ਬੰਗਲਾਦੇਸ਼ ‘ਚ ਹਾਲਾਤ ਵਿਗੜੇ, ਸ਼ੇਖ ਹਸੀਨਾ ਦੇ ਕਰੀਬੀ ਨਿਰਮਾਤਾ ਤੇ ਫਿਲਮ ਸਟਾਰ ਪਿਓ-ਪੁੱਤ ਦੀ ਕੁੱਟ-ਕੁੱਟ ਕੇ ਹੱਤਿਆ

ਬੰਗਲਾਦੇਸ਼ ‘ਚ ਸ਼ੇਖ ਹਸੀਨਾ ਸਰਕਾਰ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਕਾਰਨ ਹੁਣ ਆਮ ਲੋਕਾਂ ਦੀ ਜਾਨ ਨੂੰ ਖਤਰਾ ਹੈ। ਦੇਸ਼ ਵਿੱਚ ਹਰ ਪਾਸੇ ਦੰਗੇ ਹੋ ਰਹੇ ਹਨ। ਅੱਗਜ਼ਨੀ, ਭੰਨਤੋੜ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਕਾਰਨ ਲੋਕ ਦਹਿਸ਼ਤ ਵਿੱਚ ਹਨ।
ਬੰਗਲਾਦੇਸ਼ ਵਿੱਚ ਵਧਦੀ ਹਿੰਸਾ ਦੇ ਵਿਚਕਾਰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਬਣਾਇਆ ਗਿਆ ਹੈ, ਪਰ ਇਸ ਤੋਂ ਬਾਅਦ ਵੀ ਬੰਗਲਾਦੇਸ਼ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਕੋਈ ਕਮੀ ਨਹੀਂ ਆ ਰਹੀ ਹੈ। ਇਸ ਦੌਰਾਨ ਭੀੜ ਨੇ ਸ਼ੇਖ ਹਸੀਨਾ ਦੇ ਨਜ਼ਦੀਕੀ ਨਿਰਮਾਤਾ ਅਤੇ ਫਿਲਮ ਸਟਾਰ ਪਿਓ-ਪੁੱਤਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇੰਨਾ ਹੀ ਨਹੀਂ ਬੰਗਲਾਦੇਸ਼ ਦੇ ਮਸ਼ਹੂਰ ਗਾਇਕ ਰਾਹੁਲ ਆਨੰਦ ਦੇ ਘਰ ਵੀ ਭੀੜ ਦਾਖਲ ਹੋ ਗਈ। ਇੱਥੇ ਬਦਮਾਸ਼ਾਂ ਨੇ ਪਹਿਲਾਂ ਲੁੱਟਮਾਰ ਕੀਤੀ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ।
ਬੰਗਲਾਦੇਸ਼ ‘ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਲੁੱਟ-ਖੋਹ ਅਤੇ ਕਤਲਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸ਼ੇਖ ਹਸੀਨਾ ਦੇ ਕਰੀਬੀ ਨਿਰਮਾਤਾ ਸਲੀਮ ਖਾਨ ਅਤੇ ਉਸ ਦੇ ਬੇਟੇ ਸ਼ਾਂਤੋ ਖਾਨ ਨੂੰ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਬੰਗਾਲੀ ਸਿਨੇਮਾ ਦੇ ਕਈ ਸਿਤਾਰੇ ਸਦਮੇ ‘ਚ ਹਨ।
ਭੀੜ ਦੁਆਰਾ ਕੁੱਟ-ਕੁੱਟ ਕੇ ਮਾਰਿਆ ਗਿਆ
ਬੰਗਲਾਦੇਸ਼ ਵਿੱਚ ਭੀੜ ਦੁਆਰਾ ਮਾਰੇ ਗਏ ਅਦਾਕਾਰ ਦਾ ਨਾਮ ਸ਼ਾਂਤੋ ਖਾਨ ਹੈ, ਜਿਸ ਦੇ ਪਿਤਾ ਸਲੀਮ ਖਾਨ ਇੱਕ ਨਿਰਮਾਤਾ ਸਨ। ਉਹ ਸ਼ੇਖ ਹਸੀਨਾ ਦੇ ਕਰੀਬੀ ਰਹੇ ਸਨ। ਸਲੀਮ ਖਾਨ ਚਾਂਦਪੁਰ ਸਦਰ ਉਪਜ਼ਿਲਾ ਦੀ ਲਕਸ਼ਮੀਪੁਰ ਮਾਡਲ ਯੂਨੀਅਨ ਪ੍ਰੀਸ਼ਦ ਦੇ ਪ੍ਰਧਾਨ ਸਨ। ਇਸ ਦੀ ਜਾਣਕਾਰੀ ਬੰਗਾਲੀ ਸਿਨੇਮਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਭੀੜ ਨੇ ਪਿੱਛਾ ਕੀਤਾ ਅਤੇ ਮਾਰ ਦਿੱਤਾ
ਬੰਗਾਲੀ ਫਿਲਮ ਮੁਤਾਬਕ ਸ਼ਾਂਤੋ ਅਤੇ ਉਸ ਦੇ ਪਿਤਾ ਸਲੀਮ ਖਾਨ ਦੁਪਹਿਰ ਨੂੰ ਘਰ ਜਾ ਰਹੇ ਸਨ। ਫਿਰ ਉਨ੍ਹਾਂ ਨੂੰ ਫਰੱਕਾਬਾਦ ਦੇ ਬਾਜ਼ਾਰ ਵਿੱਚ ਗੁੱਸੇ ਵਿੱਚ ਆਈ ਭੀੜ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਗੋਲੀ ਚਲਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਭੀੜ ਨੇ ਸ਼ਾਂਤੋ ਅਤੇ ਉਸ ਦੇ ਪਿਤਾ ਸਲੀਮ ਖਾਨ ‘ਤੇ ਹਮਲਾ ਕਰ ਦਿੱਤਾ।