Health Tips
Eyes Care: ਅੱਖਾਂ ਦੀ ਥਕਾਵਟ ਦੂਰ ਕਰਨ ਲਈ ਅਪਣਾਓ ਇਹ ਟਿਪਸ, ਦਿਨ ਭਰ ਰਹੋਗੇ ਤਰੋਤਾਜ਼ਾ

ਵਧੇਰੇ ਸਕਰੀਨ ਦੇਖਣ ਨਾਲ ਅੱਖਾਂ ਦਾ ਲਾਲ ਹੋਣਾ, ਭਾਰਾ ਹੋਣਾ, ਅੱਖਾਂ ‘ਚ ਪਾਣੀ ਆਉਣਾਆਦਿ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਇਸਦਾ ਅਸਰ ਤੁਹਾਡੀ ਨਿਗ੍ਹਾ ਉੱਤੇ ਵੀ ਪੈ ਸਕਦਾ ਹੈ। ਜੇਕਰ ਤੁਸੀਂ ਕੰਪਿਊਟਰ ਉੱਤੇ ਕੰਮ ਕਰਦੇ ਸਮੇਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਕੁਝ ਸਕਿੰਟਾਂ ਲਈ ਬ੍ਰੇਕ ਲਓ। ਬ੍ਰੇਕ ਦੌਰਾਨ ਆਪਣੀਆਂ ਹਥੇਲੀਆਂ ਨੂੰ ਰਗੜ ਕੇ ਆਪਣੀਆਂ ਅੱਖਾਂ ‘ਤੇ ਰੱਖੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਆਰਾਮ ਮਿਲੇਗਾ।