YouTube ਨੇ ਕੀਤਾ ਬਦਲਾਅ, ਹੁਣ Shorts ਉੱਤੇ ਮਿਲਣਗੇ ਜ਼ਿਆਦਾ Views, ਜਾਣੋ ਕਿਵੇਂ

YouTube New Update: ਜੇ ਤੁਸੀਂ ਯੂਟਿਊਬ (YouTube) ‘ਤੇ ਸ਼ਾਰਟਸ ਪੋਸਟ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕੰਪਨੀ ਨੇ ਯੂਟਿਊਬ (YouTube) ਸ਼ਾਰਟਸ ‘ਤੇ Views ਦੀ ਗਿਣਤੀ ਲਈ ਮੈਟ੍ਰਿਕਸ ਬਦਲਣ ਦਾ ਐਲਾਨ ਕੀਤਾ ਹੈ। ਇਹ ਬਦਲਾਅ 31 ਮਾਰਚ ਤੋਂ ਲਾਗੂ ਹੋਣ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਇਹ ਬਦਲਾਅ ਕ੍ਰਿਏਟਰਾਂ ਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਉਨ੍ਹਾਂ ਦੇ ਸ਼ਾਰਟਸ ਕਿਵੇਂ ਚੱਲ ਰਹੇ ਹਨ। ਬਦਲਾਵਾਂ ਦੇ ਲਾਗੂ ਹੋਣ ਤੋਂ ਬਾਅਦ, ਕ੍ਰਿਏਟਰਾਂ ਦੇ Views ਦੀ ਗਿਣਤੀ ਵਧਣ ਦੀ ਉਮੀਦ ਹੈ।
ਯੂਟਿਊਬ (YouTube) ਨੇ ਕਿਹਾ ਕਿ ਉਹ ਹੁਣ ਕਿਸੇ ਕ੍ਰਿਏਟਰ ਦੇ ਸ਼ਾਰਟਸ ਨੂੰ ਕਿੰਨੀ ਵਾਰ ਚਲਾਇਆ ਜਾਂ ਦੁਬਾਰਾ ਚਲਾਇਆ ਗਿਆ ਹੈ, ਇਸ ਦੀ ਗਿਣਤੀ ਕਰੇਗਾ। ਹੁਣ, ਪਹਿਲਾਂ ਵਾਂਗ Views ਦੀ ਗਿਣਤੀ ਲਈ ਸਕਿੰਟ ਨਿਸ਼ਚਿਤ ਨਹੀਂ ਹੋਣਗੇ। ਇਸ ਦਾ ਮਤਲਬ ਹੈ ਕਿ ਪਹਿਲਾਂ, ਸ਼ਾਰਟਸ ‘ਤੇ Views ਦੀ ਗਿਣਤੀ ਕਰਨ ਲਈ, ਇਸ ਨੂੰ ਇੱਕ ਨਿਸ਼ਚਿਤ ਸਕਿੰਟਾਂ ਲਈ ਦੇਖਣਾ ਜ਼ਰੂਰੀ ਸੀ। ਇਹ ਹੁਣ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਗਿਣਤੀ ਦੇ ਢੰਗ ਨੂੰ ਬਦਲਣ ਤੋਂ ਬਾਅਦ, ਹੁਣ ਸ਼ਾਰਟਸ ‘ਤੇ Views ਦੀ ਗਿਣਤੀ ਵਧੇਗੀ। ਇਸ ਅਪਡੇਟ ਤੋਂ ਬਾਅਦ, ਯੂਟਿਊਬ (YouTube) ਸ਼ਾਰਟਸ ‘ਤੇ Views ਨੂੰ ਵੀ ਇੰਸਟਾਗ੍ਰਾਮ ਰੀਲਜ਼ (Instagram Reels) ਅਤੇ ਟਿੱਕਟੌਕ (ਜੋ ਕਿ ਭਾਰਤ ਵਿੱਚ ਬੈਨ ਹੈ) ਵਾਂਗ ਗਿਣਿਆ ਜਾਵੇਗਾ।
ਕੀ ਇਸ ਦਾ ਕਮਾਈ ‘ਤੇ ਵੀ ਅਸਰ ਪਵੇਗਾ, ਆਓ ਜਾਣਦੇ ਹਾਂ:
ਇਸ ਫੈਸਲੇ ਦਾ ਕ੍ਰਿਏਟਰਾਂ ਦੀ ਆਮਦਨ ‘ਤੇ ਕੋਈ ਅਸਰ ਨਹੀਂ ਪਵੇਗਾ। ਯੂਟਿਊਬ (YouTube) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਅਪਡੇਟ ਤੋਂ ਬਾਅਦ ਯੂਟਿਊਬ (YouTube) ਪਾਰਟਨਰ ਪ੍ਰੋਗਰਾਮ ਜਾਂ ਕਮਾਈ ‘ਤੇ ਕੋਈ ਅਸਰ ਨਹੀਂ ਪਵੇਗਾ। ਮਾਨੇਟਾਈਜ਼ੇਸ਼ਨ ਅਤੇ ਪ੍ਰੋਗਰਾਮ ਯੋਗਤਾ ਲਈ ਪਹਿਲਾਂ ਵਾਲੇ ਮਾਪਦੰਡ ਲਾਗੂ ਰਹਿਣਗੇ। ਰਿਪੋਰਟਾਂ ਅਨੁਸਾਰ, ਯੂਟਿਊਬ (YouTube) ਨੇ ਇਹ ਬਦਲਾਅ ਕ੍ਰਿਏਟਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਹੈ। ਇਸਦੀ ਮਦਦ ਨਾਲ, ਕ੍ਰਿਏਟਰ ਆਪਣੀ ਸਮੱਗਰੀ ਦੀ ਪਹੁੰਚ ਦਾ ਅੰਦਾਜ਼ਾ ਲਗਾ ਸਕਣਗੇ ਅਤੇ ਉਸ ਅਨੁਸਾਰ ਆਪਣੀ ਸਮੱਗਰੀ ਨੂੰ ਬਿਹਤਰ ਜਾਂ ਬਦਲ ਸਕਣਗੇ। ਕ੍ਰਿਏਟਰਾਂ ਕੋਲ ਅਜੇ ਵੀ ਪੁਰਾਣੇ Views ਮੈਟ੍ਰਿਕਸ ਦੇਖਣ ਦਾ ਵਿਕਲਪ ਹੋਵੇਗਾ ਅਤੇ ਉਹ YouTube Analytics ਦੇ Advanced mode ਵਿੱਚ ਜਾ ਕੇ ਇਸ ਨੂੰ ਦੇਖ ਸਕਦੇ ਹਨ।