ਇਸ ਬੈਂਕ ਦੇ ਕਰੋੜਾਂ ਗਾਹਕਾਂ ਲਈ ਖੁਸ਼ਖਬਰੀ…ਵਧਾਈਆਂ ਵਿਆਜ ਦਰਾਂ, ਜਾਣੋ ਕੀ ਹੈ ਨਵਾਂ Interest Rate…

ਪੰਜਾਬ ਐਂਡ ਸਿੰਧ ਬੈਂਕ ਦੇ ਕਰੋੜਾਂ ਗਾਹਕਾਂ ਲਈ ਚੰਗੀ ਖ਼ਬਰ ਹੈ। ਪੰਜਾਬ ਐਂਡ ਸਿੰਧ ਬੈਂਕ ਨੇ 15 ਮਾਰਚ, 2025 ਤੋਂ ਆਪਣੀਆਂ ਫਿਕਸਡ ਡਿਪਾਜ਼ਿਟ (FD) ਵਿਆਜ ਦਰਾਂ ਨੂੰ ਰਿਵਾਈਜ਼ ਕੀਤਾ ਹੈ। ਆਰਬੀਆਈ ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ, ਜ਼ਿਆਦਾਤਰ ਬੈਂਕ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਨੂੰ ਰਿਵਾਈਜ਼ ਕਰ ਰਹੇ ਹਨ। ਹੁਣ ਇਸ ਗਿਣਤੀ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਰਿਵਾਈਜ਼ ਹੋਣ ਤੋਂ ਬਾਅਦ, ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ ਐਫਡੀ ਦੀ ਆਫਰ ਕਰ ਰਿਹਾ ਹੈ। ਬੈਂਕ ਇਨ੍ਹਾਂ ਐਫਡੀਜ਼ ‘ਤੇ 4.00% ਤੋਂ 6.25% ਤੱਕ ਵਿਆਜ ਦੇ ਰਿਹਾ ਹੈ। ਬੈਂਕ ਦੀ ਸਭ ਤੋਂ ਵੱਧ ਵਿਆਜ ਦਰ 7.50% ਹੈ ਅਤੇ ਇਹ ਵਿਆਜ 555 ਦਿਨਾਂ ਦੀ ਨਾਨ-ਕਾਲਏਬਲ ਐਫਡੀ ‘ਤੇ ਉਪਲਬਧ ਹੈ।
ਪੰਜਾਬ ਐਂਡ ਸਿੰਧ ਬੈਂਕ ਦੀਆਂ ਰਿਵਾਈਜ਼ ਐਫਡੀ ਦਰਾਂ
ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਸਿਟੀਜ਼ਨ ਨੂੰ 0.50 ਪ੍ਰਤੀਸ਼ਤ ਵਾਧੂ ਵਿਆਜ ਦਿੰਦਾ ਹੈ। ਸੁਪਰ ਸੀਨੀਅਰ ਸਿਟੀਜ਼ਨ ਨੂੰ 0.50 ਪ੍ਰਤੀਸ਼ਤ ਤੋਂ ਇਲਾਵਾ 0.15 ਪ੍ਰਤੀਸ਼ਤ ਵਾਧੂ ਵਿਆਜ ਮਿਲਦਾ ਹੈ। ਹੇਠਾਂ 15 ਮਾਰਚ, 2025 ਤੋਂ ਬੈਂਕ ਦੀਆਂ ਸਾਰੀਆਂ FDs ‘ਤੇ ਮਿਲਣ ਵਾਲੇ ਵਿਆਜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਬਾਰੇ…
ਨਵੀਆਂ ਐਫਡੀ ਵਿਆਜ ਦਰਾਂ
7-30 ਦਿਨ – 4.00%
31-45 ਦਿਨ – 4.25%
46-120 ਦਿਨ – 4.50%
121-150 ਦਿਨ – 4.75%
151-179 ਦਿਨ – 6.00%
180-269 ਦਿਨ – 5.25%
270-332 ਦਿਨ – 5.50%
333 ਦਿਨ – 7.20%
334 ਦਿਨ – 1 ਸਾਲ – 5.50%
1 ਸਾਲ – 6.30%
1 ਸਾਲ – 443 ਦਿਨ – 6.00%
444 ਦਿਨ – 7.30%
ਵਿਸ਼ੇਸ਼ ਐਫਡੀ ਵਿਆਜ ਦਰਾਂ
555 ਦਿਨ (ਨਾਨ-ਕਾਲੇਬਲ) – 7.50%
555 ਦਿਨ (ਕਾਲੇਬਲ) – 7.45%
556 ਦਿਨ – 22 ਮਹੀਨੇ – 6.00%
22 ਮਹੀਨੇ (PSB ਗ੍ਰੀਨ ਅਰਥ FD) – 7.00%
22 ਮਹੀਨੇ – 2 ਸਾਲ – 6.00%
2 ਸਾਲ – 776 ਦਿਨ – 6.30%
777 ਦਿਨ – 7.25%
778-998 ਦਿਨ – 6.30%
999 ਦਿਨ (ਨਾਨ-ਕਾਲੇਬਲ) – 6.65%
999 ਦਿਨ (ਕਾਲੇਬਲ) – 7.40%
1000 ਦਿਨ – 3 ਸਾਲ – 6.30%
ਸਭ ਤੋਂ ਵੱਧ ਵਿਆਜ ਦਰ ਵਾਲੀ FD: ਬੈਂਕ ਦੀ ਸਭ ਤੋਂ ਵੱਧ ਵਿਆਜ ਦਰ 7.50% ਹੈ, ਜੋ ਕਿ 555 ਦਿਨਾਂ ਦੀ ਨਾਨ-ਕਾਲੇਬਲ ਐਫਡੀ ‘ਤੇ ਉਪਲਬਧ ਹੈ। ਇਸ ਤੋਂ ਇਲਾਵਾ, 777 ਦਿਨਾਂ, 999 ਦਿਨਾਂ (ਨਾਨ-ਕਾਲੇਬਲ) ਅਤੇ 444 ਦਿਨਾਂ ਦੀ ਐਫਡੀ ‘ਤੇ ਵੀ ਜ਼ਿਆਦਾ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਸੁਰੱਖਿਅਤ ਨਿਵੇਸ਼ ਅਤੇ ਵੱਧ ਰਿਟਰਨ ਚਾਹੁੰਦੇ ਹੋ, ਤਾਂ ਪੰਜਾਬ ਐਂਡ ਸਿੰਧ ਬੈਂਕ ਦੀ 7.50% ਵਿਆਜ ਦਰ ਨਾਲ 555 ਦਿਨਾਂ ਦੀ FD ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੀ ਹੈ। ਜਨਤਕ ਖੇਤਰ ਦੇ ਇਸ ਬੈਂਕ ਦੀ ਸਥਾਪਨਾ 24 ਜੂਨ 1908 ਨੂੰ ਹੋਈ ਸੀ। ਇਹ ਬੈਂਕ ਲਗਭਗ 117 ਸਾਲ ਪੁਰਾਣਾ ਹੈ।