ਪੈਨਸ਼ਨਰ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਲੈ ਸਕਣਗੇ ਪੈਨਸ਼ਨ, ਸਰਕਾਰ ਨੇ ਬਦਲੇ ਨਿਯਮ

ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) 1995 ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ ਹੈ। ਕਰਮਚਾਰੀ ਪੈਨਸ਼ਨ ਸਕੀਮ (EPS) 1995 ਦੇ ਅਧੀਨ ਆਉਂਦੇ ਪੈਨਸ਼ਨਰ 1 ਜਨਵਰੀ, 2025 ਤੋਂ ਭਾਰਤ ਵਿੱਚ ਕਿਸੇ ਵੀ ਬੈਂਕ ਜਾਂ ਇਸ ਦੀ ਸ਼ਾਖਾ ਤੋਂ ਪੈਨਸ਼ਨ ਲੈਣ ਦੇ ਯੋਗ ਹੋਣਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਸ ਸੇਵਾ ਲਈ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (CPPS) ਨੂੰ ਮਨਜ਼ੂਰੀ ਦਿੱਤੀ ਹੈ।
ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (CPPS) ਕੀ ਹੈ, ਆਓ ਜਾਣਦੇ ਹਾਂ:
CPPS ਇੱਕ ਰਾਸ਼ਟਰੀ ਪੱਧਰ ਦੀ ਪ੍ਰਣਾਲੀ ਹੈ ਜੋ ਪੈਨਸ਼ਨਰਾਂ ਨੂੰ ਭਾਰਤ ਵਿੱਚ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਪੈਨਸ਼ਨ ਕਲੈਕਟ ਕਰਨ ਲਈ ਸੇਵਾ ਪ੍ਰਦਾਨ ਕਰਦੀ ਹੈ। ਇਹ ਪ੍ਰਣਾਲੀ EPFO ਦੇ ਕੇਂਦਰੀਕ੍ਰਿਤ ਆਈਟੀ ਸਮਰਥਿਤ ਪ੍ਰਣਾਲੀ (CITES 2.01) ਦੇ ਤਹਿਤ ਲਾਂਚ ਕੀਤੀ ਗਈ ਹੈ।
ਇਸ ਨਾਲ ਕਿਹੜੇ EPS ਪੈਨਸ਼ਨਰਾਂ ਨੂੰ ਲਾਭ ਹੋਵੇਗਾ?
78 ਲੱਖ ਤੋਂ ਵੱਧ EPFO EPS ਪੈਨਸ਼ਨਰਾਂ ਨੂੰ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ ਦਾ ਲਾਭ ਹੋਵੇਗਾ। ਇਹ ਸੇਵਾ ਉਨ੍ਹਾਂ ਪੈਨਸ਼ਨਰਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗੀ ਜੋ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਜਾਂ ਕਿਸੇ ਹੋਰ ਥਾਂ ‘ਤੇ ਸ਼ਿਫਟ ਹੋ ਗਏ ਹਨ।
PPO ਟ੍ਰਾਂਸਫਰ ਦੀ ਕੋਈ ਲੋੜ ਨਹੀਂ
ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ, ਪੈਨਸ਼ਨਰਾਂ ਨੂੰ ਬੈਂਕ ਜਾਂ ਸ਼ਾਖਾ ਬਦਲਣ ਜਾਂ ਪੈਨਸ਼ਨ ਭੁਗਤਾਨ ਆਰਡਰ (ਪੀਪੀਓ) ਨੂੰ ਤਬਦੀਲ ਕਰਨ ਦੀ ਲੋੜ ਨਹੀਂ ਪਵੇਗੀ। ਖਾਸ ਗੱਲ ਇਹ ਹੈ ਕਿ ਇਹ ਨਵੀਂ ਸੇਵਾ 1 ਜਨਵਰੀ 2025 ਤੋਂ ਲਾਗੂ ਹੋ ਗਈ ਹੈ।
EPFO ਦਾ ਵੱਡਾ ਕਦਮ
ਕੇਂਦਰੀ ਕਿਰਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਕਿਹਾ ਕਿ ਸੀਪੀਪੀਐਸ ਦੀ ਮਨਜ਼ੂਰੀ ਈਪੀਐਫਓ ਦੇ ਆਧੁਨਿਕੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਪੈਨਸ਼ਨ ਵੰਡ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। EPFO ਨੂੰ ਤਕਨੀਕੀ ਤੌਰ ‘ਤੇ ਸਮਰੱਥ ਅਤੇ ਜਵਾਬਦੇਹ ਸੰਸਥਾ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਦਮ ਹੈ।
EPS ਵਿੱਚ ਯੋਗਦਾਨ
ਕਰਮਚਾਰੀ ਅਤੇ ਰੁਜ਼ਗਾਰਦਾਤਾ ਦੋਵੇਂ EPS ਵਿੱਚ ਯੋਗਦਾਨ ਪਾਉਂਦੇ ਹਨ। ਕਰਮਚਾਰੀ ਆਪਣੀ ਮੂਲ ਤਨਖਾਹ, ਮਹਿੰਗਾਈ ਭੱਤੇ ਅਤੇ ਰਿਟੇਨਿੰਗ ਭੱਤੇ ਦਾ 12% EPF ਵਿੱਚ ਜਮ੍ਹਾ ਕਰਦੇ ਹਨ। ਰੁਜ਼ਗਾਰਦਾਤਾ ਵੀ 12% ਯੋਗਦਾਨ ਪਾਉਂਦੇ ਹਨ, ਜਿਸ ਵਿੱਚੋਂ 8.33% EPS ਅਤੇ 3.67% EPF ਵਿੱਚ ਜਾਂਦਾ ਹੈ। ਸਿਰਫ਼ ਉਹ ਮੈਂਬਰ ਜਿਨ੍ਹਾਂ ਦੀ ਮਾਸਿਕ ਬੇਸਿਕ ਤਨਖ਼ਾਹ 15,000 ਰੁਪਏ ਤੋਂ ਵੱਧ ਨਹੀਂ ਹੈ, ਉਹ ਈਪੀਐਸ ਸਕੀਮ ਦਾ ਲਾਭ ਲੈ ਸਕਦੇ ਹਨ। EPFO ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ, CPPS ਤੋਂ ਬਾਅਦ ਆਧਾਰ ਬੇਸਡ ਭੁਗਤਾਨ ਪ੍ਰਣਾਲੀ (ABPS) ਸ਼ੁਰੂ ਕੀਤੀ ਜਾਵੇਗੀ।