Gurpreet murder case connected with Amritpal Singh DGP Gaurav Yadav made big revelations hdb – News18 ਪੰਜਾਬੀ

ਫਰੀਦਕੋਟ ’ਚ ਪੰਚਾਇਤੀ ਚੋਣਾਂ ਦੌਰਾਨ ਕਤਲ ਕੀਤੇ ਗੁਰਪ੍ਰੀਤ ਸਿੰਘ ਦੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ’ਚ ਹੁਣ ਤੱਕ 3 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਪੁਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ।
ਇਹ ਵੀ ਪੜ੍ਹੋ:
ਪੰਚਾਇਤੀ ਚੋਣਾਂ ’ਚ ਧੱਕੇਸ਼ਾਹੀ ਦੇ ਬਾਵਜੂਦ 70 ਫ਼ੀਸਦ ਸਰਪੰਚ ਕਾਂਗਰਸ ਦੇ ਬਣੇ – ਰਾਣਾ ਕੇ ਪੀ
ਉਨ੍ਹਾਂ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦਾ ਨਾਮ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ’ਚ ਕਾਤਲਾਂ ਨੇ ਦੱਸਿਆ ਕਿ ਕੁਝ ਹੋਰ ਲੋਕ ਵੀ ਨਿਸ਼ਾਨੇ ’ਤੇ ਸਨ, ਰੇਕੀ ਕਰਨ ਵਾਲੇ ਕੋਈ ਹੋਰ ਤੇ ਕਤਲ ਕਰਨ ਲਈ ਹੋਰਨਾਂ ਦੀ ਡਿਊਟੀ ਲਗਾਈ ਗਈ ਸੀ।
ਦੱਸ ਦੇਈਏ ਗੁਰਪ੍ਰੀਤ ਸਿੰਘ ਨੂੰ ਸਾਲ 2021 ’ਚ ਵਾਰਿਸ ਪੰਜਾਬ ਦੇ ਗਰੁੱਪ ਦਾ ਖਜ਼ਾਨਚੀ ਬਣਾਇਆ ਗਿਆ ਸੀ, ਪਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਦੀ ਵੀ ਕਰੀਬੀ ਰਿਹਾ। ਪਰ ਬਾਅਦ ’ਚ ਅਚਾਨਕ ਦੋਹਾਂ ’ਚ ਦੂਰੀਆਂ ਵੱਧ ਗਈਆਂ ਸਨ, ਜਿਸ ਤੋਂ ਬਾਅਦ ਉਸਨੇ ਅੰਮ੍ਰਿਤਪਾਲ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਵੀ ਪਾਈਆ ਸਨ।
ਇਹ ਵੀ ਖੁਲਾਸਾ ਹੋਇਆ ਕਿ ਇਸ ਕਤਲ ’ਚ ਵਿਦੇਸ਼ ’ਚ ਬੈਠਾ ਗੈਂਗਸਟਰ ਅਰਸ਼ ਡੱਲਾ ਵੀ ਸ਼ਾਮਲ ਹੈ, ਅਤੇ ਅੰਮ੍ਰਿਤਪਾਲ ਦੇ ਕਹਿਣ ’ਤੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।