ਦਿਲਜੀਤ ਦੋਸਾਂਝ ਦੇ ਕਸੰਰਟ ‘ਚ ਪਹਿਲੀ ਵਾਰ ਪਹੁੰਚੀ ਮਾਂ ਤੇ ਭੈਣ, ਸਿੰਗਰ ਨੇ ਲਗਾਇਆ ਗੱਲੇ – News18 ਪੰਜਾਬੀ

ਗਲੋਬਲ ਸਟਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਗਾਇਕ ਆਪਣੇ ਕੰਸਰਟ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਜਿੰਨਾਂ ਉਹ ਲਾਈਮਲਾਈਟ ‘ਚ ਰਹਿੰਦੇ ਹਨ ਉਨ੍ਹਾਂ ਹੀ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਰਖਦੇ ਹਨ। ਗਾਇਕ ਨੇ ਕਦੇਂ ਵੀ ਆਪਣੇ ਪਰਿਵਾਰ ਬਾਰੇ ਗੱਲ ਨਹੀਂ ਕੀਤੀ। ਪਰ ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ਮਾਂ ਤੇ ਭੈਣ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਹਨ। ਦਿਲਜੀਤ ਨੇ ਲੰਡਨ ਦੇ ਮਾਨਚੈਸਟਰ ਸ਼ਹਿਰ ਵਿੱਚ ਪਰਫਾਰਮ ਕੀਤਾ ਜਿੱਥੇ ਦਿਲਜੀਤ ਦੋਸਾਂਝ ਦੀ ਮਾਂ ਅਤੇ ਭੈਣ ਵੀ ਉਨ੍ਹਾਂ ਦਾ ਸ਼ੋਅ ਦੇਖਣ ਲਈ ਮੌਜੂਦ ਸਨ।
ਦਿਲਜੀਤ ਦੋਸਾਂਝ ਨੇ ਖੁਦ ਉਨ੍ਹਾਂ ਨੂੰ ਜੱਫੀ ਪਾ ਕੇ ਆਪਣੀ ਮਾਂ ਤੇ ਭੈਣ ਬਾਰੇ ਦੱਸਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਮਾਂ ਭਾਵੁਕ ਨਜ਼ਰ ਆਈ। ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਇਕ ਮਹਿਲਾ ਦੇ ਅੱਗੇ ਝੁਕਦੇ ਹਨ ਅਤੇ ਫਿਰ ਉਨ੍ਹਾਂ ਨੂੰ ਜੱਫੀ ਪਾਉਂਦੇ ਹਨ। ਇਸ ਤੋਂ ਬਾਅਦ ਉਹ ਆਪਣਾ ਹੱਥ ਚੁੱਕਦੇ ਹੈ ਅਤੇ ਕਹਿੰਦੇ ਹਨ – ‘ਵੈਸੇ, ਉਹ ਮੇਰੀ ਮਾਂ ਹੈ।’ ਇਸ ਤੋਂ ਬਾਅਦ ਦਿਲਜੀਤ ਆਪਣੀ ਮਾਂ ਨੂੰ ਫਿਰ ਗਲੇ ਲਗਾਉਂਦੇ ਹਨ ਅਤੇ ਉਨ੍ਹਾਂ ਦੇ ਮੱਥੇ ‘ਤੇ ਚੁੰਮਦੇ ਹਨ।
ਇਸਦੇ ਨਾਲ ਹੀ ਦਿਲਜੀਤ ਆਪਣੀ ਭੈਣ ਬਾਰੇ ਸਾਰੀਆਂ ਨੂੰ ਦੱਸਦੇ ਹਨ। ਉਹ ਉਨ੍ਹਾਂ ਦਾ ਹੱਥ ਹਿਲਾ ਕੇ ਕਹਿੰਦੇ ਹਨ ਕਿ ‘ਇਹ ਮੇਰੀ ਭੈਣ ਹੈ।’ ਅੱਜ ਮੇਰਾ ਪਰਿਵਾਰ ਵੀ ਆਇਆ ਹੈ। ਦਿਲਜੀਤ ਦੀ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ ਅਤੇ ਫੈਨਜ਼ ਇਸਨੂੰ ਕਾਫੀ ਪਸੰਦ ਕਰ ਰਹੇ ਹਨ।
- First Published :