ਦੋ ਪਤਨੀਆਂ ਵਾਲੇ Youtuber ਅਰਮਾਨ ਮਲਿਕ ਨੇ ਮੁੰਡੇ ਦੇ ਘਰ ਵੜ ਕੀਤੀ ਕੁੱਟਮਾਰ, VIDEO ਵਾਇਰਲ

ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਕੁਝ ਦੋਸਤਾਂ ਨਾਲ ਹਰਿਦੁਆਰ ਵਿੱਚ ਇੱਕ ਨੌਜਵਾਨ ਦੇ ਘਰ ਦਾਖਲ ਹੋ ਕੇ ਹੰਗਾਮਾ ਕੀਤਾ। ਇਸ ਦੌਰਾਨ ਹੰਗਾਮਾ ਇੰਨਾ ਵੱਧ ਗਿਆ ਕਿ ਮਾਮਲਾ ਪੁਲਸ ਤੱਕ ਪਹੁੰਚ ਗਿਆ। ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਥਾਣੇ ਲਿਜਾਇਆ ਗਿਆ।
ਹਰਿਦੁਆਰ ਦੇ ਜਵਾਲਾਪੁਰ ਥਾਣਾ ਖੇਤਰ ਵਿੱਚ ਯੂਟਿਊਬਰ ਅਰਮਾਨ ਮਲਿਕ ਅਤੇ ਉਸਦੇ ਸਾਥੀਆਂ ਵੱਲੋਂ ਇੱਕ ਨੌਜਵਾਨ ਦੇ ਘਰ ਵਿੱਚ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਯੂਟਿਊਬਰ ਅਤੇ ਟੀਵੀ ਸ਼ੋਅ ਬਿੱਗ ਬੌਸ OTT3 ਦੇ ਪ੍ਰਤੀਯੋਗੀ ਅਰਮਾਨ ਮਲਿਕ ਨੇ ਆਪਣੇ ਦੋਸਤਾਂ ਨਾਲ ਉੱਤਰਾਖੰਡ ਦੇ ਹਰਿਦੁਆਰ ਜਵਾਲਾਪੁਰ ਕੋਤਵਾਲੀ ਖੇਤਰ ਦੇ ਖੰਨਾਨਗਰ ਵਿੱਚ ਇੱਕ ਨੌਜਵਾਨ ਦੇ ਘਰ ਪਹੁੰਚ ਕੇ ਹੰਗਾਮਾ ਮਚਾ ਦਿੱਤਾ।
ਸੂਚਨਾ ਮਿਲਣ ‘ਤੇ ਥਾਣਾ ਜਵਾਲਾਪੁਰ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ।
नए विवाद में यूट्यूबर अरमान मलिक, यूट्यूबर सौरभ को पीटने का आरोप, शूट के लिए हरिद्वार पहुंचे थे अरमान#ArmaanMalik #Youtuber #ViralVideo #ViralStory pic.twitter.com/IDEA8uHdwp
— News18 MadhyaPradesh (@News18MP) November 21, 2024
ਰੋਸਟ ਵੀਡੀਓ ਨੂੰ ਲੈ ਕੇ ਹੰਗਾਮਾ
ਜਾਣਕਾਰੀ ਮੁਤਾਬਕ ਹਰਿਦੁਆਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਅਰਮਾਨ ਮਲਿਕ ਨੂੰ ਲੈ ਕੇ ਇਕ ਰੋਸਟ ਵੀਡੀਓ ਬਣਾਈ ਸੀ, ਅਰਮਾਨ ਮਲਿਕ ਦੇ ਮੁਤਾਬਕ ਉਸ ਨੇ ਉਨ੍ਹਾਂ ਦੇ ਪਰਿਵਾਰ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਯੂਟਿਊਬਰ ਅਰਮਾਨ ਮਲਿਕ 20 ਨਵੰਬਰ ਬੁੱਧਵਾਰ ਨੂੰ ਸ਼ੂਟ ਲਈ ਆਪਣੇ ਸਾਥੀਆਂ ਨਾਲ ਹਰਿਦੁਆਰ ਵਿੱਚ ਮੌਜੂਦ ਸਨ।
ਉਕਤ ਨੌਜਵਾਨ ਦੇ ਹਰਿਦੁਆਰ ਸਥਿਤ ਘਰ ਬਾਰੇ ਪਤਾ ਲੱਗਣ ’ਤੇ ਉਹ ਆਪਣੇ ਸਾਥੀਆਂ ਸਮੇਤ ਨੌਜਵਾਨ ਦੇ ਘਰ ਪਹੁੰਚਿਆ ਅਤੇ ਉਥੇ ਹੰਗਾਮਾ ਕਰ ਦਿੱਤਾ। ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਦੋਵਾਂ ਧਿਰਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇ ‘ਚ ਵੀ ਘੰਟਿਆਂਬੱਧੀ ਹੰਗਾਮਾ ਕੀਤਾ। ਰਿਪੋਰਟ ਮੁਤਾਬਕ ਬਾਅਦ ‘ਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ।