ਟਰੰਪ ਦੇ ਫੈਸਲੇ ਪਿੱਛੋਂ ਪੁਰਾਣੇ ਭਾਅ ਵੱਲ ਮੁੜਿਆ ਸੋਨਾ, ਨਿਵੇਸ਼ਕਾਂ ਨੂੰ ਪਈਆਂ ਭਾਜੜਾਂ… Experts predict a big fall in gold and silver prices – News18 ਪੰਜਾਬੀ

Gold prices- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਦੇ 60 ਦੇਸ਼ਾਂ ‘ਤੇ ਟੈਰਿਫ ਲਗਾਏ ਜਾਣ ਪਿੱਛੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 3 ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਥੱਲੇ ਆ ਰਹੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਾ ਕਾਰਨ ਵਿਸ਼ਵ ਵਪਾਰਕ ਤਣਾਅ ਅਤੇ ਦਰਾਮਦ ਡਿਊਟੀਆਂ ਹਨ। ਨਿਵੇਸ਼ਕਾਂ ਨੂੰ ਬਾਜ਼ਾਰ ਦੀ ਉਤਰਾਅ-ਚੜ੍ਹਾਅ ‘ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੇ ਮੁਤਾਬਕ ਰਣਨੀਤੀ ਬਣਾਉਣੀ ਚਾਹੀਦੀ ਹੈ। ਅਮਰੀਕੀ ਵਿੱਤੀ ਸੇਵਾ ਫਰਮ ਮਾਰਨਿੰਗਸਟਾਰ ਦੇ ਰਣਨੀਤੀਕਾਰ ਜੌਹਨ ਮਿਲਜ਼ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 38% ਦੀ ਗਿਰਾਵਟ ਆ ਸਕਦੀ ਹੈ, ਯਾਨੀ ਭਾਰਤ ਵਿੱਚ ਇਹ 55,000 ਰੁਪਏ ਪ੍ਰਤੀ 10 ਗ੍ਰਾਮ ਤੱਕ ਹੇਠਾਂ ਆ ਸਕਦਾ ਹੈ।
ਅੱਜ ਫਿਰ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਗਿਰਾਵਟ ਦਰਜ ਕੀਤੀ ਗਈ ਹੈ। ਜਿਊਲਰਜ਼ ਪੂਰਨਮਲ ਸੋਨੀ ਨੇ ਦੱਸਿਆ ਕਿ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀ ਮੰਗ ਘੱਟ ਹੈ। ਜੈਪੁਰ ਬੁਲੀਅਨ ਟ੍ਰੇਡਰਜ਼ ਕੰਪਨੀ ਨੇ ਅੱਜ ਦੋਵਾਂ ਕੀਮਤਾਂ ਦਾ ਅਪਡੇਟ ਜਾਰੀ ਕੀਤਾ ਹੈ, ਦੋਵਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਅੱਜ ਸ਼ੁੱਧ ਸੋਨੇ ਦੀ ਕੀਮਤ ‘ਚ 1400 ਰੁਪਏ ਦੀ ਗਿਰਾਵਟ ਆਈ ਹੈ, ਅਜਿਹੇ ‘ਚ ਹੁਣ ਇਸ ਦੀ ਕੀਮਤ 91,400 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਇਸ ਤੋਂ ਇਲਾਵਾ ਗਹਿਣਿਆਂ ਵਾਲੇ ਸੋਨੇ ਦੀ ਕੀਮਤ ‘ਚ ਵੀ ਕਮੀ ਆਈ ਹੈ, ਇਸ ਦੀ ਕੀਮਤ ਵੀ ਅੱਜ 1300 ਰੁਪਏ ਘੱਟ ਗਈ ਹੈ। ਅਜਿਹੇ ‘ਚ ਹੁਣ ਇਸ ਦੀ ਕੀਮਤ 85,200 ਰੁਪਏ ਪ੍ਰਤੀ ਦਸ ਗ੍ਰਾਮ ਹੈ। ਇਸ ਤੋਂ ਇਲਾਵਾ ਪਿਛਲੇ ਚਾਰ ਦਿਨਾਂ ਤੋਂ ਚਾਂਦੀ ਦੀ ਕੀਮਤ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਚਾਂਦੀ ਦੀ ਕੀਮਤ ਇਕ ਵਾਰ ਫਿਰ 1 ਲੱਖ ਰੁਪਏ ਤੋਂ ਹੇਠਾਂ ਆ ਗਈ ਹੈ। ਅੱਜ 5000 ਰੁਪਏ ਦੀ ਰਿਕਾਰਡ ਤੋੜ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ ਹੁਣ ਇਸ ਦੀ ਕੀਮਤ 91,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਸੋਨਾ 1,350 ਰੁਪਏ ਡਿੱਗ ਕੇ 93,000 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। ਇਹ ਸਿਲਸਲਾ ਹੋ ਤੇਜ਼ ਹੋ ਸਕਦਾ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ
ਮਾਹਿਰਾਂ ਮੁਤਾਬਕ ਹੁਣ ਸੋਨੇ-ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਆ ਸਕਦੀਆਂ ਹਨ। ਜਵੈਲਰਜ਼ ਪੂਰਨਮਲ ਸੋਨੀ ਨੇ ਦੱਸਿਆ ਕਿ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ 80 ਫੀਸਦੀ ਤੱਕ ਘੱਟ ਗਈ ਹੈ। ਆਉਣ ਵਾਲੇ ਦਿਨਾਂ ‘ਚ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ‘ਚ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਗਲੋਬਲ ਪੱਧਰ ‘ਤੇ ਵੀ ਦੋਵਾਂ ਕੀਮਤੀ ਧਾਤਾਂ ਦੀ ਮੰਗ ਘਟੀ ਹੈ।
ਅਮਰੀਕੀ ਵਿਸ਼ਲੇਸ਼ਕ ਫਰਮ ਮਾਰਨਿੰਗਸਟਾਰ ਦਾ ਦਾਅਵਾ ਹੈ ਕਿ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ, ਜਿਸ ਨਾਲ ਨਿਵੇਸ਼ਕਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਖਪਤਕਾਰਾਂ ਉਤੇ ਬੋਝ ਵਧ ਰਿਹਾ ਹੈ। ਪਰ, ਅਗਲੇ ਕੁਝ ਮਹੀਨਿਆਂ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਇਹ ਗਿਰਾਵਟ 38% ਤੋਂ ਵੱਧ ਹੋਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਗਹਿਣੇ ਖਰੀਦਣ ਵਾਲਿਆਂ ਨੂੰ ਕਾਫੀ ਫਾਇਦਾ ਹੋਵੇਗਾ ਪਰ ਨਿਵੇਸ਼ਕਾਂ ਨੂੰ ਨੁਕਸਾਨ ਹੋ ਸਕਦਾ ਹੈ।