ਸੋਨੇ ਦੀ ਕੀਮਤ ‘ਚ ਕਿਉਂ ਆਈ ਵੱਡੀ ਗਿਰਾਵਟ,ਲੋਕ ਕਿਉਂ ਵੇਚ ਰਹੇ ਸੋਨਾ ?, ਇਹ ਹੈ ਵੱਡਾ ਕਾਰਨ !

Gold Price: ਸੋਨੇ ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ (4 ਅਪ੍ਰੈਲ) ਨੂੰ 3% ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਇੱਕ ਹਫ਼ਤੇ ਵਿੱਚ ਸੋਨੇ ਦੀ ਕੀਮਤਾਂ ਵਿੱਚ ਹੋਇਆ ਵਾਧਾ ਖਤਮ ਹੋ ਗਿਆ। ਦਰਅਸਲ, ਗਲੋਬਲ ਬਾਜ਼ਾਰ ਵਿੱਚ ਤੇਜ਼ ਗਿਰਾਵਟ ਅਤੇ ਵਧਦੇ ਟਰੇਡ ਵਾਰ ਕਾਰਨ ਮੰਦੀ ਦਾ ਡਰ ਵਧ ਗਿਆ ਹੈ। ਇਸ ਕਾਰਨ, ਨਿਵੇਸ਼ਕਾਂ ਨੇ ਆਪਣੇ ਨੁਕਸਾਨ ਦੀ ਭਰਪਾਈ ਲਈ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਸਪਾਟ ਸੋਨਾ 2.6% ਡਿੱਗ ਕੇ $3,030.66 ਪ੍ਰਤੀ ਔਂਸ ਹੋ ਗਿਆ। ਸ਼ੁੱਕਰਵਾਰ ਨੂੰ ਇਸਦਾ ਘੱਟੋ-ਘੱਟ ਮੁੱਲ $3,016.49 ਸੀ, ਜਦੋਂ ਕਿ ਵੀਰਵਾਰ ਨੂੰ ਇਹ $3,167.57 ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ। ਅਮਰੀਕੀ ਗੋਲਡ ਫ਼ਿਊਚਰਸ 2.3% ਡਿੱਗ ਕੇ $3,049.20 ‘ਤੇ ਆ ਗਏ। ਜੇਕਰ ਤਕਨੀਕੀ ਮੋਰਚੇ ‘ਤੇ ਗੱਲ ਕਰੀਏ ਤਾਂ ਸੋਨੇ ਦੀਆਂ ਕੀਮਤਾਂ 21 ਦਿਨਾਂ ਦੀ ਮੂਵਿੰਗ ਔਸਤ $3,023 ਤੋਂ ਉੱਪਰ ਬਣੀਆਂ ਰਹੀਆਂ।
ਭਾਰਤੀ ਬਾਜ਼ਾਰ ਵਿੱਚ ਵੀ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਈ ਸੀ। ਦਿੱਲੀ ਵਿੱਚ ਸੋਨਾ 91,600 ਰੁਪਏ ‘ਤੇ ਰਿਹਾ। ਇਹ ਇੱਕ ਦਿਨ ਪਹਿਲਾਂ ਦੇ ਮੁਕਾਬਲੇ 1,600 ਰੁਪਏ ਸਸਤਾ ਹੋਇਆ ਸੀ।
ਸੋਨੇ ਦੀਆਂ ਕੀਮਤਾਂ ‘ਤੇ ਮਾਹਿਰਾਂ ਦੀ ਰਾਏ…
“ਸਟੈਂਡਰਡ ਚਾਰਟਰਡ ਦੇ ਵਿਸ਼ਲੇਸ਼ਕ ਸੁਕੀ ਕੂਪਰ ਨੇ ਕਿਹਾ, ਸੋਨਾ ਇੱਕ ਤਰਲ ਅਸੇਟ ਹੈ, ਜਿਸਨ ਨਾਲ ਮਾਰਜਿਨ ਕਾਲਾਂ ਨੂੰ ਪੂਰਾ ਕਰਨ ਲਈ ਵੇਚਿਆ ਜਾਂਦਾ ਹੈ। ਇਸ ਲਈ ਜਦੋਂ ਕੋਈ ਵੱਡੀ ਜੋਖਮ ਵਾਲੀ ਘਟਨਾ ਵਾਪਰਦੀ ਹੈ, ਤਾਂ ਵੇਚਣਾ ਆਮ ਗੱਲ ਹੈ। ਇਤਿਹਾਸਕ ਰੁਝਾਨਾਂ ਅਨੁਸਾਰ, ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ।
City Index ਦੇ ਸੀਨੀਅਰ ਵਿਸ਼ਲੇਸ਼ਕ ਮੈਟ ਸਿੰਪਸਨ ਦੇ ਅਨੁਸਾਰ, ‘ਇੰਨੀ ਅਸਥਿਰਤਾ ਦੇ ਬਾਵਜੂਦ, ਸੋਨਾ ਨਿਵੇਸ਼ਕਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ।’ ਇਸਦਾ ਮਤਲਬ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਤਤਕਾਲੀਨ ਹੈ ਅਤੇ ਇਸ ਵਿੱਚ ਨੇੜਲੇ ਭਵਿੱਖ ਵਿੱਚ ਤੇਜ਼ੀ ਵੀ ਬਣੀ ਰਹਿ ਸਕਦੀ ਹੈ।
ਕੀ ਅਮਰੀਕਾ ਵਿੱਚ ਆਵੇਗੀ ਮੰਦੀ ?
ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਟੈਰਿਫ “ਉਮੀਦ ਤੋਂ ਵੱਧ” ਹਨ। ਨਤੀਜੇ ਵਜੋਂ, ਮਹਿੰਗਾਈ ਵਧੇਗੀ ਅਤੇ ਵਿਕਾਸ ਦਰ ਹੌਲੀ ਹੋ ਸਕਦੀ ਹੈ।
ਇਹ ਸੋਨੇ ਨਾਲੋਂ ਵਿਸ਼ਵਵਿਆਪੀ ਸਟਾਕ ਬਾਜ਼ਾਰਾਂ ‘ਤੇ ਵਧੇਰੇ ਦਿਖਾਈ ਦਿੱਤਾ, ਜੋ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਡਿੱਗਿਆ। S&P 500 ਅਤੇ Nasdaq ਕੰਪੋਜ਼ਿਟ ਲਗਭਗ 5% ਡਿੱਗ ਗਏ। ਇਸਦਾ ਮੁੱਖ ਕਾਰਨ ਇਹ ਸੀ ਕਿ ਚੀਨ ਨੇ 10 ਅਪ੍ਰੈਲ ਤੋਂ ਸਾਰੇ ਅਮਰੀਕੀ ਸਮਾਨ ‘ਤੇ 34% ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਹ ਟਰੰਪ ਦੇ ਟੈਰਿਫਾਂ ਦਾ ਚੀਨ ਦਾ ਪਲਟਵਾਰ ਹੈ।