IPL: Punjab Kings ਲਈ 39 ਗੇਂਦਾਂ ‘ਚ ਸੈਂਕੜਾ ਲਾਉਣ ਵਾਲੇ ਪ੍ਰਿਯਾਂਸ਼ ਆਰੀਆ ਦੀ ਕਹਾਣੀ!

ਜਦੋਂ ਪ੍ਰਿਯਾਂਸ਼ ਆਰੀਆ ਨੇ ਕੱਲ੍ਹ ਰਾਤ ਮੈਚ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ, ਤਾਂ ਇਹ ਸਪੱਸ਼ਟ ਸੀ ਕਿ ਅੱਜ ਉਹ ਗੇਂਦਬਾਜ਼ਾਂ ਨੂੰ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਗਲੀ ਹੀ ਗੇਂਦ ‘ਤੇ ਉਸਦਾ ਕੈਚ ਛੁੱਟ ਗਿਆ, ਜੋ ਇਹ ਦੱਸਣ ਲਈ ਕਾਫ਼ੀ ਸੀ ਕਿ ਕਿਸਮਤ ਵੀ ਉਸਦੇ ਨਾਲ ਸੀ। ਇਸ ਤੋਂ ਬਾਅਦ, ਪੰਜਾਬ ਕਿੰਗਜ਼ ਦੇ ਇਸ 22 ਸਾਲਾ ਓਪਨਰ ਨੇ ਸਿਰਫ 39 ਗੇਂਦਾਂ ਵਿੱਚ ਆਈਪੀਐਲ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਲਗਾਇਆ।
42 ਗੇਂਦਾਂ ਵਿੱਚ 103 ਦੌੜਾਂ
ਆਈਪੀਐਲ 2025 ਵਿੱਚ 8 ਅਪ੍ਰੈਲ ਦੀ ਰਾਤ ਨੂੰ ਚੇਨਈ ਸੁਪਰ ਕਿੰਗਜ਼ ਉੱਤੇ ਪੰਜਾਬ ਕਿੰਗਜ਼ ਦੀ 8 ਦੌੜਾਂ ਦੀ ਜਿੱਤ ਦੇ ਹੀਰੋ ਰਹੇ ਪ੍ਰਿਯਾਂਸ਼ ਆਰੀਆ ਨੇ ਸਿਰਫ਼ 42 ਗੇਂਦਾਂ ਵਿੱਚ ਨੌਂ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਜਦੋਂ ਟੀਮ ਪੰਜ ਵਿਕਟਾਂ ‘ਤੇ 83 ਦੌੜਾਂ ‘ਤੇ ਮੁਸ਼ਕਲ ਵਿੱਚ ਸੀ, ਤਾਂ ਉਸਨੇ ਸ਼ਸ਼ਾਂਕ ਸਿੰਘ (ਅਜੇਤੂ 52) ਨਾਲ ਛੇਵੀਂ ਵਿਕਟ ਲਈ 34 ਗੇਂਦਾਂ ਵਿੱਚ 71 ਦੌੜਾਂ ਦੀ ਸਾਂਝੇਦਾਰੀ ਕੀਤੀ।
I.C.Y.M.I
𝗣𝗼𝘄𝗲𝗿💪. 𝗣𝗿𝗲𝗰𝗶𝘀𝗶𝗼𝗻👌. 𝗣𝗮𝗻𝗮𝗰𝗵𝗲💥.
Priyansh Arya graced the home crowd with his effortless fireworks 🎆
Updates ▶ https://t.co/HzhV1Vtl1S #TATAIPL | #PBKSvCSK pic.twitter.com/7JBcdhok58
— IndianPremierLeague (@IPL) April 8, 2025
IPL ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ
ਪ੍ਰਿਯਾਂਸ਼ ਨੇ ਅਸ਼ਵਿਨ ਦੇ ਗੇਂਦ ‘ਤੇ ਛੱਕਾ ਮਾਰ ਕੇ ਸਿਰਫ਼ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪ੍ਰਿਯਾਂਸ਼ ਨੇ 13ਵੇਂ ਓਵਰ ਵਿੱਚ ਪਥੀਰਾਨਾ ਦੇ ਗੇਂਦ ‘ਤੇ ਲਗਾਤਾਰ ਤਿੰਨ ਛੱਕੇ ਅਤੇ ਇੱਕ ਚੌਕਾ ਲਗਾ ਕੇ ਸਿਰਫ਼ 39 ਗੇਂਦਾਂ ਵਿੱਚ ਆਈਪੀਐਲ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਪੂਰਾ ਕੀਤਾ ਪਰ ਅਗਲੇ ਓਵਰ ਵਿੱਚ ਨੂਰ ਦੀ ਗੇਂਦ ‘ਤੇ ਵਿਜੇ ਸ਼ੰਕਰ ਦੇ ਹੱਥੋਂ ਲੌਂਗ ਆਨ ‘ਤੇ ਕੈਚ ਹੋ ਗਿਆ। ਪ੍ਰਿਯਾਂਸ਼ ਦਾ ਸੈਂਕੜਾ ਆਈਪੀਐਲ ਵਿੱਚ ਕਿਸੇ ਭਾਰਤੀ ਦੁਆਰਾ ਬਣਾਇਆ ਗਿਆ ਦੂਜਾ ਸਭ ਤੋਂ ਤੇਜ਼ ਸੈਂਕੜਾ ਸੀ।
ਕੌਣ ਹੈ ਪ੍ਰਿਯਾਂਸ਼ ਆਰੀਆ?
ਦਿੱਲੀ ਦੇ ਹਮਲਾਵਰ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੂੰ ਪੰਜਾਬ ਕਿੰਗਜ਼ ਨੇ ਮੈਗਾ ਨਿਲਾਮੀ ਵਿੱਚ 3.8 ਕਰੋੜ ਰੁਪਏ ਵਿੱਚ ਖਰੀਦਿਆ। ਉਹ ਦਿੱਲੀ ਪ੍ਰੀਮੀਅਰ ਲੀਗ (ਡੀਪੀਐਲ) ਟੂਰਨਾਮੈਂਟ ਵਿੱਚ ਸਾਊਥ ਦਿੱਲੀ ਸੁਪਰਸਟਾਰਸ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ, ਜਿਸਨੇ ਦਸ ਪਾਰੀਆਂ ਵਿੱਚ 608 ਦੌੜਾਂ ਬਣਾਈਆਂ।
A star is well and truly born! 🌟#TATAIPL unearths a new gem as #PriyanshArya smashes the 2nd fastest century by an Indian in the league! ❤🔥
Watch the LIVE action ➡ https://t.co/tDvWovyffE#IPLonJioStar 👉 #PBKSvCSK | LIVE NOW on Star Sports 1, Star Sports 1 Hindi &… pic.twitter.com/tf4Wnoo40j
— Star Sports (@StarSportsIndia) April 8, 2025
ਇੱਕ ਓਵਰ ਵਿੱਚ ਲਾਏ ਛੇ ਛੱਕੇ
ਪ੍ਰਿਯਾਂਸ਼ ਨੇ ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਪ੍ਰੀਮੀਅਰ ਲੀਗ ਵਿੱਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿੱਥੇ ਉਸਨੇ ਸਾਊਥ ਦਿੱਲੀ ਸੁਪਰਸਟਾਰਸ ਲਈ ਨੌਰਥ ਦਿੱਲੀ ਸਟ੍ਰਾਈਕਰਸ ਦੇ ਖਿਲਾਫ ਇੱਕ ਓਵਰ ਵਿੱਚ ਛੇ ਛੱਕੇ ਲਗਾਏ। ਪ੍ਰਿਯਾਂਸ਼ 2023-24 ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਦਿੱਲੀ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਉਭਰਿਆ, ਉਸਨੇ ਸੱਤ ਪਾਰੀਆਂ ਵਿੱਚ 31.71 ਦੀ ਔਸਤ ਅਤੇ 166.91 ਦੇ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 222 ਦੌੜਾਂ ਬਣਾਈਆਂ।
ਨਾ ਵਿਕਣ ਤੋਂ ਬਾਅਦ ਟੁੱਟ ਗਏ ਸਨ
ਪ੍ਰਿਯਾਂਸ਼ ਆਰੀਆ ਦੇ ਪਿਤਾ ਪਵਨ ਕੁਮਾਰ ਅਤੇ ਮਾਂ ਰਾਜਬਾਲਾ ਦਿੱਲੀ ਵਿੱਚ ਪੜ੍ਹਾਉਂਦੇ ਹਨ। ਆਈਪੀਐਲ 2024 ਦੀ ਨਿਲਾਮੀ ਲਈ ਸ਼ਾਰਟਲਿਸਟ ਕੀਤੇ ਜਾਣ ਦੇ ਬਾਵਜੂਦ, ਉਹ sold ਨਹੀਂ ਹੋਏ। ਫਿਰ ਉਸਨੇ ਕਿਹਾ, ‘ਮੈਨੂੰ ਚੁਣੇ ਨਾ ਜਾਣ ‘ਤੇ ਬੁਰਾ ਲੱਗਿਆ।’ ਇਸ ਸਾਲ ਵੀ ਮੈਨੂੰ ਨਿਲਾਮੀ ਤੋਂ ਬਹੁਤ ਉਮੀਦਾਂ ਸਨ, ਪਰ ਮੈਂ ਇਸ ਬਾਰੇ ਨਹੀਂ ਸੋਚ ਰਿਹਾ ਸੀ ਅਤੇ ਮੇਰਾ ਧਿਆਨ ਸਈਅਦ ਮੁਸ਼ਤਾਕ ਅਲੀ ਟੀ-20 ਮੈਚਾਂ ‘ਤੇ ਸੀ। ਪੰਜਾਬ ਕਿੰਗਜ਼ ਵੱਲੋਂ ਚੁਣੇ ਜਾਣ ਤੋਂ ਬਾਅਦ ਮੈਂ ਬਹੁਤ ਖੁਸ਼ ਸੀ, ਪਰ ਜ਼ਿਆਦਾ ਜਸ਼ਨ ਨਹੀਂ ਮਨਾ ਸਕਿਆ ਕਿਉਂਕਿ ਮੇਰਾ ਧਿਆਨ ਟੂਰਨਾਮੈਂਟ ‘ਤੇ ਸੀ। ਮੈਂ ਜਲਦੀ ਹੀ ਜ਼ਰੂਰ ਜਸ਼ਨ ਮਨਾਵਾਂਗਾ।