VIDEO: Virat ਦੇ ਛੱਕੇ ਨਾਲ ਸਕਿਓਰਿਟੀ ਗਾਰਡ ਜ਼ਖਮੀ, ਸਿਰ ਫੜੀ ਦਰਦ ‘ਚ ਆਇਆ ਨਜ਼ਰ; ਕੋਹਲੀ ਨੂੰ ਵੀ ਲੱਗਾ ਬੁਰਾ

Virat Kohli VIDEO: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਪਰਥ ‘ਚ ਖੇਡਿਆ ਜਾ ਰਿਹਾ ਹੈ। ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੰਗਾਰੂ ਗੇਂਦਬਾਜ਼ਾਂ ਨੂੰ ਖਦੇੜ ਦਿੱਤਾ ਹੈ। ਭਾਰਤੀ ਪਾਰੀ ਦੌਰਾਨ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਇੱਕ ਛੱਕੇ ਤੋਂ ਗਰਾਊਂਡ ਵਿਚ ਬਾਊਂਡਰੀ ਪਾਰ ਮੌਜੂਦ ਇਕ ਸੁਰੱਖਿਆ ਗਾਰਡ ਨੂੰ ਸੱਟ ਵੱਜੀ ਹੈ। ਉਹ ਦਰਦ ਵਿੱਚ ਨਜ਼ਰ ਆਇਆ। ਵਿਰਾਟ ਕੋਹਲੀ ਪਹਿਲੀ ਪਾਰੀ ‘ਚ ਸਿਰਫ 5 ਦੌੜਾਂ ਹੀ ਬਣਾ ਸਕੇ ਸਨ ਪਰ ਖਬਰ ਲਿਖੇ ਜਾਣ ਤੱਕ ਉਹ ਦੂਜੀ ਪਾਰੀ ‘ਚ 40 ਦੌੜਾਂ ਬਣਾ ਕੇ ਅਜੇਤੂ ਹਨ।
IND vs AUS: ਵਿਰਾਟ ਕੋਹਲੀ ਦੇ ਛੱਕੇ ਨੇ ਸਕਿਓਰਿਟੀ ਗਾਰਡ ਨੂੰ ਪਹੁੰਚਾਈ ਸੱਟ
ਦਰਅਸਲ, ਪਰਥ ਦੇ ਮੈਦਾਨ ‘ਤੇ ਜਿਵੇਂ ਹੀ ਵਿਰਾਟ ਕੋਹਲੀ (Virat Kohli Six Hit Security Guard) ਨੇ ਆਪਣੇ ਟੈਸਟ ਕਰੀਅਰ ਦਾ 29ਵਾਂ ਛੱਕਾ ਲਗਾਇਆ ਤਾਂ ਹਰ ਕੋਈ ਉਸ ਦੇ ਸ਼ਾਟ ਦੀ ਤਾਰੀਫ ਕਰਨ ਜਾ ਰਿਹਾ ਸੀ ਪਰ ਸਟੇਡੀਅਮ ਦੇ ਇਕ ਸੁਰੱਖਿਆ ਗਾਰਡ ਨੂੰ ਦਰਦ ਵਿਚ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਹ ਘਟਨਾ ਭਾਰਤੀ ਟੀਮ ਦੀ ਪਾਰੀ ਦੇ 100.4 ਓਵਰਾਂ ‘ਚ ਵਾਪਰੀ, ਜਦੋਂ ਕੋਹਲੀ ਨੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਥਰਡ ਮੈਨ ‘ਤੇ ਛੱਕਾ ਜੜ ਦਿੱਤਾ।
ਗੇਂਦ ਸਿੱਧੀ ਬਾਊਂਡਰੀ ਰੱਸੀ ਨਾਲ ਟਕਰਾ ਗਈ, ਪਰ ਉਥੇ ਹੀ ਟਕਰਾਉਣ ਤੋਂ ਬਾਅਦ ਗੇਂਦ ਸੁਰੱਖਿਆ ਗਾਰਡ ਦੇ ਸਿਰ ਵਿਚ ਜਾ ਵੱਜੀ। ਉਸ ਸਮੇਂ ਸੁਰੱਖਿਆ ਗਾਰਡ ਨੂੰ ਦਰਦ ਵਿਚ ਦੇਖਿਆ ਗਿਆ। ਜਿਵੇਂ ਹੀ ਗੇਂਦ ਉਸ ਦੇ ਲੱਗੀ, ਉਸਨੇ ਆਪਣੀ ਕੈਪ ਲਾਹ ਲਈ ਅਤੇ ਆਪਣੇ ਸਿਰ ‘ਤੇ ਹੱਥ ਰੱਖ ਲਿਆ।
ਉਸ ਨੂੰ ਦਰਦ ਵਿੱਚ ਦੇਖ ਕੇ ਆਸਟਰੇਲੀਆਈ ਟੀਮ ਦੇ ਖਿਡਾਰੀਆਂ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਤੁਰੰਤ ਡਾਕਟਰੀ ਟੀਮ ਉਸ ਕੋਲ ਪਹੁੰਚੀ। ਵਿਰਾਟ ਕੋਹਲੀ ਵੀ ਇਸ ਦੌਰਾਨ ਥੋੜ੍ਹਾ ਘਬਰਾ ਗਏ ਅਤੇ ਇਸ਼ਾਰਿਆਂ ਰਾਹੀਂ ਗਾਰਡ ਦਾ ਹਾਲ-ਚਾਲ ਵੀ ਪੁੱਛਣਾ ਚਾਹਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
What a shot by kohli its a six
And hits a security guard pic.twitter.com/eiv9RDjKo2— Royal Challenger (@rcb__fc) November 24, 2024
IND vs AUS 1st Test Day 3: ਤੀਜੇ ਦਿਨ ਭਾਰਤ ਦਾ ਜ਼ਬਰਦਸਤ ਪ੍ਰਦਰਸ਼ਨ
ਭਾਰਤੀ ਟੀਮ ਲਈ ਕੇਐੱਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਵਿਚਾਲੇ 201 ਦੌੜਾਂ ਦੀ ਸਾਂਝੇਦਾਰੀ ਹੋਈ। ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ ਨੇ 297 ਗੇਂਦਾਂ ਦਾ ਸਾਹਮਣਾ ਕੀਤਾ ਅਤੇ 15 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 161 ਦੌੜਾਂ ਬਣਾਈਆਂ। ਕੇਐਲ ਰਾਹੁਲ 77 ਦੌੜਾਂ ਬਣਾ ਕੇ ਆਊਟ ਹੋਏ। ਦੇਵਦੱਤ ਪਡੀਕਲ ਨੇ 25 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਸੁੰਦਰ ਦੀ ਮਦਦ ਨਾਲ ਭਾਰਤ ਨੇ ਲੰਚ ਬ੍ਰੇਕ ਤੱਕ 359 ਦੌੜਾਂ ਦੀ ਲੀਡ ਲੈ ਲਈ।