Shihan Hussaini Death: ਕੈਂਸਰ ਨਾਲ ਜੂਝਦੇ ਇੰਡਸਟਰੀ ਦੇ ਦਿੱਗਜ ਅਦਾਕਾਰ ਦਾ ਦਿਹਾਂਤ…

Shihan Hussaini Death: ਅਭਿਨੇਤਾ, ਕਰਾਟੇ ਅਤੇ ਤੀਰਅੰਦਾਜ਼ੀ ਕੋਚ ਸ਼ਿਹਾਨ ਹੁਸੈਨੀ ਦਾ ਮੰਗਲਵਾਰ ਸਵੇਰੇ ਬਲੱਡ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਫੇਸਬੁੱਕ ‘ਤੇ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਬੇਸੰਤ ਨਗਰ, ਚੇਨਈ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਰੱਖੀ ਜਾਵੇਗੀ, ਤਾਂ ਜੋ ਪਰਿਵਾਰ, ਆਮ ਲੋਕ ਸ਼ਰਧਾਂਜਲੀ ਭੇਟ ਕਰ ਸਕਣ।
ਸ਼ਿਹਾਨ ਹੁਸੈਨੀ ਨੇ ਨਾ ਸਿਰਫ਼ ਆਪਣੀ ਕਲਾ ਅਤੇ ਕੰਮ ਰਾਹੀਂ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ, ਸਗੋਂ ਮਾਰਸ਼ਲ ਆਰਟ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਆਪਣੀ ਸਿੱਖਿਆ ਅਤੇ ਕੋਚਿੰਗ ਦੁਆਰਾ ਉਨ੍ਹਾਂ ਨੇ ਦੱਖਣੀ ਭਾਰਤ ਦੇ ਕਈ ਵੱਡੇ ਸੁਪਰਸਟਾਰਾਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ ਸੀ। ਇਹਨਾਂ ਵਿੱਚ ਪ੍ਰਮੁੱਖ ਨਾਮ ਪਵਨ ਕਲਿਆਣ ਅਤੇ ਥਲਾਪਤੀ ਵਿਜੇ ਵਰਗੇ ਸਿਤਾਰਿਆਂ ਦੇ ਹਨ। ਸ਼ਿਹਾਨ ਹੁਸੈਨੀ ਨੂੰ ਮਾਰਸ਼ਲ ਆਰਟ ਦਾ ਡੂੰਘਾ ਗਿਆਨ ਸੀ ਅਤੇ ਉਸ ਵੱਲੋਂ ਦਿੱਤੀ ਗਈ ਸਿਖਲਾਈ ਨੇ ਇਨ੍ਹਾਂ ਸਿਤਾਰਿਆਂ ਨੂੰ ਫਿਲਮਾਂ ਵਿੱਚ ਨਵੀਂ ਤਾਕਤ ਦਿੱਤੀ।
ਸ਼ਿਹਾਨ ਹੁਸੈਨੀ ਦੇ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ ਤੱਕ ਉਨ੍ਹਾਂ ਦੀ ਰਿਹਾਇਸ਼ ‘ਤੇ ਰੱਖੀ ਜਾਵੇਗੀ। ਇੱਕ ਪੋਸਟ ਵਿੱਚ ਕਿਹਾ ਗਿਆ ਹੈ, “ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸ਼ਿਹਾਨ ਹੁਸੈਨੀ ਸਾਨੂੰ ਛੱਡ ਕੇ ਚਲੇ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ ਤੱਕ ਬਸੰਤ ਨਗਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਰਹੇਗੀ।”