International
ਭੂਚਾਲ ਕਾਰਨ ਹੋਈ ਤਬਾਹੀ ਦਾ ਖੌਫਨਾਕ ਮੰਜਰ… ਮਦਦ ਲਈ ਮਲਬੇ ‘ਚੋਂ ਆ ਰਹੀਆਂ ਸੀ ਚੀਕਾਂ, ਤਸਵੀਰਾਂ ਵੇਖ ਕੰਬ ਜਾਵੇਗੀ ਰੂਹ ! – News18 ਪੰਜਾਬੀ

01

Earthquake News: ਬੀਤੇ ਸ਼ੁੱਕਰਵਾਰ ਮਿਆਂਮਾਰ ਅਤੇ ਥਾਈਲੈਂਡ ਵਿੱਚ ਇੱਕ ਤੇਜ਼ ਭੂਚਾਲ ਆਇਆ। ਇਸ ਸ਼ਕਤੀਸ਼ਾਲੀ ਭੂਚਾਲ ਨੇ ਭਾਰਤ ਤੋਂ ਲੈ ਕੇ ਮਿਆਂਮਾਰ ਅਤੇ ਥਾਈਲੈਂਡ ਤੱਕ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਤਬਾਹੀ ਮਚ ਗਈ। ਬੈਂਕਾਕ ਤੋਂ ਮਿਆਂਮਾਰ ਤੱਕ ਆਏ ਭੂਚਾਲ ਕਾਰਨ ਬਹੁਤ ਸਾਰੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਥਾਈਲੈਂਡ ਅਤੇ ਮਿਆਂਮਾਰ ਵਿੱਚ ਭੂਚਾਲ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਭੂਚਾਲ ਦਾ ਕੇਂਦਰ ਮਿਆਂਮਾਰ ਹੀ ਸੀ। ਮਿਆਂਮਾਰ ਵਿੱਚ ਧਰਤੀ ਦੋ ਵਾਰ ਹਿੱਲੀ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਬਚਾਓ, ਬਚਾਓ” ਦੀਆਂ ਚੀਕਾਂ ਮਿਆਂਮਾਰ ਤੋਂ ਬੈਂਕਾਕ ਤੱਕ ਸੁਣਾਈ ਦਿੱਤੀਆਂ। ਜਿੱਧਰ ਵੀ ਨਜ਼ਰ ਜਾ ਰਹੀ ਸੀ, ਖੌਫਨਾਕ ਮੰਜਰ ਹੀ ਦਿੱਖ ਰਿਹਾ ਸੀ।