ਅਨੁਸ਼ਕਾ ਸ਼ੰਕਰ ਅਤੇ ਰਿਕੀ ਕੇਜ ਗ੍ਰੈਮੀ ਦੀ ਦੌੜ ਵਿੱਚ! ਇਨ੍ਹਾਂ ਭਾਰਤੀ ਕਲਾਕਾਰਾਂ ਦੇ ਨਾਂ ਵੀ ਨਾਮਜ਼ਦਗੀ ਵਿੱਚ ਸ਼ਾਮਲ – News18 ਪੰਜਾਬੀ

Grammy Awards 2025 : ਵਿਸ਼ਵ ਦੇ ਸਭ ਤੋਂ ਵੱਡੇ ਸੰਗੀਤ ਐਵਾਰਡ ਗ੍ਰੈਮੀ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਭਾਰਤੀ-ਅਮਰੀਕੀ ਸੰਗੀਤਕਾਰ ਰਿਕੀ ਕੇਜ ਅਤੇ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਦਾ ਨਾਂ ਵੀ ਗ੍ਰੈਮੀ ਨਾਮਜ਼ਦਗੀਆਂ ਵਿੱਚ ਸ਼ਾਮਲ ਹੈ।
ਦੱਸ ਦੇਈਏ ਕਿ ਭਾਰਤੀ ਮੂਲ ਦੇ ਸੰਗੀਤਕਾਰ ਰਿਕੀ ਕੇਜ ਨੂੰ ਚੌਥੀ ਵਾਰ ਗ੍ਰੈਮੀ ਨਾਮਜ਼ਦਗੀ ਮਿਲੀ ਹੈ।
ਗ੍ਰੈਮੀ ਦੀ ਦੌੜ ਵਿੱਚ ਅਨੁਸ਼ਕਾ ਸ਼ੰਕਰ
ਗ੍ਰੈਮੀ ਰਿਕਾਰਡਿੰਗ ਅਕੈਡਮੀ ਨੇ ਸ਼ਨੀਵਾਰ ਨੂੰ ਨਾਮਜ਼ਦਗੀਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਰਿਕੀ ਕੇਜ ਨੂੰ ਉਸਦੀ ਐਲਬਮ “ਬ੍ਰੇਕ ਆਫ ਡਾਨ” ਲਈ ‘ਬੈਸਟ ਨਿਊ ਏਜ’, ‘ਐਂਬੀਐਂਟ’ ਜਾਂ ‘ਚੈਂਟ ਐਲਬਮ’ ਸ਼੍ਰੇਣੀ ਵਿੱਚ ਚੌਥੀ ਵਾਰ ਨਾਮਜ਼ਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਆਪਣੇ ਅਨੋਖੇ ਸੰਗੀਤ ਲਈ ਮਸ਼ਹੂਰ ਕੇਜ ਤਿੰਨ ਵਾਰ ਗ੍ਰੈਮੀ ਐਵਾਰਡ ਜਿੱਤ ਚੁੱਕੇ ਹਨ। ਇਸੇ ਸ਼੍ਰੇਣੀ ਵਿੱਚ ਅਨੁਸ਼ਕਾ ਸ਼ੰਕਰ ਦੀ ਐਲਬਮ “ਚੈਪਟਰ ਟੂ: ਹਾਉ ਡਾਰਕ ਇਟ ਇਜ਼ ਬਿਫੋਰ ਡਾਨ” ਨੂੰ ਵੀ ਨਾਮਜ਼ਦਗੀਆਂ ਮਿਲੀਆਂ ਹਨ। ਇਹ ਐਲਬਮ ਅਨੁਸ਼ਕਾ ਦੀ ਵਿਲੱਖਣ ਸ਼ੈਲੀ ਅਤੇ ਸੰਵੇਦਨਸ਼ੀਲ ਸੰਗੀਤ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਰਾਧਿਕਾ ਵੇਕਾਰੀਆ ਦੀ “ਵਾਰੀਅਰਜ਼ ਆਫ਼ ਲਾਈਟ” ਅਤੇ ਚੰਦਰਿਕਾ ਟੰਡਨ ਦੀ “ਤ੍ਰਿਵੇਣੀ” ਨੂੰ ਵੀ ਇਸ ਸ਼੍ਰੇਣੀ ਵਿੱਚ ਨਾਮਜ਼ਦਗੀ ਮਿਲੀ ਹੈ, “ਤ੍ਰਿਵੇਣੀ” ਨੂੰ ਫਲੂਟਿਸਟ ਵਾਊਟਰ ਕੈਲਰਮੈਨ ਅਤੇ ਸੈਲੋ ਪਲੇਅਰ ਇਰੂ ਮਾਤਸੁਮੋਟੋ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਅਨੁਸ਼ਕਾ ਸ਼ੰਕਰ ਨੂੰ ਜੈਕਬ ਕੋਲੀਅਰ ਦੇ ਗੀਤ “ਏ ਰੌਕ ਸਮਵੇਅਰ” ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਲਈ ਇੱਕ ਹੋਰ ਨਾਮਜ਼ਦਗੀ ਮਿਲੀ ਹੈ, ਜਿਸ ਨੂੰ ‘ਬੈਸਟ ਗਲੋਬਲ ਸੰਗੀਤ ਪ੍ਰਦਰਸ਼ਨ’ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਵਿੱਚ ਗਾਇਕਾ ਵਰਿਜਾਸ਼੍ਰੀ ਵੇਣੂਗੋਪਾਲ ਵੀ ਸ਼ਾਮਲ ਹੈ, ਜਿਸਦਾ ਨਾਮ ਪਹਿਲੀ ਵਾਰ ਗ੍ਰੈਮੀ ਨਾਮਜ਼ਦਗੀਆਂ ਵਿੱਚ ਆਇਆ ਹੈ, ਵੇਣੂਗੋਪਾਲ ਨੇ ਇਸ ਨੂੰ ਇੱਕ ਵਧੀਆ ਅਨੁਭਵ ਦੱਸਿਆ ਅਤੇ ਕਿਹਾ ਕਿ ਅਜਿਹੇ ਨਾਮਜ਼ਦਗੀ ਸੁਤੰਤਰ ਕਲਾਕਾਰਾਂ ਨੂੰ ਤਾਕਤ ਦਿੰਦੇ ਹਨ।
ਦੱਸ ਦੇਈਏ ਕਿ ਗ੍ਰੈਮੀ ਅਵਾਰਡ ਸਮਾਰੋਹ ਦਾ ਆਯੋਜਨ 2 ਫਰਵਰੀ, 2025 ਨੂੰ ਲਾਸ ਏਂਜਲਸ ਦੇ Crypto.com ਅਰੇਨਾ ਵਿੱਚ ਕੀਤਾ ਜਾਵੇਗਾ। ਇੱਥੇ ਸੰਗੀਤ ਦੀਆਂ ਸਭ ਤੋਂ ਉੱਚੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਵੇਗਾ ਇਹ ਸਮਾਗਮ ਨਿਸ਼ਚਿਤ ਤੌਰ ‘ਤੇ ਭਾਰਤੀ ਸੰਗੀਤਕਾਰਾਂ ਲਈ ਇੱਕ ਮਾਣ ਵਾਲਾ ਪਲ ਹੋਵੇਗਾ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।