ਹੁਣ ਹੋਰ ਢਿੱਲੀ ਹੋਵੇਗੀ ਜੇਬ੍ਹ …ਵੱਧ ਗਏ ਟੋਲ ਰੇਟ ?, ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲਿਆਂ ਨੂੰ ਝਟਕਾ !

ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲਿਆਂ ਲਈ, ਦਿੱਲੀ ਦਾ ਸਫ਼ਰ ਹੁਣ ਹੋਰ ਮਹਿੰਗਾ ਹੋਣ ਵਾਲਾ ਹੈ। ਜੇਕਰ ਤੁਸੀਂ ਆਪਣੇ ਵਾਹਨ ਰਾਹੀਂ ਦਿੱਲੀ ਜਾਂ ਚੰਡੀਗੜ੍ਹ ਜਾ ਰਹੇ ਹੋ, ਤਾਂ ਤੁਹਾਨੂੰ ਟੋਲ ਰੇਟ ਵਧੇ ਹੋਏ ਮਿਲਣਗੇ। NHAI ਨੇ ਵਾਹਨ ਦੇ ਹਿਸਾਬ ਨਾਲ 5 ਰੁਪਏ ਤੋਂ 40 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਹ ਵਾਧਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੁਸੀਂ ਕਿਹੜਾ ਵਾਹਨ ਲੈ ਕੇ ਜਾ ਰਹੇ ਹੋ।
ਪਹਿਲਾਂ ਟੋਲ ਪਲਾਜ਼ਾ ਰੇਟ ਲਿਸਟ ਵਿੱਚ, ਕਾਰਾਂ ਅਤੇ ਜੀਪਾਂ ਲਈ ਇੱਕ ਪਾਸੇ ਦਾ ਟੋਲ 185 ਰੁਪਏ ਅਤੇ ਆਉਣ-ਜਾਣ ਦਾ ਟੋਲ 280 ਰੁਪਏ ਸੀ। ਹੁਣ ਇਹ ਵਧ ਕੇ ਇੱਕ ਪਾਸੇ 195 ਰੁਪਏ ਅਤੇ ਆਉਣ-ਜਾਣ ਲਈ 290 ਰੁਪਏ ਹੋ ਗਿਆ ਹੈ। LCV ਲਈ ਇੱਕ ਇੱਕ ਪਾਸੇ ਦਾ ਟੋਲ ਪਹਿਲਾਂ 300 ਰੁਪਏ ਅਤੇ ਦੋਵਾਂ ਪਾਸਿਆਂ ਲਈ 450 ਰੁਪਏ ਸੀ, ਜੋ ਹੁਣ ਇੱਕ ਪਾਸੇ ਦਾ 310 ਰੁਪਏ ਅਤੇ ਦੋਵਾਂ ਪਾਸਿਆਂ ਲਈ 465 ਰੁਪਏ ਹੋ ਗਿਆ ਹੈ।
ਬੱਸਾਂ ਅਤੇ ਟਰੱਕਾਂ ਲਈ ਇੱਕ ਪਾਸੇ 630 ਰੁਪਏ ਅਤੇ ਦੋਵੇਂ ਰਸਤਿਆਂ ਲਈ 945 ਰੁਪਏ ਟੋਲ ਸੀ, ਜੋ ਹੁਣ ਇੱਕ ਪਾਸੇ 650 ਰੁਪਏ ਅਤੇ ਦੋਵਾਂ ਰਸਤਿਆਂ ਲਈ 980 ਰੁਪਏ ਹੋ ਗਿਆ ਹੈ। 3XL ਵਾਹਨਾਂ ਲਈ, ਇੱਕ ਪਾਸੇ ਲਈ ਟੋਲ 685 ਰੁਪਏ ਅਤੇ ਦੋਵੇਂ ਪਾਸੇ ਲਈ 1030 ਰੁਪਏ ਸੀ, ਜੋ ਹੁਣ ਇੱਕ ਪਾਸੇ ਲਈ 710 ਰੁਪਏ ਅਤੇ ਦੋਵਾਂ ਪਾਸੇ ਲਈ 1070 ਰੁਪਏ ਹੋ ਗਿਆ ਹੈ। ਦੂਜੇ ਪਾਸੇ, 4 ਤੋਂ 6 XL ਵਾਹਨਾਂ ਲਈ, ਇੱਕ ਪਾਸੇ ਲਈ ਟੋਲ 990 ਰੁਪਏ ਅਤੇ ਅਤੇ ਦੋਵੇਂ ਪਾਸਿਆਂ ਦਾ ਟੋਲ 1480 ਰੁਪਏ ਸੀ, ਜੋ ਹੁਣ ਵਧ ਕੇ ਇੱਕ ਪਾਸੇ ਲਈ 1025 ਰੁਪਏ ਅਤੇ ਦੋਵਾਂ ਪਾਸਿਆਂ ਲਈ 1535 ਰੁਪਏ ਹੋ ਗਿਆ ਹੈ। 7 XL ਵਾਹਨਾਂ ਲਈ, ਇੱਕ ਪਾਸੇ ਲਈ ਟੋਲ 1205 ਰੁਪਏ ਅਤੇ ਆਉਣ ਜਾਣ ਲਈ 1805 ਰੁਪਏ ਸੀ, ਜੋ ਹੁਣ ਇੱਕ ਪਾਸੇ ਲਈ 1245 ਰੁਪਏ ਅਤੇ ਦੋਵਾਂ ਰਸਤਿਆਂ ਲਈ 1870 ਰੁਪਏ ਹੋ ਗਿਆ ਹੈ।
ਸਰਕਾਰ ਨੇ ਮਚਾਈ ਲੁੱਟ…
ਇਹ ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ, ਜੋ ਕਿ NHAI ਦੁਆਰਾ ਜਾਰੀ ਕੀਤੀਆਂ ਗਈਆਂ ਹਨ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ ‘ਤੇ ਪਵੇਗਾ ਅਤੇ ਲੋਕ ਸਰਕਾਰ ਨੂੰ ਕੀਮਤਾਂ ਨਾ ਵਧਾਉਣ ਦੀ ਅਪੀਲ ਕਰ ਰਹੇ ਹਨ। ਇੱਕ ਮਹਿਲਾ ਡਰਾਈਵਰ ਰੀਮਾ ਨੇ ਕਿਹਾ ਕਿ ਇਹ ਬਹੁਤ ਮਹਿੰਗਾ ਹੈ ਅਤੇ ਇਹ ਘਟਣ ਦੀ ਬਜਾਏ ਵਧ ਰਿਹਾ ਹੈ। ਮਨੇਂਦਰ ਮਲਿਕ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਲੁੱਟ ਰਹੀ ਹੈ। ਉਸਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਇੱਥੋਂ ਆਉਂਦਾ- ਜਾਂਦਾ ਸੀ ਤਾਂ ਟੋਲ 90 ਰੁਪਏ ਸੀ ਅਤੇ ਹੁਣ ਇਹ 195 ਰੁਪਏ ਹੋ ਗਿਆ ਹੈ। ਉਸੇ ਸਮੇਂ, ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੱਧ ਵਰਗ ‘ਤੇ ਇਸ ਦਾ ਅਸਰ ਪਵੇਗਾ। ਸਥਾਨਕ ਲੋਕਾਂ ਨੂੰ ਹੋਰ ਵੀ ਜ਼ਿਆਦਾ ਦਿੱਕਤਾਂ ਸਾਹਮਣਾ ਕਰਨਾ ਪਵੇਗਾ।