ਭੂਚਾਲ ਕਾਰਨ ਕੰਬ ਰਹੀਆਂ ਸੀ ਇਮਾਰਤਾਂ, 40ਵੀਂ ਮੰਜ਼ਿਲ ‘ਤੇ ਸੀ ਸ਼ਖ਼ਸ, ਕਿਵੇਂ ਬਚੀ ਜਾਨ , ਵੇਖੋ ਖੌਫਨਾਕ ਵੀਡੀਓ – News18 ਪੰਜਾਬੀ

Bangkok Earthquake Video: ਸ਼ੁੱਕਰਵਾਰ ਨੂੰ ਮਿਆਂਮਾਰ ਵਿੱਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ। ਭੂਚਾਲ ਕਾਰਨ ਮਿਆਂਮਾਰ ਵਿੱਚ 1000 ਅਤੇ ਥਾਈਲੈਂਡ ਵਿੱਚ 10 ਲੋਕ ਮਾਰੇ ਗਏ । ਭੂਚਾਲ ਕਾਰਨ ਕਈ ਇਮਾਰਤਾਂ ਦੇ ਢਹਿਣ ਦੀਆਂ ਵੀਡੀਓ ਸਾਹਮਣੇ ਆਈਆਂ ਹਨ। ਰਿਕਟਰ ਪੈਮਾਨੇ ‘ਤੇ 7.7 ਦੀ ਤੀਬਰਤਾ ਵਾਲਾ ਇਹ ਭੂਚਾਲ ਗੁਆਂਢੀ ਦੇਸ਼ਾਂ ਜਿਵੇਂ ਕਿ ਚੀਨ, ਭਾਰਤ, ਥਾਈਲੈਂਡ ਅਤੇ ਬੰਗਲਾਦੇਸ਼ ਵਿੱਚ ਮਹਿਸੂਸ ਕੀਤਾ ਗਿਆ।
ਇਸ ਭੂਚਾਲ ਦੇ ਝਟਕਿਆਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ। ਭੂਚਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਸਵੀਮਿੰਗ ਪੂਲ ਤੋਂ ਡਿੱਗਦੇ ਪਾਣੀ ਅਤੇ ਹਿੱਲਦੇ ਹੋਏ ਮੈਟਰੋ ਟ੍ਰੇਨ ਦਾ ਵੀਡੀਓ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਇੱਕ ਨੌਜਵਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਉਸ ਵਿਅਕਤੀ ਨੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਉਸਨੇ ਭੂਚਾਲ ਦੌਰਾਨ 40ਵੀਂ ਮੰਜ਼ਿਲ ਤੋਂ ਭੱਜ ਕੇ ਆਪਣੀ ਜਾਨ ਬਚਾਈ।
40ਵੀਂ ਮੰਜ਼ਿਲ ਤੋਂ ਭੱਜ ਕੇ ਸਖਸ਼ ਨੇ ਬਚਾਈ ਜਾਨ
ਭੂਚਾਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਟ੍ਰੈਵਿਸ ਲਿਓਨ ਪ੍ਰਾਈਸ ਨਾਮ ਦੇ ਇੱਕ ਯੂਜ਼ਰ ਨੇ travisleon1 ਆਈਡੀ ਨਾਲ ਸਾਂਝੀ ਕੀਤੀ ਹੈ। ਵੀਡੀਓ ਉਸ ਇਮਾਰਤ ਤੋਂ ਸ਼ੁਰੂ ਹੁੰਦੀ ਹੈ ਜਿੱਥੋਂ ਉਹ ਭੱਜਿਆ ਸੀ। ਇਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਇਹ ਸੱਚਮੁੱਚ ਡਰਾਉਣਾ ਸੀ, ਮੈਂ 40ਵੀਂ ਮੰਜ਼ਿਲ ‘ਤੇ ਸੀ ਅਤੇ ਕਮਰੇ ਅਤੇ ਇਮਾਰਤ ਇੱਧਰ-ਉੱਧਰ ਹਿੱਲ ਰਹੇ ਸਨ। ਮੈਨੂੰ ਇੰਝ ਲੱਗਾ ਜਿਵੇਂ ਸਾਰੀ ਦੁਨੀਆਂ ਮੇਰੇ ਆਲੇ-ਦੁਆਲੇ ਘੁੰਮ ਰਹੀ ਹੋਵੇ। (Feeling Like Vertigo)। ਉਸਨੇ ਕਿਹਾ ਕਿ ਉਸਨੂੰ ਉਸ ਮੰਜ਼ਿਲ ਤੋਂ ਹੇਠਾਂ ਉਤਰਨ ਲਈ ਕੁੱਲ 40 ਮਿੰਟ ਲੱਗੇ।
ਵੀਡੀਓ ਵਾਇਰਲ
ਟ੍ਰੈਵਿਸ ਦੀ ਫੁਟੇਜ ਵਿੱਚ ਨੇੜਲੀਆਂ ਇਮਾਰਤਾਂ ਦੇ ਪੂਲ ਵਿੱਚੋਂ ਪਾਣੀ ਵਗਦਾ ਹੋਇਆ, ਝਰਨੇ ਵਾਂਗ ਹੇਠਾਂ ਡਿੱਗਦਾ ਵੀ ਦਿਖਾਈ ਦੇ ਰਿਹਾ ਹੈ। ਵੀਡੀਓ ਦੇ ਅੰਤ ਵਿੱਚ, ਉਸਨੇ ਦਿਖਾਇਆ ਕਿ ਉਹ ਆਪਣੀ ਇਮਾਰਤ ਦੀਆਂ ਐਮਰਜੈਂਸੀ ਪੌੜੀਆਂ ਤੋਂ ਕਿਵੇਂ ਹੇਠਾਂ ਆਉਂਦੇ ਹਨ। ਹੁਣ ਤੱਕ ਇਸ ਵੀਡੀਓ ਨੂੰ 9 ਲੱਖ 83 ਹਜ਼ਾਰ ਲੋਕਾਂ ਨੇ ਦੇਖਿਆ ਹੈ ਅਤੇ 21 ਹਜ਼ਾਰ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ। ਇਸ ਵੀਡੀਓ ‘ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕੀਤੇ ਹਨ।
ਲੋਕਾਂ ਨੇ ਕੀ ਕਿਹਾ
ਇੱਕ ਯੂਜ਼ਰ ਨੇ ਲਿਖਿਆ, ‘ਮੈਂ ਬਹੁਤ ਡਰਿਆ ਹੋਇਆ ਸੀ। ਜੋ ਮੈਂ ਮਹਿਸੂਸ ਕੀਤਾ ਹੈ ਇਹ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਚਿਆਂਗ ਮਾਈ ਵਿੱਚ ਭੂਚਾਲ ਕਾਫ਼ੀ ਵੱਡਾ ਸੀ।’ ਮੈਂ ਜਪਾਨ ਤੋਂ ਹਾਂ, ਇਸ ਲਈ ਮੈਨੂੰ ਭੂਚਾਲਾਂ ਦੀ ਆਦਤ ਹੈ, ਪਰ ਇਹ ਜਪਾਨ ਪੱਧਰ ਦਾ ਭੂਚਾਲ ਸੀ, ਡਰਾਉਣੀ ਗੱਲ ਇਹ ਹੈ ਕਿ ਥਾਈਲੈਂਡ ਭੂਚਾਲ-ਰੋਧਕ ਬਿਲਕੁਲ ਵੀ ਨਹੀਂ ਹੈ। ਕੁਝ ਦਿਨ ਹੋਰ ਸਾਵਧਾਨ ਰਹਿਣਾ ਪਵੇਗਾ।