ਵਡੋਦਰਾ ਦੇ ਬੁਰੇ ਹਾਲਾਤ, ਹੜ੍ਹ ਦੇ ਵਿਚ ਘਿਰੀ ਭਾਰਤ ਦੀ ਮਸ਼ਹੂਰ ਸਪਿਨਰ, NDRF ਕਰ ਰਹੀ ਹੈ ਲੋਕਾਂ ਦੀ ਮਦਦ

ਭਾਰਤ ਵਿਚ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਜਿਸ ਕਾਰਨ ਪਿਛਲੇ ਸਮੇਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਪੈਣ ਕਰਕੇ ਨੀਵੇਂ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਜਰਾਤ ਦੇ ਵਡੋਦਰਾ (Vadodara) ਸਮੇਤ ਹੋਰ ਕਈ ਹਿੱਸਿਆਂ ਵਿਚ ਭਾਰੀ ਮੀਂਹ ਕਾਰਨ ਅਜਿਹੇ ਹਾਲਾਤ ਬਣੇ ਹੋਏ ਹਨ। ਗਲੀਆਂ ਵਿਚ ਪਾਣੀ ਭਰਨ ਕਾਰਨ ਲੋਕ ਘਰਾਂ ਵਿਚ ਕੈਦ ਹੋ ਗਏ ਹਨ। ਭਾਰਤੀ ਕ੍ਰਿਟਟਰ ਰਾਧਾ ਯਾਦਵ (Radha Yadav) ਵੀ ਹੜ੍ਹ ਦੇ ਇਸ ਪਾਣੀ ਵਿਚ ਫਸ ਗਈ ਹੈ। ਮਿਲੀ ਜਾਣਕਾਰੀ ਅਨੁਸਾਰ NDRF ਰਾਧਾ ਯਾਦਵ ਨੂੰ ਇਸ ਸਥਿਤੀ ਵਿਚ ਸੁਰੱਖਿਅਤ ਕੀਤਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਧਾ ਯਾਦਵ (Radha Yadav) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨ ਹੈ। ਉਹ ਲੈਫਟ ਆਰਮ ਸਪਿਨਰ ਹੈ। ਦੇਸ਼ ਨੂੰ ਉਸ ਉੱਤੇ ਮਾਨ ਹੈ। ਰਾਧਾ ਯਾਦਵ ਦੇਸ਼ ਦੇ ਸਟਾਰ ਸਪਿਨਰਾਂ ਵਿਚੋਂ ਇਕ ਹੈ। ਬੀਤੇ ਬੁੱਧਵਾਰ ਨੂੰ ਰਾਧਾ ਯਾਦਵ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ। ਉਸ ਨੇ ਇਸ ਵੀਡੀਓ ਦੇ ਨਾਲ ਲਿਖਿਆ ਕਿ ਪਾਣੀ ਦੇ ਕਾਰਨ ਅਸੀਂ ਬਹੁਤ ਬੁਰੀ ਸਥਿਤੀ ਵਿਚ ਘਿਰੇ ਹੋਏ ਸੀ। ਸਾਨੂੰ ਸੁਰੱਖਿਅਤ ਕੱਢਣ ਲਈ NDRF ਦਾ ਬਹੁਤ ਧੰਨਵਾਦ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਦੇ ਕਾਰਨ ਦੇਸ਼ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅਪਾਰਟਮੈਂਟ ਪਾਣੀ ਨਾਲ ਘਿਰੇ ਹੋਏ ਹਨ। ਕਾਰਾਂ ਅਤੇ ਹੋਰ ਵਾਹਨ ਪਾਣੀ ਵਿੱਚ ਡੁੱਬ ਗਏ ਹਨ। ਲੋਕ ਆਪਣੇ ਘਰਾਂ ਵਿਚ ਕੈਂਦ ਹਨ। NDRF ਦੀ ਟੀਮ ਕਿਸ਼ਤੀ ਦੀ ਮਦਦ ਨਾਲ ਲੋਕਾਂ ਨੂੰ ਬਚਾ ਰਹੀ ਹੈ।
ਦੱਸ ਦੇਈਏ ਕਿ ਰਾਧਾ ਯਾਦਵ ਦੀ ਉਮਰ 24 ਸਾਲ ਹੈ। ਉਹ WPL ਵਿਚ ਦਿੱਲੀ ਕੈਪੀਟਲਜ਼ ਦੀ ਮਹਿਲਾ ਟੀਮ ਲਈ ਖੇਡਦੀ ਹੈ। ਉਸਨੇ ਹੁਣ ਤੱਕ ਭਾਰਤ ਲਈ 80 ਟੀ-20 ਅਤੇ 4 ਵਨਡੇ ਮੈਚ ਖੇਡੇ ਹਨ। ਉਸ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 90 ਵਿਕਟਾਂ ਲਈਆਂ ਹਨ। ਇਸਦੇ ਇਲਾਵਾ ਉਹ ਆਸਟ੍ਰੇਲੀਆ ਵਿਚ ਮਹਿਲਾ ਬਿਗ ਬੈਸ਼ ਲੀਗ ਵਿਚ ਸਿਡਨੀ ਸਿਕਸਰਸ ਮਹਿਲਾ ਟੀਮ ਲਈ ਖੇਡ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਰਫਾਨ ਪਠਾਨ ਨੇ ਵੀ ਬੜੌਦਾ (Baroda) ‘ਚ ਹੜ੍ਹ ਦੀ ਸਥਿਤੀ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਇਰਫਾਨ ਪਠਾਨ ਨੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਸੀ। ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਸੌਰਾਸ਼ਟਰ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। NDRF ਦੀ ਟੀਮ ਘਰ ਵਿਚ ਕੈਦ ਹੋਏ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਰਹੀ ਹੈ।