ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ‘ਚ 15 ਨਵੰਬਰ 2024 ਨੂੰ Release ਹੋਵੇਗੀ ‘ਆਪਣੇ ਘਰ ਬਿਗਾਨੇ’ ਦੇਖਣਾ ਨਾ ਭੁੱਲਣਾ

ਪੰਜਾਬੀ ਫ਼ਿਲਮ ‘ਆਪਣੇ ਘਰ ਬਿਗਾਨੇ’ 15 ਨਵੰਬਰ 2024 ਨੂੰ Release ਹੋਣ ਜਾ ਰਹੀ ਹੈ | ਫ਼ਿਲਮ ‘ਚ ਰੋਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਰਾਣਾ ਰਣਬੀਰ ਤੇ ਯੋਗਰਾਜ ਸਿੰਘ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ | ਫ਼ਿਲਮ ਨੂੰ ਬਲਰਾਜ ਸਿਆਲ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ | ਫ਼ਿਲਮ ‘ਚ ਬੱਚਿਆਂ ਤੇ ਮਾਂ – ਬਾਪ ਦੇ ਰਿਸ਼ਤੇ ਦੀ ਅਨਮੋਲ ਕਹਾਣੀ ਦੇਖਣ ਨੂੰ ਮਿਲੇਗੀ |
ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ-ਹੋਸਟ ਬਲਰਾਜ ਸਿਆਲ, ਜੋ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਆਪਣੇ ਘਰ ਬੇਗਾਨੇ’ ਰਿਲੀਜ਼ ਲਈ ਤਿਆਰ ਹੈ।
‘ਗੈਂਗਜ਼ ਆਫ ਫਿਲਮ ਮੇਕਰਜ਼’ ਅਤੇ ‘ਰਿਵਾਈਜਿੰਗ ਇੰਟਰਟੇਨਮੈਂਟ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਕਾਜਲ ਚੈਲੀ, ਆਕਾਸ਼ਦੀਪ ਚੈਲੀ ਅਤੇ ਗਗਨਦੀਪ ਚੈਲੀ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਬਲਰਾਜ ਸਿਆਲ ਵੱਲੋਂ ਨਿਭਾਈਆਂ ਗਈਆਂ ਹਨ, ਜੋ ਕਈ ਵੱਡੇ ਰਿਐਲਟੀ ਸੋਅਜ਼ ਵੀ ਬਤੌਰ ਹੋਸਟ ਕੁਸ਼ਲਤਾਪੂਰਵਕ ਸੰਚਾਲਿਤ ਕਰ ਚੁੱਕੇ ਹਨ।
ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪੰਜਾਬ ਵਿਖੇ ਵੀ ਫਿਲਮਾਈ ਗਈ ਇਸ ਪਰਿਵਾਰਿਕ-ਡਰਾਮਾ ਫਿਲਮ ਵਿੱਚ ਰੌਸ਼ਨ ਪ੍ਰਿੰਸ ਅਤੇ ਕੁਲਰਾਜ ਰੰਧਾਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਰਾਣਾ ਰਣਬੀਰ, ਬਲਰਾਜ ਸਿਆਲ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਅਰਮਾਨ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਇਸ ਆਫ-ਬੀਟ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕਮਰਸ਼ੀਅਲ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ, ਲਾਈਨ ਨਿਰਮਾਤਾ ਇਨਫੈਂਟਰੀ ਪਿਕਚਰਜ਼, ਸਟੋਰੀ ਅਤੇ ਸਕਰੀਨ ਪਲੇਅ ਲੇਖਕ ਬਲਰਾਜ ਸਿਆਲ, ਡਾਇਲਾਗ ਲੇਖਕ ਬਲਰਾਜ ਸਿਆਲ-ਦਵਿੰਦਰ ਵਿਰਕ, ਐਸੋਸੀਏਟ ਨਿਰਦੇਸ਼ਕ ਅਮਨਜੀਤ ਬਰਾੜ, ਬੈਕਗਰਾਊਂਡ ਸਕੋਰਰ ਸੰਨੀ ਇੰਦਰ ਬਾਵਰਾ, ਸਿਨੇਮਾਟੋਗ੍ਰਾਫ਼ਰਜ ਰਾਜੇਸ਼ ਰਠੌਰ ਕੈਨੇਡਾ, ਲਲਿਤ ਸਾਹੂ ਇੰਡੀਆ ਅਤੇ ਸੰਪਾਦਕ ਭਰਤ ਐਸ ਰਾਵਤ ਹਨ।