National
ਚੀਨ ਦੇ ਹੋਸ਼ ਆਏ ਠਿਕਾਣੇ…LAC ਤੋਂ ਪਿੱਛੇ ਹਟਾਏ ਸੈਨਿਕ, ਐੱਸ.ਜੈਸ਼ੰਕਰ ਨੇ ਦਿੱਤੀ ਡੀਲ ਦੀ ਜਾਣਕਾਰੀ

ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ‘ਚ Line of Actual Control ‘ਤੇ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੇ ਡੈੱਡਲਾਕ ਨੂੰ ਲੈ ਕੇ ਸੋਮਵਾਰ ਨੂੰ ਵੱਡੀ ਖਬਰ ਆਈ ਹੈ, ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਨਾਲ LAC ਵਿਵਾਦ ਨੂੰ ਲੈ ਕੇ ਹੋਏ ਸਮਝੌਤੇ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ, ‘ਵਿਦੇਸ਼ ਸਕੱਤਰ ਨੇ ਜੋ ਕਿਹਾ ਹੈ ਮੈਂ ਵੀ ਉਹੀ ਗੱਲ ਕਹਿ ਸਕਦਾ ਹਾਂ…ਅਸੀਂ (ਚੀਨ ਦੇ ਨਾਲ) ਇੱਕ ਸਮਝੌਤੇ ਤੇ ਪਹੁੰਚ ਗਏ ਹਾਂ… ਅਸੀਂ ਕਹਿ ਸਕਦੇ ਹਾਂ ਕਿ ਚੀਨ ਦੇ ਨਾਲ ਸੈਨਿਕਾਂ ਦੀ ਵਾਪਸੀ ਪੂਰੀ ਹੋ ਗਈ ਹੈ। NDTV ਦੇ ਇੱਕ ਪ੍ਰੋਗਰਾਮ ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ LAC ਵਿਵਾਦ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ‘ਅਸੀਂ 2020 ਵਿੱਚ ਜਿੱਥੇ ਗਸ਼ਤ ਕਰ ਰਹੇ ਸਨ, ਓਸੇ ਤਰ੍ਹਾਂ ਨਾਲ ਵਾਪਸ ਜਾ ਸਕਾਂਗੇ।
ਇਸ਼ਤਿਹਾਰਬਾਜ਼ੀ
- First Published :