ਸਿਮਰਨਜੀਤ ਸਿੰਘ ਮਾਨ ਨੇ ਕਾਗਜ਼ ਰੱਦ ਹੋਣ ਤੋਂ ਨਿਰਾਸ਼ ਉਮੀਦਵਾਰ ਜੱਗੀ ਘਰਾਚੋ ਦੀ ਕੀਤੀ ਹੌਸਲਾ ਅਫਜਾਈ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਦੇ ਕਾਗਜ਼ਾਂ ਨੂੰ ਰੱਦ ਕਰਨ ਨੂੰ ਮਦਭਾਗਾ ਕਰਾਰ ਦਿੰਦਿਆਂ ਉਮੀਦਵਾਰਾਂ ਨੂੰ ਨਿਰਾਸ਼ ਹੋਣ ਦੀ ਬਜਾਏ ਹੋਰ ਜੋਰ ਸ਼ੋਰ ਨਾਲ ਅਗਲੀਆਂ ਤਿਆਰੀਆਂ ਵਿੱਢਣ ਲਈ ਹੌਸਲਾ ਅਫਜਾਈ ਕੀਤੀ ਹੈ।
ਇੱਥੇ ਵਰਨਣ ਯੋਗ ਹੈ ਕਿ ਬੀਤੇ ਦਿਨੀ ਘਰਾਚੋ ਪਿੰਡ ਤੋਂ ਉਮੀਦਵਾਰ ਜਗਸੀਰ ਸਿੰਘ ਜੱਗੀ ਘਰਾਚੋ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਅਤੇ ਇਹ ਮਾਮਲਾ ਮੀਡੀਆ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਅੱਜ ਸ. ਮਾਨ ਨੇ ਜੱਗੀ ਘਰਾਚੋ ਨੂੰ ਵੀਡੀਓ ਕਾਲ ਕਰਕੇ ਹੌਸਲਾ ਅਫਜਾਈ ਦਿੰਦਿਆਂ ਕਿ ਲੋਕ ਹੱਕਾਂ ਦੀ ਲੜਾਈ ਲੜਦਿਆਂ ਅਜਿਹੀਆਂ ਔਕੜਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਸਾਨੂੰ ਇਹਨਾਂ ਔਕੜਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਲੋਕ ਹੱਕਾਂ ਲਈ ਲੜਨ ਦੇ ਆਪਦੇ ਇਰਾਦੇ ਨੂੰ ਹੋਰ ਮਜਬੂਤ ਬਣਾਉਣਾ ਚਾਹੀਦਾ। ਉਹਨਾਂ ਜੱਗੀ ਘਰਾਚੋਂ ਨੂੰ ਭਰੋਸਾ ਦਿੱਤਾ ਕਿ ਸਮੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਨਾਲ ਚਁਟਾਨ ਵਾਂਗ ਖੜੀ ਹੈ। ਸਰਕਾਰ ਨੂੰ ਲੋਕਾਂ ਨਾਲ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਦਾ ਖਮਿਆਜਾ ਜਰੂਰ ਭੁਗਤਣਾ ਪਵੇਗਾ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।
- First Published :