ਗੋਲਡ ਮੈਡਲਿਸਟ ਅਰਸ਼ਦ ਨਦੀਮ ਦੇ ਪੌਂ-ਬਾਰਾਂ, ਲਹਿੰਦੇ ਪੰਜਾਬ ਦੀ ਸਰਕਾਰ ਨੇ ਦਿੱਤਾ 1 ਕਰੋੜ

ਪੈਰਿਸ ਓਲੰਪਿਕ 2024 ‘ਚ ਪਾਕਿਸਤਾਨ ਲਈ ਤਮਗਾ ਜਿੱਤਣ ਵਾਲੇ ਇਕਲੌਤੇ ਅਥਲੀਟ ਅਰਸ਼ਦ ਨਦੀਮ ‘ਤੇ ਤੋਹਫਿਆਂ ਦੀ ਬਰਸਾਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਪਹਿਲਾਂ ਹੀ ਨਦੀਮ ਨੂੰ 1 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਦੇ ਚੁੱਕੀ ਹੈ। ਹੁਣ ਉਸਨੇ ਓਲੰਪਿਕ 2024 ਦੇ ਸੋਨ ਤਮਗਾ ਜੇਤੂ ਨਦੀਮ ਨੂੰ ਹੌਂਡਾ ਸਿਵਿਕ ਕਾਰ ਤੋਹਫੇ ਵਿੱਚ ਦਿੱਤੀ ਹੈ।
ਹਾਲ ਹੀ ‘ਚ ਅਰਸ਼ਦ ਨਦੀਮ ਲਈ ਇਕ ਸਵਾਗਤੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ‘ਚ ਉਨ੍ਹਾਂ ਨੂੰ ਹੌਂਡਾ ਸਿਵਿਕ ਕਾਰ ਦੀਆਂ ਚਾਬੀਆਂ ਵੀ ਦਿੱਤੀਆਂ ਗਈਆਂ। ਇਹ ਗੱਡੀ ਬਹੁਤ ਖਾਸ ਹੈ ਕਿਉਂਕਿ ਇਸ ਦਾ ਨੰਬਰ ਹੋਰ ਵਾਹਨਾਂ ਵਰਗਾ ਨਹੀਂ ਸਗੋਂ ‘PAK-9297’ ਹੋਵੇਗਾ।
ਅਜਿਹਾ ਇਸ ਲਈ ਕਿਉਂਕਿ ਅਰਸ਼ਦ ਨਦੀਮ ਨੇ ਜੈਵਲਿਨ ਥਰੋਅ ਵਿੱਚ 92.97 ਮੀਟਰ ਦੀ ਦੂਰੀ ਨਾਲ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ ਸੀ। ਹੁਣ ਇਸੇ ਸਬੰਧ ਵਿਚ ਉਸ ਦੀ ਕਾਰ ਦਾ ਨੰਬਰ ਵੀ ਉਹੀ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹੌਂਡਾ ਸਿਵਿਕ ਕਾਰ ਦੀ ਕੀਮਤ 86 ਲੱਖ ਤੋਂ ਸ਼ੁਰੂ ਹੁੰਦੀ ਹੈ।
ਕੋਚ ਨੂੰ ਵੀ ਮਿਲਿਆ 50 ਲੱਖ ਰੁਪਏ ਦਾ ਚੈੱਕ
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਨਦੀਮ ਦੀ ਮਾਂ ਰਜ਼ੀਆ ਪਰਵੀਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਲੰਬੀ ਗੱਲਬਾਤ ਵੀ ਕੀਤੀ। ਮੁੱਖ ਮੰਤਰੀ ਨਦੀਮ ਦੇ ਘਰ ਵੀ ਗਏ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨਾਲ ਫੋਟੋਆਂ ਖਿਚਵਾਈਆਂ। ਇਸ ਦੌਰਾਨ ਨਵਾਜ਼ ਨੇ ਨਦੀਮ ਦੇ ਕੋਚ ਸਲਮਾਨ ਇਕਬਾਲ ਬੱਟ ਲਈ 50 ਲੱਖ ਪਾਕਿਸਤਾਨੀ ਰੁਪਏ ਦਾ ਚੈੱਕ ਲਿਖਿਆ ਅਤੇ ਉਨ੍ਹਾਂ ਦੀ ਕਾਫੀ ਤਾਰੀਫ ਵੀ ਕੀਤੀ।
CM Maryam Nawaz has also gifted Arshad Nadeem with brand new Honda Civic car with the number PAK 97.92 🇵🇰🔥🔥
Arshad totally deserves this, he’s Pakistan’s biggest superstar. Ma Shaa Allah ❤️#Paris2024 #OlympicGames pic.twitter.com/iTpOu6vTCq
— Farid Khan (@_FaridKhan) August 13, 2024
ਨਵਾਜ਼ ਨੇ ਕਿਹਾ ਕਿ ਅਰਸ਼ਦ ਨਦੀਮ ਨੇ ਪੂਰੇ ਪਾਕਿਸਤਾਨ ‘ਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ। ਓਲੰਪਿਕ ਸਟਾਰ ਦੇ ਪਰਿਵਾਰ ਨੇ ਮੁੱਖ ਮੰਤਰੀ ਦੀ ਫੇਰੀ ਨੂੰ ਮਾਣ ਵਾਲੀ ਗੱਲ ਦੱਸਿਆ ਹੈ। ਮੁੱਖ ਮੰਤਰੀ ਦੇ ਨਾਲ-ਨਾਲ ਕਈ ਹੋਰ ਮੰਤਰੀ ਵੀ ਅਰਸ਼ਦ ਨਦੀਮ ਦੇ ਘਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਪਾਕਿਸਤਾਨ ਸਰਕਾਰ ਵਿੱਚ ਖੇਡ ਮੰਤਰੀ ਫੈਜ਼ਲ ਅਯੂਬ ਖੋਖਰ ਵੀ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਦੀਮ ਲਈ ਭਾਰਤੀ ਕਰੰਸੀ ਵਿੱਚ ਕੁੱਲ 15 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਜਾ ਚੁੱਕਾ ਹੈ।