ਪਲ ‘ਚ 1000 ਤੋਂ ਵੱਧ ਮੌਤਾਂ, ਜਾਨ ਬਚਾਉਣ ਲਈ ਭੱਜਦੇ ਲੋਕ, ਵੇਖੋ ਰੂਹ ਕੰਬਾਊ ਵੀਡੀਓ Myanmar-Thailand Earthquake Live videos of the earthquake surfaced – News18 ਪੰਜਾਬੀ

Myanmar-Thailand Earthquake Live: ਮਿਆਂਮਾਰ ਅਤੇ ਥਾਈਲੈਂਡ ਵਿੱਚ ਸ਼ੁੱਕਰਵਾਰ ਨੂੰ 7.7 ਤੀਬਰਤਾ ਦੇ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਮਿਆਂਮਾਰ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1000 ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ 2400 ਉਤੇ ਪਹੁੰਚ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 10,000 ਤੱਕ ਪਹੁੰਚ ਸਕਦੀ ਹੈ। ਹੁਣ ਵੀ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਜੋ ਲੋਕਾਂ ਨੂੰ ਡਰਾ ਰਹੇ ਹਨ।
CCTV footage from a swimming pool in a building in Bangkok during yesterday’s earthquake.#Thailand #Bangkok #แผ่นดินไหว #EarthquakeThailand #Earthquakes #Earthquake pic.twitter.com/qoFqZXxBGg
— Thai Enquirer (@ThaiEnquirer) March 29, 2025
ਮਿਆਂਮਾਰ ‘ਚ ਸ਼ੁੱਕਰਵਾਰ ਰਾਤ 11:56 ਉਤੇ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ 11:56 ਵਜੇ ਮਿਆਂਮਾਰ ‘ਚ 4.2 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਟਵਿੱਟਰ ਉਤੇ ਇਕ ਪੋਸਟ ‘ਚ ਕਿਹਾ ਕਿ ਭੂਚਾਲ ਦੀ ਤੀਬਰਤਾ 4.2 ਸੀ।
Bangkok on Friday afternoon after the severe earthquake. Trains aren’t running and taxis are scarce. So people have to walk home: pic.twitter.com/mr4zyFxdmh
— ฿คຖgk๐k-฿๐y – หนุ่มบางกอก 🇹🇭 (@Bangkokboy17) March 28, 2025
ਇਹ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਕਾਰਨ ਹੋਈ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਇਕ 30 ਮੰਜ਼ਿਲਾ ਇਮਾਰਤ ਢਹਿ ਗਈ, ਜਿਸ ‘ਚ 43 ਮਜ਼ਦੂਰ ਫਸੇ ਹੋਏ ਹਨ। ਭੂਚਾਲ ਤੋਂ ਬਾਅਦ ਬੈਂਕਾਕ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਆਂਮਾਰ ਦੀ ਮਦਦ ਲਈ ਭਾਰਤ ਨੇ ਸੀ 130 ਜੇ ਜਹਾਜ਼ ਰਾਹੀਂ ਮਿਆਂਮਾਰ ਨੂੰ ਕਰੀਬ 15 ਟਨ ਰਾਹਤ ਸਮੱਗਰੀ ਭੇਜੀ ਹੈ। ਮਿਆਂਮਾਰ ‘ਚ ਫੌਜੀ ਸ਼ਾਸਨ ਦੇ ਬਾਵਜੂਦ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਮਦਦ ਕਰੇਗਾ।
🚨🇹🇭: Wishing this day never came—people trapped on the 78th floor Skywalk at Mahanakhon Building, Bangkok, during an earthquake.
Worst day ever.
#แผ่นดินไหว #Bangkok #earthquake pic.twitter.com/n60zFpWgNG— WorldsQuant (@WorldsQuant) March 28, 2025
ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਸ਼ੁੱਕਰਵਾਰ ਨੂੰ ਇੱਕ ਡਰਾਉਣਾ ਅਨੁਮਾਨ ਜਾਰੀ ਕੀਤਾ। USGS ਦੇ ਅਨੁਸਾਰ, ਮਿਆਂਮਾਰ ਵਿੱਚ 7.7 ਤੀਬਰਤਾ ਦੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਵਧ ਹੋ ਸਕਦੀ ਹੈ। ਸੀਐਨਐਨ ਦੀ ਰਿਪੋਰਟ ਅਨੁਸਾਰ, ਯੂਐਸਜੀਐਸ ਨੇ ਭੂਚਾਲ ਕਾਰਨ ਅਨੁਮਾਨਿਤ ਮੌਤਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
भूकंप से हिली ईमारत, टॉप फ्लोर पर था Swimming Pool , हो गया करोड़ों का नुकसान pic.twitter.com/XqYz6k0qs2
— कर्ण चौधरी नागौर (@krchoudhary0789) March 28, 2025
ਇਹ ਅਲਰਟ ‘ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਅਤੇ ਵੱਡੇ ਪੱਧਰ ‘ਤੇ ਨੁਕਸਾਨ’ ਦਾ ਸੰਕੇਤ ਦਿੰਦਾ ਹੈ। ਦੇਸ਼ ਦੀ ਫੌਜੀ ਸਰਕਾਰ ਨੇ ਦੱਸਿਆ ਹੈ ਕਿ ਹੁਣ ਤੱਕ ਘੱਟੋ-ਘੱਟ 150 ਲੋਕ ਮਾਰੇ ਜਾ ਚੁੱਕੇ ਹਨ, ਪਰ ਮਲਬਾ ਸਾਫ਼ ਹੋਣ ਤੋਂ ਬਾਅਦ ਹੋਰ ਲਾਸ਼ਾਂ ਬਰਾਮਦ ਹੋਣ ਦੀ ਸੰਭਾਵਨਾ ਹੈ।
A Chinese national in Myanmar witnessed several buildings collapse during the 7.9 magnitude earthquake. Local residents are setting up supplies on the streets to aid each other.#Myanmar #earthquake #earthquakemyanmar #Myanmarquake #myanmarearthquake https://t.co/Mp1czmo8j5 pic.twitter.com/V9yzb7SDqZ
— Shanghai Daily (@shanghaidaily) March 28, 2025
ਚੀਨ ਨੇ ਕਿਹਾ ਹੈ ਕਿ ਮਿਆਂਮਾਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਕਿਸੇ ਵੀ ਚੀਨੀ ਨਾਗਰਿਕ ਦੀ ਮੌਤ ਨਹੀਂ ਹੋਈ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਮੀਡੀਆ ਨੇ ਘੋਸ਼ਣਾ ਕੀਤੀ ਕਿ ਇੱਕ ਚੀਨੀ ਟੀਮ ਖੋਜ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਮਿਆਂਮਾਰ ਪਹੁੰਚੀ ਹੈ। ਚੀਨ ਦੇ ਯੂਨਾਨ ਅਤੇ ਗੁਆਂਗਸੀ ਸੂਬਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Pure chaos in Bangkok, Thailand, after a massive 7.7 earthquake hit Myanmar. pic.twitter.com/WbuK1h7wqa
— Vince Langman (@LangmanVince) March 28, 2025
ਜਿੱਥੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਦੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਭਾਰਤ ਦਾ ਇੱਕ ਹੋਰ ਗੁਆਂਢੀ ਵੀ ਝਟਕਿਆਂ ਨਾਲ ਹਿੱਲ ਗਿਆ।
[Breaking] A building under construction in the Chatuchak area collapsed following the tremors in Bangkok, triggered by a 7.7 magnitude earthquake in Myanmar.
Initial reports indicate that workers are trapped inside. There is no confirmation on the number of injuries or… pic.twitter.com/FvAXXwPx8N
— Thai Enquirer (@ThaiEnquirer) March 28, 2025
ਅਫਗਾਨਿਸਤਾਨ ‘ਚ ਭੂਚਾਲ ਕਾਰਨ ਧਰਤੀ ਕੰਬੀ। ਸ਼ਾਮ 4:51 ਵਜੇ 4.3 ਤੀਬਰਤਾ ਦਾ ਭੂਚਾਲ ਆਇਆ। ਅੱਧੇ ਘੰਟੇ ਦੇ ਅੰਦਰ ਦੂਜਾ ਝਟਕਾ ਲੱਗਾ। ਸ਼ਾਮ 5:16 ਵਜੇ 4.7 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Disclaimer- (ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ, ਨਿਊਜ਼ 18 ਇਨ੍ਹਾਂ ਬਾਰੇ ਕੋਈ ਪੁਸ਼ਟੀ ਨਹੀਂ ਕਰਦਾ)