Entertainment

ਸਲਮਾਨ ਖ਼ਾਨ ਦਾ ਨਾਂ ਸੁਣਦੇ ਹੀ ਵਿਗੜ ਗਿਆ ਐਸ਼ਵਰਿਆ ਰਾਏ ਦਾ ਮੂਡ, ਵੀਡੀਓ ਹੋ ਰਹੀ ਵਾਇਰਲ

ਹਰ ਕੋਈ ਜਾਣਦਾ ਹੈ ਕਿ ਐਸ਼ਵਰਿਆ ਰਾਏ (Aishwarya Rai) ਅਤੇ ਸਲਮਾਨ ਖਾਨ (Salman Khan) ਦਾ ਇੱਕ ਪਾਸਟ ਰਿਹਾ ਹੈ ਤੇ ਇੱਕ ਸਮਾਂ ਸੀ ਜਦੋਂ ਦੋਵੇਂ ਇਕੱਠੇ ਸਨ ਪਰ ਸਮੇਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋਇਆ ਤੇ ਦੋਵੇਂ ਆਪਣੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਏ। ਅਕਸਰ ਦੇਖਿਆ ਜਾਂਦਾ ਹੈ ਕਿ ਦੋਵਾਂ ਦੇ ਨਾਂ ਇਕ-ਦੂਜੇ ਦੇ ਸਾਹਮਣੇ ਆਉਂਦੇ ਰਹਿੰਦੇ ਹਨ।

ਇਸ਼ਤਿਹਾਰਬਾਜ਼ੀ

ਅੱਜ ਵੀ ਸਲਮਾਨ ਖਾਨ (Salman Khan), ਐਸ਼ਵਰਿਆ ਰਾਏ (Aishwarya Rai) ਦਾ ਨਾਂ ਸੁਣਦੇ ਹੀ ਸ਼ਰਮਾ ਜਾਂਦੇ ਹਨ ਪਰ ਐਸ਼ਵਰਿਆ ਰਾਏ (Aishwarya Rai) ਅਜਿਹਾ ਨਹੀਂ ਕਰਦੀ ਅਤੇ ਉਹ ਸਲਮਾਨ ਖਾਨ (Salman Khan) ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੀ ਹੈ। ਐਸ਼ਵਰਚਾ ਰਾਏ ਆਪਣੇ ਵਿਆਹ ਟੁੱਟਣ ਦੀਆਂ ਅਫਵਾਹਾਂ ਨੂੰ ਲੈ ਕੇ ਇਸ ਵੇਲੇ ਵਿਵਾਦਾਂ ‘ਚ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਐਸ਼ਵਰਿਆ ਰਾਏ (Aishwarya Rai) ਕਰਨ ਜੌਹਰ (Karan Johar) ਨਾਲ ਉਨ੍ਹਾਂ ਦੇ ਸ਼ੋਅ ‘ਤੇ ਗੱਲ ਕਰਦੇ ਨਜ਼ਰ ਆ ਰਹੀ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਪੁਰਾਣੀ ਵੀਡੀਓ ਹੈ ਜੋ ਹੁਣ ਵਾਇਰਲ ਹੋ ਰਹੀ ਹੈ। ਕਰਨ ਜੌਹਰ (Karan Johar) ਐਸ਼ਵਰਿਆ ਰਾਏ (Aishwarya Rai) ਨੂੰ ਕਈ ਸਵਾਲ ਪੁੱਛਦੇ ਹਨ ਅਤੇ ਜਿਵੇਂ ਹੀ ਉਹ ਸਲਮਾਨ ਖਾਨ (Salman Khan) ਦਾ ਨਾਂ ਲੈਂਦੇ ਹਨ ਤਾਂ ਐਸ਼ਵਰਿਆ ਰਾਏ (Aishwarya Rai) ਦਾ ਚਿਹਰਾ ਉਤਰ ਜਾਂਦਾ ਹੈ ਅਤੇ ਉਹ ਕਾਫੀ ਹੈਰਾਨ ਕਰਨ ਵਾਲੀ ਗੱਲ ਕਹਿ ਦਿੰਦੀ ਹੈ। ਦਰਅਸਲ ਕਰਨ ਜੌਹਰ (Karan Johar) ਫਿਲਮੀ ਸਿਤਾਰਿਆਂ ਨੂੰ ਲੈ ਕੇ ਸਵਾਲ ਪੁੱਛ ਰਹੇ ਸਨ।

ਇਸ਼ਤਿਹਾਰਬਾਜ਼ੀ

ਸ਼ਾਹਰੁਖ ਖਾਨ ਦਾ ਨਾਂ ਲੈਣ ‘ਤੇ ਐਸ਼ਵਰਿਆ ਰਾਏ (Aishwarya Rai) ਕਹਿੰਦੀ ਹੈ, ‘ਸ਼ਾਰਪ ਅਤੇ ਹੁਸ਼ਿਆਰ।’ ਸੁਸ਼ਮਿਤਾ ਬਾਰੇ ਉਹ ਕਹਿੰਦੀ ਹੈ, ‘ਮੀਡੀਆ ਨੇ ਮੇਰੀ ਜ਼ਿੰਦਗੀ ਅਤੇ ਇਸ ਨਾਮ ਦੇ ਨਾਲ ਕਾਫੀ ਮਜ਼ਾਕ ਕੀਤਾ ਹੈ। ਜਿਵੇਂ ਹੀ ਕਰਨ ਜੌਹਰ (Karan Johar) ਨੇ ਸਲਮਾਨ ਖਾਨ (Salman Khan) ਦਾ ਨਾਂ ਲਿਆ ਤਾਂ ਐਸ਼ਵਰਿਆ ਰਾਏ (Aishwarya Rai) ਕਹਿੰਦੀ ਹੈ, “ਅਗਲਾ ਸਵਾਲ ਪੁੱਛੋ।” ਇਸ ਤੋਂ ਬਾਅਦ ਕਰਨ ਜੌਹਰ (Karan Johar) ਮੁਸਕਰਾਉਣ ਲੱਗਦੇ ਹਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਇਸ਼ਤਿਹਾਰਬਾਜ਼ੀ

ਇਕ ਯੂਜ਼ਰ ਨੇ ਲਿਖਿਆ, ‘ਐਸ਼ਵਰਿਆ ਬੱਚਨ ਦਾ ਪਿਆਰਾ ਵੀਡੀਓ ‘, ਇੱਕ ਹੋਰ ਨੇ ਲਿਖਿਆ ‘ਜਲਵਾ ਹੈ ਭਾਈ ਜਾਨ ਕਾ’, ਇਕ ਨੇ ਲਿਖਿਆ, ‘ਸਹੀ ਜਵਾਬ ਦਿੱਤਾ।’ ਲੋਕ ਲਗਾਤਾਰ ਇਸ ਤਰ੍ਹਾਂ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਹੁਣ ਇਹ ਵਾਇਰਲ ਹੋ ਰਿਹਾ ਹੈ।

Source link

Related Articles

Leave a Reply

Your email address will not be published. Required fields are marked *

Back to top button