ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ! ਵਧ ਗਈ ਤਨਖ਼ਾਹ, 50 ਹਜ਼ਾਰ ਇਨ-ਹੈਂਡ ਉਤੇ ਹੁਣ ਖਾਤੇ ‘ਚ ਆਵੇਗੀ ਇੰਨੀ ਰਕਮ

ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ‘ਚ 2 ਫੀਸਦੀ ਦਾ ਵਾਧਾ (Salary hike) ਕੀਤਾ ਹੈ। ਇਹ ਵਾਧਾ ਮਹਿੰਗਾਈ ਭੱਤੇ (DA) ਦੇ ਰੂਪ ਵਿੱਚ ਕੀਤਾ ਗਿਆ ਹੈ। ਸਰਕਾਰ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ‘ਚ ਸਾਲ ਵਿਚ ਦੋ ਵਾਰ ਵਾਧੇ ਉਤੇ ਵਿਚਾਰ ਕਰਦੀ ਹੈ। ਇਸ ਵਾਧੇ ਨਾਲ ਡੀਏ 53 ਤੋਂ ਵਧ ਕੇ 55 ਫੀਸਦੀ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਵਾਧਾ ਬੇਸਿਕ ਤਨਖਾਹ ਦੇ ਹਿਸਾਬ ਨਾਲ ਹੈ।
ਉਦਾਹਰਨ ਲਈ, ਜੇਕਰ ਕਿਸੇ ਕਰਮਚਾਰੀ ਦੀ ਮੂਲ ਤਨਖਾਹ 30,000 ਰੁਪਏ ਹੈ, ਤਾਂ ਉਸ ਦੀ ਤਨਖਾਹ 600, ਕਿਸੇ ਦੀ ਤਨਖ਼ਾਹ 50,000 ਰੁਪਏ ਹੈ ਤਾਂ 1000 ਰੁਪਏ ਅਤੇ 1 ਲੱਖ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ 2000 ਰੁਪਏ ਵਧ ਜਾਵੇਗੀ।
ਤਨਖਾਹ ਕਿੰਨੀ ਹੋਵੇਗੀ?
ਮੰਨ ਲਓ ਕਿ ਕਿਸੇ ਦੀ ਮੂਲ ਤਨਖਾਹ 50,000 ਰੁਪਏ ਹੈ। ਹੁਣ ਤੱਕ ਉਸ ਨੂੰ 53 ਫੀਸਦੀ ਡੀ.ਏ. (center da hike) ਮਿਲਦਾ ਸੀ। 50,000 ਰੁਪਏ ਦਾ 53 ਪ੍ਰਤੀਸ਼ਤ 26500 ਰੁਪਏ ਬਣ ਜਾਂਦਾ ਹੈ। ਹੁਣ HRA ਦਾ 10,000 ਰੁਪਏ ਮੰਨ ਲਵੋ। ਦੱਸ ਦਈਏ ਕਿ HRA ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਇੱਥੇ ਇਹ ਗੱਲ ਸਿਰਫ਼ ਉਦਾਹਰਣ ਵਜੋਂ ਦੱਸੀ ਜਾ ਰਹੀ ਹੈ। ਇਸ ਹਿਸਾਬ ਨਾਲ ਹੁਣ ਤੱਕ ਕੇਂਦਰੀ ਕਰਮਚਾਰੀ ਨੂੰ 86500 ਰੁਪਏ ਤਨਖਾਹ ਮਿਲ ਰਹੀ ਸੀ।
ਹੁਣ ਜੇਕਰ ਡੀਏ 55 ਫੀਸਦੀ ਹੋ ਜਾਂਦਾ ਹੈ, ਤਾਂ ਕੁੱਲ ਤਨਖਾਹ ਵਿੱਚ 1000 ਰੁਪਏ ਦਾ ਵਾਧਾ ਹੋਵੇਗਾ। ਮਤਲਬ ਕਿ ਨਵੀਂ ਤਨਖਾਹ 87500 ਰੁਪਏ ਹੋਵੇਗੀ। ਇਸੇ ਤਰ੍ਹਾਂ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵੀ ਵਾਧਾ ਹੋਵੇਗਾ।
DA ਕੀ ਹੈ?
ਡੀਏ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਮਹਿੰਗਾਈ ਭੱਤਾ ਹੈ। ਵਧਦੀ ਮਹਿੰਗਾਈ ਨੂੰ ਦੇਖਦੇ ਹੋਏ (center da hike) ਸਰਕਾਰ ਇਸ ‘ਤੇ ਸਾਲ ‘ਚ ਦੋ ਵਾਰ ਵਿਚਾਰ ਕਰਦੀ ਹੈ। ਆਮ ਤੌਰ ਉਤੇ ਇਸ ਨੂੰ 3-4 ਪ੍ਰਤੀਸ਼ਤ ਤੱਕ ਵਧਾਇਆ ਜਾਂਦਾ ਹੈ। ਇਸ ਲਈ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਉਮੀਦ ਤੋਂ ਘੱਟ ਡੀਏ ਵਧਾਇਆ ਹੈ। ਡੀ.ਏ. ਦੇ ਨਾਲ-ਨਾਲ ਡੀ.ਆਰ. ਭਾਵ ਮਹਿੰਗਾਈ ਰਾਹਤ ਵੀ ਵਧਾਈ ਜਾਂਦੀ ਹੈ। ਸੇਵਾਮੁਕਤ ਕਰਮਚਾਰੀਆਂ ਨੂੰ ਡੀ.ਆਰ.ਦਿੱਤਾ ਜਾਂਦਾ ਹੈ। ਸਰਕਾਰ ਨੇ ਕਿਹਾ ਹੈ ਕਿ ਤਨਖ਼ਾਹ ‘ਚ ਵਾਧੇ ਨਾਲ ਉਸ ਉਤੇ 3622 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਇਸ ਦੇ ਨਾਲ ਹੀ ਪੈਨਸ਼ਨ ਵਿੱਚ ਵਾਧੇ ਨਾਲ 2992 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।