Crossbeats ਨੇ ਲਾਂਚ ਕੀਤੇ ਸਸਤੇ ਤੇ ਸ਼ਾਨਦਾਰ Arc Buds, ਇਨ੍ਹਾਂ ‘ਚ ਲੱਗੇ ਹਨ ਕਈ ਤਰ੍ਹਾਂ ਦੇ ਸੈਂਸਰ

Crossbeats ਨੇ ਭਾਰਤ ਵਿੱਚ ਨਵੇਂ ਓਪਨ-ਈਅਰ ਵੇਅਰੇਬਲ ਸਟੀਰੀਓ ਈਅਰਬਡਸ Arc Buds ਲਾਂਚ ਕੀਤੇ ਹਨ। ਇਨ੍ਹਾਂ ਬਡਸ ‘ਚ Spatial ਆਡੀਓ ਅਤੇ ਹੈੱਡ ਟ੍ਰੈਕਿੰਗ ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਈਅਰਬਡਸ Arc Buds ਇੱਕ 360-ਡਿਗਰੀ ਸਾਊਂਡ ਐਕਸਪੀਰੀਅੰਸ ਪੇਸ਼ ਕਰਦੇ ਹਨ ਅਤੇ ਸਿਰ ਦੀ ਮੂਵਮੈਂਟ ਦੇ ਆਧਾਰ ‘ਤੇ ਆਡੀਓ ਨੂੰ ਗਤੀਸ਼ੀਲ ਰੂਪ ਨਾਲ ਵਿਵਸਥਿਤ ਕਰਦੇ ਹਨ। ਯਾਨੀ ਜੇਕਰ ਕੋਈ ਤੁਹਾਨੂੰ ਖੱਬੇ ਪਾਸਿਓਂ ਬੁਲਾਵੇ ਅਤੇ ਤੁਸੀਂ ਮੁੜੋ ਤਾਂ ਉਸ ਬਡਸ ਦੀ ਆਵਾਜ਼ ਘੱਟ ਜਾਵੇਗੀ ਤੇ ਤੁਸੀਂ ਬੁਲਾਉਣ ਵਾਲੇ ਦੀ ਆਵਾਜ਼ ਸੁਣ ਸਕੋਗੇ। ਈਅਰਬਡਸ ਉਪਭੋਗਤਾ ਦੀ ਸੁਰੱਖਿਆ ਲਈ ਸਿਚੁਏਸ਼ਨਲ ਅਵੇਅਰਨੈੱਸ, 100 ਘੰਟਿਆਂ ਤੋਂ ਵੱਧ ਦੀ ਸ਼ਾਨਦਾਰ ਬੈਟਰੀ ਲਾਈਫ, ਅਤੇ ਸਪਸ਼ਟ ਅਤੇ Noise-free ਕਾਲਿੰਗ ਲਈ AI ENC ਕਾਲਿੰਗ ਦਾ ਫੀਚਰ ਵੀ ਇਸ ਵਿੱਚ ਦਿੱਤਾ ਗਿਆ ਹੈ।
Crossbeats Arc Buds ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਬਡਸ ਦੇ ਨਾਲ ਇੱਕ ਸਾਲ ਦੀ ਵਾਰੰਟੀ ਵੀ ਮਿਲੇਗੀ। ਗਾਹਕ ਇਸ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨ ‘ਚ ਖਰੀਦ ਸਕਣਗੇ। ਉਨ੍ਹਾਂ ਨੂੰ ਆਰਾਮ ਅਤੇ ਸਥਿਰਤਾ ਲਈ ਡਾਲਫਿਨ ਹੁੱਕ, ਸ਼ਾਨਦਾਰ ਆਵਾਜ਼ ਲਈ 14.2mm ਟਾਈਟੇਨੀਅਮ ਡਰਾਈਵਰ ਅਤੇ ਬਲੂਟੁੱਥ 5.4 ਤਕਨਾਲੋਜੀ ਨਾਲ ਡਿਜ਼ਾਈਨ ਕੀਤਾ ਗਿਆ ਹੈ। ਹਲਕਾ ਡਿਜ਼ਾਈਨ ਅਤੇ ਘੱਟ ਲੇਟੈਂਸੀ ਗੇਮਿੰਗ ਮੋਡ ਉਹਨਾਂ ਨੂੰ ਐਕਟਿਵ ਅਤੇ ਐਂਟਰਟੇਨਮੈਂਟ ਦੋਵਾਂ ਦੀ ਵਰਤੋਂ ਲਈ ਢੁਕਵਾਂ ਬਣਾਉਂਦੇ ਹਨ।
ਇਨ੍ਹਾਂ ਬਡਸ ਵਿੱਚ AAC/SBC/HSP/HFP/A2DP/AVRCP ਸਾਊਂਡ ਕੋਡੇਕ ਦਾ ਸਪੋਰਟ ਵੀ ਦਿੱਤਾ ਗਿਆ ਹੈ। ਹੈੱਡ ਟ੍ਰੈਕਿੰਗ ਲਈ ਇਸ ‘ਚ 6-ਐਕਸਿਸ ਗਾਇਰੋ ਸੈਂਸਰ ਹੈ। ਬਡਸ ਵਿੱਚ ਮਲਟੀਫੰਕਸ਼ਨ ਟੱਚ ਕੰਟਰੋਲ ਵੀ ਦਿੱਤੇ ਗਏ ਹਨ। ਡਿਵਾਈਸ ਵਿੱਚ AI ਨੌਇਸ ਕੈਂਸਲੇਸ਼ਨ ਲਈ 4 ਮਾਈਕ ਵੀ ਹਨ। ਇੱਥੇ ਹਰੇਕ ਬਡ ਵਿੱਚ 70mAh ਦੀ ਬੈਟਰੀ ਹੈ। ਇਸ ਦੇ ਨਾਲ ਹੀ ਕੇਸ ਦੀ ਬੈਟਰੀ 600mAh ਹੈ। ਇੱਥੇ ਚਾਰਜਿੰਗ ਲਈ ਟਾਈਪ-ਸੀ ਪੋਰਟ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਡਿਊਲ ਕਨੈਕਸ਼ਨ ਸਪੋਰਟ, ਹੈਂਡਸ-ਫ੍ਰੀ ਕਾਲਿੰਗ, ਵਾਇਸ ਅਸਿਸਟੈਂਟ, 1-ਸਟੈਪ ਪੇਅਰਿੰਗ ਅਤੇ IPX5 ਰੇਟਿੰਗ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਹ ਬਡ iOS, Android ਅਤੇ Windows ਨੂੰ ਸਪੋਰਟ ਕਰਦੇ ਹਨ। ਇਸ ਕੀਮਤ ਵਿੱਚ ਤੁਹਾਨੂੰ ਜੋ ਫੀਚਰ ਤੇ ਸਾਊਂਡ ਕੁਆਲਿਟੀ ਇਨ੍ਹਾਂ ਬਡਸ ਵਿੱਚ ਮਿਲ ਰਹੀ ਹੈ, ਉਸ ਹਿਸਾਬ ਨਾਲ ਇਹ ਬਡਸ ਇੱਕ ਵਧੀਆ ਵਿਕਲਪ ਹੋ ਸਕਦੇ ਹਨ।
- First Published :