Tech

ਰਾਈਡਰਸ, ਰਨਰਸ ਅਤੇ ਰੋਡ ਵਾਰੀਅਰਸ ਲਈ ਖਾਸ – News18 ਪੰਜਾਬੀ

ਨੌਜਵਾਨ ਅਤੇ ਮਹੱਤਵਾਕਾਂਖੀ ਆਬਾਦੀ ਭਾਰਤ ਦੇ ਵਿਕਾਸ ਦੀ ਅਗਵਾਈ ਕਰਦੀ ਹੈ। ਸਕੂਲ ਦੇ ਵਿਦਿਆਰਥੀਆਂ, ਫ੍ਰੀਲਾਂਸਰਸ ਤੋਂ ਲੈ ਕੇ ਛੋਟੇ ਕਾਰੋਬਾਰੀਆਂ ਤੱਕ, ਗਤੀਸ਼ੀਲਤਾ ਬਹੁਤ ਅਹਿਮ ਹੁੰਦੀ ਹੈ। ਉਨ੍ਹਾਂ ਦੇ ਸਮਾਰਟਫੋਨਸ ਕੰਮ ਤੋਂ ਲੈ ਕੇ ਕਨੈਕਟੀਵਿਟੀ ਤੱਕ ਇੱਕ ਜ਼ਰੂਰੀ ਟੂਲ ਵਜੋਂ ਕੰਮ ਕਰਦੇ ਹਨ। ਪਰ ਭਾਰਤ ਦੇ ਵੱਖੋ-ਵੱਖ ਮੌਸਮ – ਬਹੁਤ ਜ਼ਿਆਦਾ ਗਰਮੀ, ਮਾਨਸੂਨ, ਮਿੱਟੀ ਦੇ ਤੂਫਾਨ ਅਤੇ ਠੰਡ – ਫੋਨ ‘ਤੇ ਰੋਜ਼ਾਨਾ ਪੈਣ ਵਾਲੇ ਪਾਣੀ ਦੇ ਛਿੱਟੇ, ਟਿਕਾਊਪਣ ਨੂੰ ਵੱਡੀ ਚੁਣੌਤੀ ਬਣਾਉਂਦੇ ਹਨ ਅਤੇ ਜ਼ਿਆਦਾਤਰ ਫੋਨ ਇਸ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਅਸਫਲ ਰਹਿੰਦੇ ਹਨ।

ਇਸ਼ਤਿਹਾਰਬਾਜ਼ੀ

ਹਾਲੇ ਤੱਕ।

ਟਿਕਾਊਤਾ ਅਤੇ ਭਰੋਸੇਯੋਗਤਾ ਲਈ ਪਸੰਦੀਦਾ ਬ੍ਰਾਂਡ ਹੋਣ ਦੇ ਨਾਤੇ, OPPO ਨੇ ਆਪਣਾ ਨਵੀਨਤਮ
OPPO F29 ਲਾਂਚ ਕਰਕੇ ਭਾਰਤ ਵਿਖੇ ਟਿਕਾਊਤਾ ਦੇ ਚੈਂਪੀਅਨ ਵਜੋਂ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਟਿਕਾਊਤਾ: ਇਸ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਬਣਾਇਆ ਗਿਆ ਹੈ

ਕਾਊਂਟਰਪੁਆਇੰਟ ਦੀ ਰਿਪੋਰਟ:
ਲੰਬੇ ਸਮੇਂ ਤੱਕ ਵਰਤਣ ਲਈ ਤਿਆਰ ਕੀਤਾ ਗਿਆ ਹੈ: ਸਮਾਰਟਫੋਨਸ ਵਿੱਚ ਬਿਲਡ ਕੁਆਲਿਟੀ ਦੀ ਅਹਿਮ ਭੂਮਿਕਾ ਦੇ ਮੁਤਾਬਕ, OPPO ਪਾਣੀ ਅਤੇ ਧੂੜ ਪ੍ਰਤੀਰੋਧ ਦੇ ਸਭ ਤੋਂ ਪਸੰਦੀਦਾ ਬ੍ਰਾਂਡ ਵਜੋਂ ਸਾਹਮਣੇ ਆਇਆ ਹੈ।
OPPO F29 ਵਿੱਚ OPPO F ਸੀਰੀਜ਼ ਦੀ ਇੰਡਸਟਰੀ-ਲੀਡਿੰਗ ਵਾਟਰਪਰੂਫ ਫਾਊਂਡੇਸ਼ਨ ਸ਼ਾਮਲ ਹੈ ਅਤੇ ਇਹ IP66+IP68+IP69 ਫੁੱਲ-ਲੈਵਲ ਵਾਟਰਪਰੂਫ ਸਰਟੀਫਿਕੇਸ਼ਨ ਨੂੰ ਵੀ ਕਾਇਮ ਰੱਖਦਾ ਹੈ।

ਇਸ਼ਤਿਹਾਰਬਾਜ਼ੀ

IP66 ਫੋਨ ਨੂੰ ਪੂਰੀ ਤਰ੍ਹਾਂ ਧੂੜ-ਰੋਧਕ ਬਣਾਉਂਦਾ ਹੈ, IP68 ਫੋਨ ਨੂੰ 30 ਮਿੰਟਾਂ ਤੱਕ ਲਗਾਤਾਰ 1.5 ਮੀਟਰ ਤੱਕ ਪਾਣੀ ਵਿੱਚ ਡੁੱਬਣ ਦੀ ਸਹੂਲਤ ਦਿੰਦਾ ਹੈ, ਅਤੇ IP69 ਦਾ ਮਤਲਬ ਹੈ ਕਿ ਫੋਨ ਖਾਸ ਤੌਰ ‘ਤੇ ਉੱਚ-ਦਬਾਅ ਅਤੇ ਉੱਚ-ਤਾਪਮਾਨ ਵਾਲੇ ਪਾਣੀ ਦੇ ਜੈੱਟਸ (80°C ਤੱਕ) ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸਾਰੇ ਸਰਟੀਫਿਕੇਸ਼ਨ ਦਾ ਮਤਲਬ ਹੈ ਕਿ OPPO F29 ਵਾਸ਼ਿੰਗ ਮਸ਼ੀਨ ਜਾਂ ਡਿਸ਼ਵਾਸ਼ਰ ਵਿੱਚ ਗਲਤੀ ਨਾਲ ਡਿੱਗਣ ਤੋਂ ਬਾਅਦ ਵੀ ਬਚ ਸਕਦਾ ਹੈ।

ਇਸ਼ਤਿਹਾਰਬਾਜ਼ੀ

18 ਲਿਕਵਿਡਸ, 0 ਚਿੰਤਾਵਾਂ

ਹਾਲਾਂਕਿ, ਇਮਾਨਦਾਰੀ ਨਾਲ ਗੱਲ ਕਰੀਏ ਤਾਂ, ਜ਼ਿਆਦਾਤਰ ਸਮਾਰਟਫੋਨ ਪਾਣੀ ਦੇ ਛਿੱਟਿਆਂ ਤੋਂ ਬਚ ਸਕਦੇ ਹਨ। ਪਰ ਜੇ ਉਨ੍ਹਾਂ ‘ਤੇ ਘਰ ਦੀ ਪਾਰਟੀ ਦੌਰਾਨ ਗਲਤੀ ਨਾਲ ਕੌਫੀ, ਚਿੱਕੜ, ਸਰਫ ਵਾਲਾ ਪਾਣੀ, ਜਾਂ ਬੀਅਰ ਡਿੱਗ ਜਾਵੇ ਤਾਂ ਕੀ ਹੋਵੇਗਾ? OPPO F29 ਸਿਰਫ ਪਾਣੀ-ਰੋਧਕ ਨਹੀਂ ਹੈ – ਇਹ 18 ਵੱਖੋ-ਵੱਖ ਲਿਕਵਿਡਸ ਤੋਂ ਬਚਣ ਲਈ ਤਿਆਰ ਕੀਤਾ ਗਿਆ ਹੈ।

ਇਸ਼ਤਿਹਾਰਬਾਜ਼ੀ
  • ਘਰ ਤੋਂ ਬਾਹਰ ਦੇ ਖ਼ਤਰੇ: ਮੀਂਹ, ਨਦੀ ਦਾ ਪਾਣੀ, ਗਰਮ ਝਰਨਾ

  • ਰੋਜ਼ਾਨਾ ਪੈਣ ਵਾਲਾ ਪਾਣੀ: ਫਰੂਟ ਜੂਸ, ਚਾਹ, ਦੁੱਧ, ਕਾਰਬੋਨੇਟਿਡ ਡਰਿੰਕਸ, ਕੌਫੀ, ਨਿੰਬੂ ਪਾਣੀ, ਨਾਰੀਅਲ ਪਾਣੀ, ਬੀਅਰ

  • ਘਰੇਲੂ ਗੰਦਗੀ: ਭਾਫ, ਭਾਂਡੇ ਧੋਣ ਵਾਲਾ ਪਾਣੀ, ਸਰਫ ਵਾਲਾ ਪਾਣੀ, ਸਾਬਣ ਵਾਲਾ ਪਾਣੀ

  • ਔਖਾ ਇਲਾਕਾ: ਚਿੱਕੜ, ਸਫਾਈ ਵਾਲੀ ਝੱਗ, ਬਰਫ ਦਾ ਪਾਣੀ

360° Armour Body: ਇਸ ਨੂੰ ਅਚਨਚੇਤ ਘਟਨਾਵਾਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ

ਪਰ OPPO ਸਿਰਫ ਪਾਣੀ-ਪ੍ਰਤੀਰੋਧਕਤਾ, ਜਾਂ ਤਰਲ-ਪ੍ਰਤੀਰੋਧਕਤਾ ਤੱਕ ਹੀ ਸੀਮਿਤ ਨਹੀਂ ਹੈ।

ਨੁਕਸਾਨ-ਰੋਧਕ 360° Armour Body, OPPO ਦਾ ਹੁਣ ਤੱਕ ਦਾ ਸਭ ਤੋਂ ਮਜ਼ਬੂਤ ​​ਅਤੇ ਸੱਟ-ਰੋਧਕ ਫ੍ਰੇਮ ਹੈ। ਇਹ ਸਿਰਫ ਇੱਕ ਮਾਰਕੀਟਿੰਗ ਲਈ ਵਰਤਿਆ ਗਿਆ ਸ਼ਬਦ ਨਹੀਂ ਹੈ – ਇਹ ਮਟੀਰੀਅਲ ਅਤੇ ਇੰਜੀਨੀਅਰਿੰਗ ਦੀਆਂ ਨਵੀਨਤਾਵਾਂ ਦਾ ਸੁਮੇਲ ਹੈ, ਜੋ ਡਿਵਾਈਸ ਨੂੰ ਹਰ ਪੱਖੋਂ ਸੁਰੱਖਿਅਤ ਰੱਖਦਾ ਹੈ।

ਇਸ਼ਤਿਹਾਰਬਾਜ਼ੀ
  • AM04 Aerospace-Grade Aluminum Alloy: ਪਿਛਲੇ OPPO ਮਾਡਲਸ ਨਾਲੋਂ 10% ਮਜ਼ਬੂਤ ਹੈ।

  • Sponge Bionic Cushioning: ਨਾਜ਼ੁਕ ਅੰਦਰੂਨੀ ਹਿੱਸਿਆਂ ਨੂੰ ਕਵਰ ਕਰਦੀ ਹੈ, ਜਿਸ ਕਰਕੇ ਇਹ ਸੱਟਾਂ ਨੂੰ ਸਹਿ ਲੈਂਦਾ ਹੈ।

  • Raised Corner Design: ਸਿੱਧੀ ਸੱਟ ਤੋਂ ਵਾਧੂ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਕ੍ਰੀਨ ਜਾਂ ਅੰਦਰੂਨੀ ਹਿੱਸਿਆਂ ‘ਤੇ ਸੱਟ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

  • Lens Protection Ring: ਲੈਂਸ ਦੇ ਆਲੇ-ਦੁਆਲੇ ਇੱਕ ਉੱਚਾ ਘੇਰਾ ਹੁੰਦਾ ਹੈ ਜੋ ਇਸਨੂੰ ਸਿੱਧੀ ਸੱਟ ਤੋਂ ਬਚਾਉਂਦਾ ਹੈ, ਅਤੇ ਦੂਜੇ ਪੜਾਅ ਦਾ ਮਜ਼ਬੂਤ ​​ਸ਼ੀਸ਼ਾ ਇਸ ਨੂੰ ਸਕ੍ਰੈਚ ਤੋਂ ਬਚਾਉਂਦਾ ਹੈ।

  • Corning Gorilla Glass 7i F29: 1.5 ਮੀਟਰ ਤੋਂ ਵੱਧ ਦੀ ਉਚਾਈ ਤੋਂ ਖੁਰਦਰੀ ਸਤਹਾਂ ‘ਤੇ ਡਿੱਗਣ ਦਾ ਸਾਹਮਣਾ ਕਰ ਸਕਦਾ ਹੈ।

ਇਸ ਨੂੰ ਭਾਰਤ ਲਈ ਬਣਾਇਆ ਗਿਆ ਹੈ, ਭਾਰਤ ਵਿੱਚ ਹੀ ਟੈਸਟ ਕੀਤਾ ਗਿਆ ਹੈ

ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ, ਭਾਰਤ ਦਾ ਸਮਾਰਟਫੋਨਸ ਪ੍ਰਤੀ ਸਖ਼ਤ ਰਵੱਈਆ ਹੈ। ਇਸੇ ਲਈ OPPO ਨੇ F29 ‘ਤੇ ਇੰਡਸਟਰੀ ਦੇ ਸਭ ਤੋਂ ਸਖ਼ਤ ਟਿਕਾਊਤਾ ਟੈਸਟਸ ਕੀਤੇ ਹਨ। ਇਸ ਡਿਵਾਈਸ ਨੇ 14 Military Standard (MIL-STD-810H) ਐਨਵਾਇਰਮੈਂਟਲ ਟੈਸਟਸ ਪਾਸ ਕੀਤੇ ਹਨ, ਜਿਸ ਰਾਹੀਂ ਇਹ ਯਕੀਨੀ ਬਣਦਾ ਹੈ ਕਿ ਇਹ ਉੱਚ ਤਾਪਮਾਨ, ਨਮੀ, ਮੀਂਹ, ਧੂੜ, ਧੁੰਦ, ਸੋਲਰ ਰੇਡੀਏਸ਼ਨ, ਵਾਈਬ੍ਰੇਸ਼ਨ, ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦਾ ਹੈ।

ਇਸ਼ਤਿਹਾਰਬਾਜ਼ੀ

ਇਹ ਫੋਨ OPPO ਰਾਹੀਂ ਭਰੋਸੇਯੋਗਤਾ ਲਈ ਕਰਵਾਏ ਗਏ ਕਈ ਔਖੇ ਟੈਸਟਸ ਵਿੱਚੋਂ ਵੀ ਗੁਜ਼ਰਿਆ ਹੈ, ਜਿਸ ਵਿੱਚ ਡ੍ਰੌਪ ਟੈਸਟਸ, ਸੱਟ-ਰੋਧਕ ਟੈਸਟਸ ਅਤੇ ਦਬਾਅ ਟੈਸਟਸ ਸ਼ਾਮਲ ਹਨ। ਇਸ ਤੋਂ ਇਲਾਵਾ, ਇਸਦੀ ਜਾਂਚ SGS India, ਬੰਗਲੁਰੂ ਰਾਹੀਂ ਵੀ ਕੀਤੀ ਗਈ ਹੈ, ਜੋ ਕਿ IP66, IP68 ਅਤੇ IP69 ਰੇਟਿੰਗਸ ਲਈ, ਪ੍ਰੋਡਕਟ ਦੀ ਟਿਕਾਊਤਾ ਅਤੇ ਭਰੋਸੇਯੋਗਤਾ ਟੈਸਟਿੰਗ ਵਿੱਚ ਇੱਕ ਲੀਡਿੰਗ ਗਲੋਬਲ ਅਥਾਰਟੀ ਹੈ।

ਤੁਸੀਂ ਹਰ ਥਾਂ, ਹਰ ਵੇਲੇ ਕਨੈਕਟ ਰਹੋ

OPPO ਦੇ New Hunter Antenna Architecture ਦਾ ਧੰਨਵਾਦ, ਜਿਸ ਕਰਕੇ F29, 300% ਤੱਕ ਬਿਹਤਰ ਨੈੱਟਵਰਕ ਰਿਸੈਪਸ਼ਨ ਪ੍ਰਦਾਨ ਕਰਦਾ ਹੈ ਅਤੇ ਸਭ ਤੋਂ ਕਮਜ਼ੋਰ ਕਵਰੇਜ ਵਾਲੀਆਂ ਥਾਵਾਂ ‘ਤੇ ਵੀ ਮਜ਼ਬੂਤ ​​ਸਿਗਨਲਸ ਨੂੰ ਯਕੀਨੀ ਬਣਾਉਂਦਾ ਹੈ। ਇਹ ਜ਼ਿਆਦਾਤਰ ਸਮਾਰਟਫੋਨਸ ਤੋਂ ਉਲਟ ਹੈ, ਕਿਉਂਕਿ ਉਨ੍ਹਾਂ ਵਿੱਚ ਸਿਰਫ ਕੁਝ ਥਾਵਾਂ ‘ਤੇ ਹੀ ਐਂਟੀਨਾ ਹੁੰਦਾ ਹੈ, F29 ਫਰੇਮ ਦਾ 84.5% ਤੱਕ ਕਵਰ ਕਰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਆਪਣਾ ਫੋਨ ਭਾਵੇਂ ਕਿਵੇਂ ਵੀ ਫੜਿਆ ਹੋਵੇ, ਤੁਹਾਨੂੰ ਵਧੀਆ ਰਿਸੈਪਸ਼ਨ ਮਿਲੇਗਾ। TÜV Rheinland ਨੇ ਸੁਤੰਤਰ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ F29 ਵਾਸਤਵਿਕ-ਸੰਸਾਰ ਦੇ ਕਮਜ਼ੋਰ ਸਿਗਨਲ ਵਾਲੇ ਵਾਤਾਵਰਣਾਂ ਦੇ ਮੁਕਾਬਲੇ ਵਿੱਚ ਦੂਜਿਆਂ ਡਿਵਾਈਸਿਜ਼ ਨੂੰ ਮਾਤ ਦਿੰਦਾ ਹੈ, ਅਤੇ ਇਸਨੂੰ TUV Rheinland High Network Performance ਸਰਟੀਫਿਕੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਹੇਠਲੀਆਂ ਥਾਵਾਂ ‘ਤੇ ਇਹ ਸਭ ਤੋਂ ਵੱਡਾ ਫਰਕ ਪਾਉਂਦਾ ਹੈ:

  • ਐਲੀਵੇਟਰਸ ਅਤੇ ਬੇਸਮੈਂਟਸ ਦੇ ਅੰਦਰ

  • ਦੂਰ-ਦੁਰਾਡੇ ਦੀਆਂ ਲੋਕੇਸ਼ਨਸ

  • ਵੱਡੀ ਆਬਾਦੀ ਵਾਲੇ ਖੇਤਰ

ਕਿਉਂਕਿ ਸਪੀਡ ਮਾਇਨੇ ਰੱਖਦੀ ਹੈ, OPPO F29 ਵਿੱਚ AI LinkBoost 2.0, ਇੱਕ ਸਮਾਰਟ ਨੈੱਟਵਰਕ ਆਪਟੀਮਾਈਜੇਸ਼ਨ ਸਿਸਟਮ ਹੈ, ਜੋ ਸਮਝਦਾਰੀ ਨਾਲ ਰੀਅਲ-ਟਾਈਮ ਵਿੱਚ ਕਨੈਕਸ਼ਨਸ ਨੂੰ ਤਰਜੀਹ ਦਿੰਦਾ ਹੈ ਅਤੇ ਸਥਿਰ ਬਣਾਉਂਦਾ ਹੈ।

ਨਿਰੰਤਰ ਚਲਦੇ ਰਹਿਣ ਦੀ ਪਾਵਰ

ਜੋ ਫੋਨ ਚਾਰਜ ਕਰਨ ਤੋਂ ਪਹਿਲਾਂ ਹੀ ਡੈੱਡ ਹੋ ਜਾਵੇ, ਉਸ ਦਾ ਕੀ ਫਾਇਦਾ? OPPO F29, F ਸੀਰੀਜ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬੈਟਰੀ ਦੇ ਨਾਲ ਇੱਕ ਹੋਰ ਦਮਦਾਰ ਕਦਮ ਅੱਗੇ ਵਧਾਉਂਦਾ ਹੈ: 6500mAh ਦੀ ਇਸਦੀ ਵੱਡੀ ਬੈਟਰੀ, ਉਹਨਾਂ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਇੱਕ ਪਾਵਰਹਾਊਸ ਡਿਵਾਈਸ ਦੀ ਜ਼ਰੂਰਤ ਹੈ, ਜੋ ਦੂਜੀਆਂ ਬੈਟਰੀਆਂ ਦੇ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਚੱਲਦੀ ਹੈ। 45W SUPERVOOC™ ਫਲੈਸ਼ ਚਾਰਜ, ਸਿਰਫ 84 ਮਿੰਟਾਂ ਵਿੱਚ ਇਸਨੂੰ ਪੂਰੀ ਤਰ੍ਹਾਂ ਚਾਰਜ ਕਰ ਦਿੰਦਾ ਹੈ, ਅਤੇ ਇਸ ਡਿਵਾਈਸ ਵਿੱਚ ਰਿਵਰਸ ਚਾਰਜਿੰਗ ਦੀ ਸੁਵਿਧਾ ਵੀ ਹੈ – ਕਿਉਂਕਿ ਕਈ ਵਾਰ, ਤੁਹਾਡੇ ਹੈੱਡਫੋਨਸ, ਸਮਾਰਟਵਾਚ, ਜਾਂ ਤੁਹਾਡੇ ਕਿਸੇ ਦੋਸਤ ਦੇ ਫੋਨ ਨੂੰ ਚਾਰਜਿੰਗ ਦੀ ਲੋੜ ਪੈ ਸਕਦੀ ਹੈ।

ਇਸ ਤੋਂ ਇਲਾਵਾ, F29 ਨੂੰ -20°C ‘ਤੇ ਵੀ ਚਾਰਜ ਕੀਤਾ ਜਾ ਸਕਦਾ ਹੈ, ਇਸ ਲਈ ਭਾਵੇਂ ਤੁਸੀਂ ਹਿਮਾਚਲ ਦੇ ਬਰਫ ਨਾਲ ਢਕੇ ਪਹਾੜਾਂ ਵਿੱਚ ਘੁੰਮ ਰਹੇ ਹੋ ਜਾਂ ਦਿੱਲੀ ਦੀ ਵਾਧੂ ਧੁੰਦ ਵਿੱਚ ਸਵੇਰ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਹੋ, ਤੁਹਾਡਾ ਫੋਨ ਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਗਰਮੀ ਵਿੱਚ ਵੀ ਇਹ ਇਸੇ ਤਰ੍ਹਾਂ ਕੰਮ ਕਰਦਾ ਹੈ। F29 ਦਾ ਅਡਵਾਂਸਡ ਥਰਮਲ ਮੈਨੇਜਮੈਂਟ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਤੇਜ਼ ਗਰਮੀ ਵਿੱਚ ਵੀ ਠੰਡਾ ਰਹੇ। ਜਦੋਂ ਤੁਹਾਨੂੰ ਪਸੀਨਾ ਆ ਰਿਹਾ ਹੋਵੇ, ਤਾਂ ਵੀ ਤੁਹਾਡੇ ਫੋਨ ਦੀ ਬੈਟਰੀ ਜ਼ਿਆਦਾ ਗਰਮ ਨਹੀਂ ਹੋਵੇਗੀ, ਇਸਦਾ ਪ੍ਰਦਰਸ਼ਨ ਘੱਟ ਨਹੀਂ ਹੋਵੇਗਾ, ਜਾਂ ਸਮੇਂ ਤੋਂ ਪਹਿਲਾਂ ਇਹ ਖਤਮ ਨਹੀਂ ਹੋਵੇਗੀ।

ਇਹ ਖਾਸ ਤੌਰ ‘ਤੇ ਫ੍ਰੀਲਾਂਸਰਸ ਅਤੇ ਰੋਡ ਵਾਰੀਅਰਸ ਦੀਆਂ ਜ਼ਰੂਰਤਾਂ ਲਈ ਬਣਾਇਆ ਗਿਆ ਹੈ

ਜਿਨ੍ਹਾਂ ਲੋਕਾਂ ਨੂੰ ਕਈ ਵਾਰ ਟਰੈਵਲ ਕਰਦਿਆਂ ਆਪਣਾ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਲਈ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੁੰਦਾ – ਸਗੋਂ ਇਹ ਗਾਹਕਾਂ, ਸਹਿਕਰਮੀਆਂ ਅਤੇ ਅਹਿਮ ਜਾਣਕਾਰੀ ਨਾਲ ਜੁੜਨ ਦਾ ਇੱਕ ਲਾਜ਼ਮੀ ਸਾਧਨ ਬਣ ਜਾਂਦਾ ਹੈ। ਕੋਈ ਡਿਲੀਵਰੀ ਰਾਈਡਰ ਜੋ ਕਿਸੇ ਭੀੜ-ਭੜੱਕੇ ਵਿੱਚ ਟ੍ਰੈਫਿਕ ਵਿੱਚੋਂ ਲੰਘ ਰਿਹਾ ਹੈ, ਆਰਡਰ ਨੋਟੀਫਿਕੇਸ਼ਨ ਨੂੰ ਇਸ ਕਰਕੇ ਮਿਸ ਨਹੀਂ ਕਰ ਸਕਦਾ ਕਿਉਂਕਿ ਉਸਦੀ ਰਿੰਗਟੋਨ ਉੱਚੀ ਨਹੀਂ ਸੀ। ਕਿਸੇ ਸ਼ੋਰ ਵਾਲੇ ਕੈਫੇ ਵਿੱਚ ਡੀਲ ਨੂੰ ਪੂਰਾ ਕਰਨ ਵਾਲੇ ਫੀਲਡ ਸੇਲਸ ਐਗਜ਼ੀਕਿਊਟਿਵ ਨੂੰ ਹਰ ਸ਼ਬਦ ਸਾਫ-ਸਾਫ ਸੁਣਨਾ ਚਾਹੀਦਾ ਹੈ। ਇੱਕ ਕੰਸਟ੍ਰਕਸ਼ਨ ਸੁਪਰਵਾਈਜ਼ਰ ਜੋ ਸਾਈਟ ‘ਤੇ ਯੋਜਨਾਵਾਂ ਦੀ ਜਾਂਚ ਕਰ ਰਿਹਾ ਹੈ, ਸਿਰਫ ਆਪਣੇ ਫੋਨ ਦੀ ਵਰਤੋਂ ਕਰਨ ਲਈ ਆਪਣੇ ਦਸਤਾਨੇ ਉਤਾਰ ਕੇ ਨਹੀਂ ਰੁਕ ਸਕਦਾ।

ਇਸੇ ਲਈ OPPO F29 ਉਨ੍ਹਾਂ ਪ੍ਰੋਫੈਸ਼ਨਲਸ ਲਈ ਬਣਾਇਆ ਗਿਆ ਹੈ ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਡਿਵਾਈਸਿਜ਼ ‘ਤੇ ਨਿਰਭਰ ਹੁੰਦੇ ਹਨ। Outdoor Mode ਸਿਰਫ ਕਾਲ ਵਾਲੀਅਮ ਹੀ ਨਹੀਂ ਵਧਾਉਂਦਾ – ਇਹ ਨੋਟੀਫਿਕੇਸ਼ਨ ਸਾਊਂਡਸ ਅਤੇ ਰਿੰਗਟੋਨਸ ਨੂੰ 300% ਤੱਕ ਵਧਾ ਦਿੰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਕਦੇ ਵੀ ਕੁਝ ਵੀ ਮਿਸ ਨਾ ਕਰੋ। ਆਟੋਮੈਟਿਕ ਹੈਂਡਸ-ਫ੍ਰੀ ਕਾਲਿੰਗ, ਆਸਾਨੀ ਨਾਲ ਪੂਰੇ ਵਾਲਿਊਮ ‘ਤੇ ਸਪੀਕਰ ਮੋਡ ਵਿੱਚ ਕੰਮ ਕਰਦੀ ਹੈ ਤਾਂ ਜੋ ਤੁਸੀਂ ਆਪਣਾ ਕੰਮ ਰੋਕੇ ਬਿਨਾਂ ਕਾਲਸ ਦਾ ਜਵਾਬ ਦੇ ਸਕੋ।

Glove Mode, ਤੁਹਾਨੂੰ ਆਪਣੇ ਫੋਨ ਨੂੰ ਦਸਤਾਨੇ ਪਹਿਨ ਕੇ ਆਸਾਨੀ ਨਾਲ ਵਰਤਣ ਦੀ ਸਹੂਲਤ ਦਿੰਦਾ ਹੈ। ਐਂਟੀ-ਮਿਸਟੱਚ ਐਲਗੋਰਿਦਮ ਸਕ੍ਰੀਨ ਗਿੱਲੀ ਹੋਣ ‘ਤੇ ਵੀ ਕੰਮ ਕਰਦਾ ਹੈ, ਇਸ ਰਾਹੀਂ ਤੁਸੀਂ ਮੀਂਹ ਵਿੱਚ ਕਾਲਸ ਦਾ ਜਵਾਬ ਦੇ ਸਕਦੇ ਹੋ, ਪਸੀਨੇ ਵਾਲੇ ਹੱਥਾਂ ਨਾਲ ਨਕਸ਼ੇ ‘ਤੇ ਟੈਪ ਕਰ ਸਕਦੇ ਹੋ, ਜਾਂ ਬਿਨਾਂ ਕਿਸੇ ਰੁਕਾਵਟ ਦੇ ਮਿਡ-ਸ਼ਿਫਟ ਵਿੱਚ ਆਰਡਰ ਨੂੰ ਐਡਜਸਟ ਕਰ ਸਕਦੇ ਹੋ।

ਫਲੈਗਸ਼ਿਪ AI ਨੂੰ ਹਰ ਕਿਸੇ ਤੱਕ ਪਹੁੰਚਾਉਣਾ

ਇੱਕ ਅਜਿਹੀ ਦੁਨੀਆਂ ਵਿੱਚ, ਜਿੱਥੇ AI ਸਾਡੇ ਕੰਮ ਕਰਨ ਅਤੇ ਰਹਿਣ-ਸਹਿਣ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ, OPPO ਦਾ ਮੰਨਣਾ ਹੈ ਕਿ ਇਹਨਾਂ ਇੰਟੈਲੀਜੈਂਟ ਟੂਲਸ ਦਾ ਐਕਸੈਸ, ਸਿਰਫ ਫਲੈਗਸ਼ਿਪ ਡਿਵਾਈਸਿਜ਼ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। F29 ਇਸ ਭਰੋਸੇ ਨੂੰ ਸਹੀ ਸਾਬਤ ਕਰਦਿਆਂ – ਭਾਰਤ ਦੇ ਆਮ ਯੂਜ਼ਰਸ ਲਈ ਸਮਾਰਟ, ਪ੍ਰੈਕਟੀਕਲ AI ਫੀਚਰਸ ਪ੍ਰਦਾਨ ਕਰਦਾ ਹੈ। ਭਾਵੇਂ ਤੁਸੀਂ ਕਿਸੇ ਲੰਬੇ ਸਟਡੀ ਮਟੀਰੀਅਲ ਦਾ ਸਾਰ ਲਿਖ ਰਹੇ ਹੋ, ਕਿਸੇ ਕੰਟੈਂਟ ਦਾ ਤੁਰੰਤ ਅਨੁਵਾਦ ਕਰ ਰਹੇ ਹੋ, ਜਾਂ ਕੋਈ ਜ਼ਰੂਰੀ ਈਮੇਲ ਲਿਖ ਰਹੇ ਹੋ, F29 ਦੇ AI Summary, Screen Translator ਅਤੇ AI Writer ਟੂਲਸ, ਰੀਅਲ-ਲਾਈਫ ਪ੍ਰੋਡਕਟੀਵਿਟੀ ਵਿੱਚ ਵਾਧਾ ਕਰਨ ਲਈ ਤਿਆਰ ਕੀਤੇ ਗਏ ਹਨ, ਨਾ ਕਿ ਸਿਰਫ ਤਕਨਾਲੋਜੀ ਦਾ ਦਿਖਾਵਾ ਕਰਨ ਲਈ।

Google Gemini ਇੰਟੀਗ੍ਰੇਸ਼ਨ ਇਸਨੂੰ ਅਗਲੇ ਪੱਧਰ ‘ਤੇ ਲੈ ਜਾਂਦੇ ਹੋਏ, ਯੂਜ਼ਰਸ ਨੂੰ ਸਿੰਪਲ ਵਾਇਸ ਜਾਂ ਟੈਕਸਟ ਪ੍ਰੋਂਪਟਸ ਦੀ ਵਰਤੋਂ ਕਰਕੇ ਨਵੀਨਤਮ ਵਿਚਾਰ ਪ੍ਰਾਪਤ ਕਰਨ, ਔਖੇ ਸਵਾਲਾਂ ਦੇ ਜਵਾਬ ਦੇਣ ਅਤੇ ਕੰਟੈਂਟ ਬਣਾਉਣ ਦੀ ਸਹੂਲਤ ਦਿੰਦਾ ਹੈ। ਤੁਰੰਤ ਜਾਣਕਾਰੀ ਪ੍ਰਦਾਨ ਕਰਨ ਲਈ ਇਸਨੂੰ Circle to Search ਦੇ ਨਾਲ ਜੋੜਿਆ ਗਿਆ ਹੈ, F29 ਤੁਹਾਡੇ ਹੱਥਾਂ ਵਿੱਚ AI ਦੀ ਪਾਵਰ ਪ੍ਰਦਾਨ ਕਰਦਿਆਂ – ਤੁਹਾਨੂੰ ਤੇਜ਼ੀ ਨਾਲ ਕੰਮ ਕਰਨ, ਬਿਹਤਰ ਤਰੀਕੇ ਨਾਲ ਸੰਚਾਰ ਕਰਨ ਅਤੇ ਹਰ ਵੇਲੇ ਦੂਜਿਆਂ ਨਾਲੋਂ ਇੱਕ ਕਦਮ ਅੱਗੇ ਰਹਿਣ ਵਿੱਚ ਮਦਦ ਕਰਦਾ ਹੈ।

ਮਨੋਰੰਜਨ ਲਈ ਤਿਆਰ ਕੀਤਾ ਗਿਆ ਇਹ ਫੋਨ: ਪਾਣੀ ਦੇ ਅੰਦਰ ਫੋਟੋਗ੍ਰਾਫੀ, ਡਿਸਪਲੇ ਅਤੇ ਪਰਫਾਰਮੈਂਸ ਦਾ ਇੱਕ ਸ਼ਾਨਦਾਰ ਸੁਮੇਲ ਹੈ

ਯਕੀਨਨ, ਇਹ ਨਵਾਂ ਫੋਨ ਤੁਹਾਨੂੰ ਜ਼ਰੂਰ ਖੁਸ਼ ਕਰੇਗਾ।

ਹਾਂ, ਇਸ ਵਿੱਚ Optical Image Stabilization (OIS) ਦੇ ਨਾਲ 50MP ਦਾ Ultra-Clear Camera ਹੈ, ਪਰ ਜੋ ਇਸਨੂੰ ਵੱਖਰਾ ਬਣਾਉਂਦਾ ਹੈ ਉਹ ਹੈ, F29 ਉਹਨਾਂ ਥਾਵਾਂ ‘ਤੇ ਫੋਟੋਆਂ ਖਿੱਚਣ ਲਈ ਬਣਾਇਆ ਗਿਆ ਹੈ, ਜਿੱਥੇ ਜ਼ਿਆਦਾਤਰ ਸਮਾਰਟਫੋਨ ਜਵਾਬ ਦੇ ਜਾਂਦੇ ਹਨ।

ਕਿਉਂਕਿ ਫੋਨ ਟ੍ਰਿਪਲ IP ਰੇਟਿੰਗ ਦੇ ਕਾਰਨ ਪਾਣੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ, OPPO ਨੇ ਇਸ ਵਿੱਚ ਇੱਕ ਸਰਪ੍ਰਾਈਜ਼ – Underwater Photography Mode – ਨੂੰ ਸ਼ਾਮਲ ਕੀਤਾ ਹੈ। ਹੁਣ ਤੁਸੀਂ ਕਿਸੇ ਵੀ ਨੁਕਸਾਨ ਦੀ ਚਿੰਤਾ ਕੀਤੇ ਬਿਨਾਂ – ਪਾਣੀ ਦੇ ਅੰਦਰ ਸ਼ਾਨਦਾਰ ਫੋਟੋਆਂ ਖਿੱਚ ਸਕਦੇ ਹੋ। ਅਤੇ ਇਹ ਕਰਨ ਤੋਂ ਬਾਅਦ, ਫੋਨ ਦਾ ਸੈਲਫ-ਡ੍ਰੇਨਿੰਗ ਸਪੀਕਰ ਸਿਸਟਮ, ਆਪਣੇ ਆਪ ਹੀ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ ਤਾਂ ਜੋ ਫੋਨ ਦੀ ਹਰ ਚੀਜ਼ ਸਾਫ ਰਹੇ ਅਤੇ ਸਹੀ ਤਰੀਕੇ ਨਾਲ ਕੰਮ ਕਰ ਸਕੇ।

ਬੇਸ਼ੱਕ, F29 ਆਪਣੇ 6.7-ਇੰਚ ਦੇ AMOLED ਡਿਸਪਲੇ, 120Hz ਦੇ ਰਿਫਰੈਸ਼ ਰੇਟ, ਅਤੇ 1200 nits ਦੀ ਲਾਜ਼ਵਾਬ ਬ੍ਰਾਈਟਨੈੱਸ ਦੇ ਨਾਲ, ਇੱਕ ਸ਼ਾਨਦਾਰ ਡਿਸਪਲੇ ਤਜਰਬਾ ਪ੍ਰਦਾਨ ਕਰਦਾ ਹੈ – ਜੋ ਕਿ ਤੇਜ਼ ਧੁੱਪ ਵਿੱਚ ਵੀ ਜੀਵੰਤ ਰੰਗ, ਨਿਰਵਿਘਨ ਸਕ੍ਰੌਲਿੰਗ ਅਤੇ ਵਧੀਆ ਦਿੱਖ ਨੂੰ ਯਕੀਨੀ ਬਣਾਉਂਦਾ ਹੈ। 2160Hz PWM ਡਿਮਿੰਗ ਦੇ ਨਾਲ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, OPPO F29 ਇੱਕ ਫਲਿੱਕਰ-ਫ੍ਰੀ ਤਜਰਬੇ ਨੂੰ ਯਕੀਨੀ ਬਣਾਉਂਦਾ ਹੈ, ਜੋ ਅੱਖਾਂ ਨੂੰ ਵੀ ਰਾਹਤ ਦਿੰਦਾ ਹੈ।

ਇਸ ਬੇਮਿਸਾਲ ਤਜਰਬੇ ਨੂੰ ਪਾਵਰ ਦੇਣ ਵਾਲਾ 4nm Snapdragon 6 Gen 1 ਪ੍ਰੋਸੈਸਰ ਹੈ, ਜੋ ਫਲੈਗਸ਼ਿਪ-ਲੈਵਲ ਦੀ ਸਪੀਡ, ਨਿਰਵਿਘਨ ਮਲਟੀਟਾਸਕਿੰਗ, ਅਤੇ ਵਧੀਆਂ AI ਸਮਰੱਥਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। OPPO ਦੇ ColorOS 15 ਵਿੱਚ AI-ਪਾਵਰਡ ਸੁਧਾਰਾਂ ਦੀਆਂ ਪਰਤਾਂ ਹਨ ਜੋ ਸਮੇਂ ਦੇ ਨਾਲ ਪਰਫਾਰਮੈਂਸ ਨੂੰ ਅਨੁਕੂਲ ਬਣਾਉਂਦੀਆਂ ਹਨ, ਅਤੇ ਇਹ ਯਕੀਨੀ ਬਣਾਉਂਦੀਆਂ ਹਨ ਕਿ ਤੁਹਾਡੀ ਡਿਵਾਈਸ ਬਿਨਾਂ ਕਿਸੇ ਰੁਕਾਵਟ ਦੇ ਸਹੀ ਤਰ੍ਹਾਂ ਕੰਮ ਕਰੇ।ਪਰ ਅਸਲ ਗੇਮ-ਚੇਂਜਰ ਇਸਦੀ 60-ਮਹੀਨਿਆਂ ਦੀ ਫਲੂਐਂਸੀ ਟੈਸਟਿੰਗ ਹੈ। ਇਹ ਦੂਜੇ ਸਮਾਰਟਫੋਨਸ ਤੋਂ ਉਲਟ ਹੈ, ਜੋ ਯੂਜ਼ਰਸ ਨੂੰ ਖਰਾਬ ਬੈਟਰੀ ਪਰਫਾਰਮੈਂਸ ਅਤੇ ਹੌਲੀ ਡਿਵਾਈਸ ਸਪੀਡ ਦੇ ਕਾਰਨ ਅਪਗ੍ਰੇਡ ਕਰਨ ਲਈ ਮਜਬੂਰ ਕਰਦੇ ਹਨ, OPPO F29 5 ਸਾਲਾਂ ਲਈ ਭਰੋਸੇਯੋਗ ਪਰਫਾਰਮੈਂਸ ਦੀ ਗਰੰਟੀ ਦਿੰਦਿਆਂ, ਤੁਹਾਡੀ ਡਿਵਾਈਸ ਦੀ ਥਾਂ ਤੁਹਾਨੂੰ ਇਹ ਨਿਯੰਤਰਣ ਦਿੰਦਾ ਹੈ ਕਿ ਤੁਸੀਂ ਕਦੋਂ ਇਸਨੂੰ ਅਪਗ੍ਰੇਡ ਕਰਨਾ ਹੈ।

ਸਾਡਾ ਫੈਸਲਾ: F29 ਟਿਕਾਊਤਾ ਦੀ ਨਵੀਂ ਪਰਿਭਾਸ਼ਾ ਹੈ ਅਤੇ ਸਾਡੀਆਂ ਉਮੀਦਾਂ ਤੋਂ ਕਾਫੀ ਅੱਗੇ ਹੈ

ਅੱਜ ਦੇ ਸਮਾਰਟਫੋਨਸ ਪਰਫਾਰਮੈਂਸ, ਸਟਾਈਲ ਅਤੇ ਇੰਟੈਲੀਜੈਂਸ ਦਾ ਵਾਅਦਾ ਕਰਦੇ ਹਨ, ਪਰ ਅਸਲ ਜ਼ਿੰਦਗੀ ਦੀਆਂ ਮੁਸੀਬਤਾਂ ਜਿਵੇਂ ਕਿ ਪਾਣੀ ਦੇ ਛਿੱਟੇ, ਡਿੱਗਣਾ, ਖਰਾਬ ਮੌਸਮ, ਅਤੇ ਰੋਜ਼ਾਨਾ ਵਰਤਣ ਕਰਕੇ ਹੋਣ ਵਾਲੀ ਆਮ ਟੁੱਟ-ਭੱਜ ਦਾ ਸਾਹਮਣਾ ਕਰਨ ਲਈ ਬਹੁਤ ਘੱਟ ਸਮਾਰਟਫੋਨ ਬਣਾਏ ਗਏ ਹਨ। OPPO F29 ਇਸ ਕੜੀ ਨੂੰ ਤੌੜਦੇ ਹੋਏ, ਇਹ ਸਾਬਤ ਕਰਦਾ ਹੈ ਕਿ ਇੱਕ ਚੰਗੇ ਅਤੇ ਟਿਕਾਊ ਸਮਾਰਟਫੋਨ ਨੂੰ ਪਾਵਰ, ਇੰਟੈਲੀਜੈਂਸ ਜਾਂ ਯੂਜ਼ਰ ਦੇ ਤਜਰਬੇ ਨਾਲ ਸਮਝੌਤਾ ਨਹੀਂ ਕਰਨਾ ਪੈਂਦਾ।

ਫ੍ਰੀਲਾਂਸਰਸ ਅਤੇ ਰੋਡ ਵਾਰੀਅਰਸ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਇਹ ਡਿਵਾਈਸ, Outdoor Mode ਅਤੇ Glove Mode ਵਰਗੇ ਸ਼ਾਨਦਾਰ ਫੀਚਰਸ ਦੇ ਨਾਲ, ਉਨ੍ਹਾਂ ਸਾਰਿਆਂ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਜੋ ਆਪਣਾ ਜ਼ਿਆਦਾਤਰ ਸਮਾਂ ਘਰੋਂ ਬਾਹਰ ਬਿਤਾਉਂਦੇ ਹਨ। ਜੇਕਰ ਤੁਸੀਂ ਆਪਣੇ ਸਮਾਰਟਫੋਨ ਤੋਂ ਜ਼ਿਆਦਾ ਉਮੀਦਾਂ ਰੱਖਦੇ ਹੋ, ਜੇਕਰ ਤੁਸੀਂ ਇੱਕ ਕਮਜ਼ੋਰ ਡਿਵਾਈਸ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਹੋ, ਜੋ ਕੁਝ ਸਮੇਂ ਬਾਅਦ ਹੌਲੀ ਹੋ ਜਾਂਦੀ ਹੈ, ਤਾਂ ਤੁਹਾਡੇ ਲਈ OPPO F29 ਸਿਰਫ ਇੱਕ ਵਿਕਲਪ ਨਹੀਂ ਹੈ – ਸਗੋਂ ਇਹ ਇੱਕ ਬੈਂਚਮਾਰਕ ਹੈ।

ਕੀਮਤ, ਆਫਰਸ ਅਤੇ ਉਪਲਬਧਤਾ:

OPPO F29 ਨੂੰ ਦੋ ਕਮਾਲ ਦੇ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ: ਬੋਲਡ, ਆਤਮਵਿਸ਼ਵਾਸੀ ਲੁੱਕ ਲਈ ਸਾਲਿਡ ਪਰਪਲ, ਅਤੇ ਭਾਰਤ ਦੇ ਸ਼ਾਂਤ ਪਹਾੜੀ ਨੀਲੇ ਰੰਗ ਨੂੰ ਦਰਸਾਉਣ ਲਈ ਗਲੇਸ਼ੀਅਰ ਬਲੂ। 8GB+128GB ਦਾ ਵੈਰੀਐਂਟ ₹23,999 ਵਿੱਚ ਅਤੇ 8GB+256GB ਵਾਲਾ ₹25,999 ਦਾ F29 5G, ਪਹਿਲਾਂ ਹੀ
Flipkart,
Amazon,
OPPO E-store ਅਤੇ ਟਾਪ ਰਿਟੇਲ ਆਉਟਲੈਟਸ ‘ਤੇ ਉਪਲਬਧ ਹੈ।

ਇਹ ਇੱਕ Partnered ਪੋਸਟ ਹੈ।

Source link

Related Articles

Leave a Reply

Your email address will not be published. Required fields are marked *

Back to top button