ਮਸ਼ਹੂਰ ਅਦਾਕਾਰਾ ਨੂੰ ‘ਵਨ ਨਾਈਟ ਸਟੈਂਡ’ ਤੋਂ ਮਿਲਿਆ ਜ਼ਿੰਦਗੀ ਭਰ ਦਾ ਸਬਕ, ਹੋ ਗਈ ਗਰਭਵਤੀ ਤੇ ਲੁੱਕ ਕੇ ਕਰਵਾਉਣਾ ਪਿਆ ਗਰਭਪਾਤ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਨਹੀਂ ਹੁੰਦੀ ਜਿਵੇਂ ਦੀ ਪਰਦੇ ‘ਤੇ ਦਿਖਾਈ ਦਿੰਦੀ ਹੈ। ਰੀਲ ਲਾਈਫ ਅਤੇ ਰੀਅਲ ਲਾਈਫ ਵਿੱਚ ਇੱਕ ਵੱਡਾ ਅੰਤਰ ਹੁੰਦਾ ਹੈ। ਹੁਣ ਤੱਕ ਬਹੁਤ ਸਾਰੇ ਪਰਦੇ ਦੇ ਕਲਾਕਾਰਾਂ ਨੇ ਆਪਣੀਆਂ ਨਿੱਜੀ ਜ਼ਿੰਦਗੀਆਂ ਨੂੰ ਲੈ ਕੇ ਸੱਚ ਸਾਹਮਣੇ ਰੱਖਿਆ ਹੈ ਜਿਸ ਤੋਂ ਬਾਅਦ ਇਹ ਗੱਲ ਹੋਰ ਵੀ ਸਪਸ਼ੱਟ ਹੋ ਜਾਂਦੀ ਹੈ।
ਲੋਕਾਂ ਨੂੰ ਆਪਣੀ ਅਦਾਕਾਰੀ ਨਾਲ ਵੱਸ ਵਿੱਚ ਕਰਨ ਵਾਲੇ ਇਹ ਲੋਕ ਵੀ ਕਈ ਪੜਾਵਾਂ ਵਿੱਚੋਂ ਲੰਘ ਕੇ ਆਉਂਦੇ ਹਨ ਅਤੇ ਸਾਡਾ ਮਨੋਰੰਜਨ ਕਰਦੇ ਹਨ। ਦੁਨੀਆਂ ਨੂੰ ਆਪਣੇ ਹੁਨਰ ਨਾਲ ਹਸਾਉਣ ਵਾਲੇ ਕਲਾਕਾਰਾਂ ਦੀ ਮੌਤ ਦੀ ਵਜ੍ਹਾ ਤਣਾਅ ਅਤੇ ਚਿੰਤਾ ਸੀ, ਇਹ ਪੜ੍ਹ ਕੇ ਦਰਸ਼ਕ ਵੀ ਹੈਰਾਨ ਹੋ ਜਾਂਦੇ ਹਨ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਬਾਰੇ ਦੱਸ ਰਹੇ ਹਾਂ ਜਿਸਨੇ ਇੱਕ ਗ਼ਲਤੀ ਕੀਤੀ ਅਤੇ ਉਸਦਾ ਖ਼ਮਿਆਜ਼ਾ ਬਹੁਤ ਵੱਡਾ ਭੁਗਤਣਾ ਪਿਆ। ਅਸੀਂਅਦਾਕਾਰਾ ਕੁਬਰਾ ਸੈਤਦੀਗੱਲ ਕਰ ਰਹੇ ਹਾਂ:
‘ਸੈਕਰਡ ਗੇਮਜ਼’ (Sacred Games) ਫੇਮ ਅਦਾਕਾਰਾ ਕੁਬਰਾ ਸੈਤ (Kubra Sait) ਨੇ ਇੱਕ ਗਲਤੀ ਕੀਤੀ ਸੀ ਜਿਸ ਲਈ ਉਸਨੂੰ ਬਹੁਤ ਦੁੱਖ ਝੱਲਣਾ ਪਿਆ। ਹੁਣ ਅਦਾਕਾਰਾ ਨੇ ਖੁਦ ਆਪਣੀ ਗਲਤੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਕੁਬਰਾ ਸੈਤ ਨੇ ਕਬੂਲ ਕੀਤਾ ਹੈ ਕਿ ਉਸਨੇ ‘ਵਨ ਨਾਈਟ ਸਟੈਂਡ’ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਵਿਆਹ ਤੋਂ ਬਿਨਾਂ ਗਰਭਵਤੀ ਹੋਣ ਤੋਂ ਬਾਅਦ, ਅਦਾਕਾਰਾ ਨੂੰ ਇਕੱਲੇ ਜਾ ਕੇ ਗਰਭਪਾਤ ਕਰਵਾਉਣਾ ਪਿਆ। ਇਸ ਤੋਂ ਬਾਅਦ, ਉਸਨੇ ਆਪਣੇ ਦੋਸਤ ਨੂੰ ਜੱਫੀ ਪਾ ਲਈ ਅਤੇ ਬਹੁਤ ਰੋਈ।
ਕੁਬਰਾ ਸੈਤ ਨੂੰ ਇਸ ਗਲਤੀ ਤੋਂ ਜ਼ਿੰਦਗੀ ਦਾ ਸਬਕ ਮਿਲਿਆ। ਇੱਕ ਹਾਲੀਆ ਇੰਟਰਵਿਊ ਵਿੱਚ, ਕੁਬਰਾ ਸੈਤ ਨੇ ਖੁਲਾਸਾ ਕੀਤਾ ਕਿ ਗਰਭਪਾਤ ਨੇ ਉਸਦੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕੀਤਾ। ਅਦਾਕਾਰਾ ਕਹਿੰਦੀ ਹੈ ਕਿ ਉਹ ਉਸ ਸਮੇਂ ਬਹੁਤ ਕਮਜ਼ੋਰ ਮਹਿਸੂਸ ਕਰ ਰਹੀ ਸੀ। ਉਸ ਸਮੇਂ, ਕੁਬਰਾ ਸੈਤ ਨੂੰ ਅਜਿਹਾ ਲੱਗਾ ਜਿਵੇਂ ਉਸ ਵਿੱਚ ਕੋਈ ਤਾਕਤ ਨਹੀਂ ਹੈ। ਉਸਨੂੰ ਖਾਲੀਪਣ ਮਹਿਸੂਸ ਹੋ ਰਿਹਾ ਸੀ ਅਤੇ ਜਿਵੇਂ ਉਹ ਇਸਦੇ ਲਾਇਕ ਨਹੀਂ ਸੀ। ਹਾਲਾਂਕਿ, ਬਾਅਦ ਵਿੱਚ ਕੁਬਰਾ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਲਈ ਸਹੀ ਫੈਸਲਾ ਲਿਆ ਸੀ ਅਤੇ ਉਹ ਇਸਦਾ ਸਤਿਕਾਰ ਕਰਦੀ ਹੈ।