Petrol Diesel Prices: ਟਰੰਪ ਦੇ ਫੈਸਲੇ ਪਿੱਛੋਂ ਪਾਣੀ ਦੇ ਭਾਅ ਵਿਕ ਰਿਹੈ Crude Oil! ਪੈਟਰੋਲ-ਡੀਜ਼ਲ ਹੋਇਆ ਸਸਤਾ, ਵੇਖੋ ਤਾਜ਼ਾ ਦਰਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਯੁੱਧ ਕਾਰਨ, ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਪਾਣੀ ਦੇ ਪੱਧਰ ਤੱਕ ਪਹੁੰਚ ਗਈ ਹੈ। ਇਸਦਾ ਅਸਰ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ‘ਤੇ ਵੀ ਦੇਖਣ ਨੂੰ ਮਿਲਿਆ ਅਤੇ ਸੋਮਵਾਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਕਈ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਪੰਜਾਬ, ਹਰਿਆਣਾ, ਯੂਪੀ ਸਮੇਤ ਕਈ ਰਾਜਾਂ ਵਿੱਚ ਅੱਜ ਤੇਲ ਸਸਤਾ ਹੋ ਗਿਆ ਹੈ, ਜਦੋਂ ਕਿ ਬਿਹਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਸਰਕਾਰੀ ਤੇਲ ਕੰਪਨੀਆਂ ਦੇ ਅਨੁਸਾਰ, ਪੰਜਾਬ ਵਿਚ ਪੈਟਰੋਲ 15 ਪੈਸੇ ਸਸਤਾ ਹੋ ਕੇ 97.47 ₹/L ਵਿਕ ਰਿਹਾ ਹੈ। ਜਦੋ ਕਿ ਡੀਜ਼ਲ ਵੀ 15 ਪੈਸੇ ਸਸਤਾ ਹੋ ਕੇ 87.96 ₹/L ਵਿਕ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੈਟਰੋਲ 11 ਪੈਸੇ ਸਸਤਾ ਹੋ ਗਿਆ ਹੈ ਅਤੇ 94.58 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਵੀ 13 ਪੈਸੇ ਡਿੱਗ ਕੇ 87.68 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ ਵਿੱਚ ਪੈਟਰੋਲ 21 ਪੈਸੇ ਡਿੱਗ ਕੇ 94.96 ਰੁਪਏ ਅਤੇ ਡੀਜ਼ਲ 20 ਪੈਸੇ ਡਿੱਗ ਕੇ 87.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੈਟਰੋਲ 51 ਪੈਸੇ ਵਧ ਕੇ 106.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 49 ਪੈਸੇ ਮਹਿੰਗਾ ਹੋ ਗਿਆ ਹੈ ਅਤੇ 92.92 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ ਢਾਈ ਡਾਲਰ ਡਿੱਗ ਕੇ 63.33 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ। WTI ਦੀ ਦਰ ਵੀ ਤੇਜ਼ੀ ਨਾਲ ਡਿੱਗ ਕੇ $59.81 ਪ੍ਰਤੀ ਬੈਰਲ ਹੋ ਗਈ ਹੈ।
ਚਾਰ ਮਹਾਂਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
– ਦਿੱਲੀ ਵਿੱਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਹੈ
– ਮੁੰਬਈ ਵਿੱਚ ਪੈਟਰੋਲ 103.44 ਰੁਪਏ ਅਤੇ ਡੀਜ਼ਲ 89.97 ਰੁਪਏ ਪ੍ਰਤੀ ਲੀਟਰ ਹੈ
– ਚੇਨਈ ਵਿੱਚ ਪੈਟਰੋਲ 100.76 ਰੁਪਏ ਅਤੇ ਡੀਜ਼ਲ 92.35 ਰੁਪਏ ਪ੍ਰਤੀ ਲੀਟਰ ਹੈ
– ਕੋਲਕਾਤਾ ਵਿੱਚ ਪੈਟਰੋਲ 104.95 ਰੁਪਏ ਅਤੇ ਡੀਜ਼ਲ 91.76 ਰੁਪਏ ਪ੍ਰਤੀ ਲੀਟਰ ਹੈ।
ਇਨ੍ਹਾਂ ਸ਼ਹਿਰਾਂ ਵਿੱਚ ਬਦਲੀਆਂ ਦਰਾਂ
– ਲਖਨਊ ਵਿੱਚ ਪੈਟਰੋਲ 94.58 ਰੁਪਏ ਅਤੇ ਡੀਜ਼ਲ 87.68 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
– ਗੁਰੂਗ੍ਰਾਮ ਵਿੱਚ ਪੈਟਰੋਲ 94.96 ਰੁਪਏ ਅਤੇ ਡੀਜ਼ਲ 88.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
– ਪਟਨਾ ਵਿੱਚ ਪੈਟਰੋਲ 106.11 ਰੁਪਏ ਅਤੇ ਡੀਜ਼ਲ 92.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨਵੀਆਂ ਦਰਾਂ ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ, ਇਸਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।