਵਾਲਕਰ ਅਤੇ ਮੁੰਬਈ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਹਾਰਦਿਕ ਤਾਮੋਰ ਨੂੰ ਐਤਵਾਰ ਤੋਂ ਜੇਦਾਹ ਵਿੱਚ ਹੋਣ ਵਾਲੀ ਦੋ ਦਿਨਾਂ ਨਿਲਾਮੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਟੀਮਾਂ ਨੂੰ ਭੇਜੇ ਪੱਤਰ ਵਿੱਚ ਬੋਰਡ ਨੇ ਕਿਹਾ ਕਿ ਅਗਲੇ ਤਿੰਨ ਸੀਜ਼ਨਾਂ ਦੀਆਂ ਤਰੀਕਾਂ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਖਿਡਾਰੀਆਂ ਦੀ ਨਿਲਾਮੀ ਲਈ ਰਣਨੀਤੀ ਬਣਾਉਣ ਵਿੱਚ ਟੀਮਾਂ ਦੀ ਮਦਦ ਕੀਤੀ ਜਾ ਸਕੇ।