Punjab

Punjab Municipal Corporation Election 2024 : ਪਟਿਆਲਾ ਨਗਰ ਨਿਗਮ ‘ਤੇ ਆਪ ਦਾ ਕਬਜ਼ਾ


Punjab Municipal Corporation Election 2024 : ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਨਗਰ ਨਿਗਮ, 41 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਵੋਟਾਂ ਪਈਆਂ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਨਤੀਜੇ ਆਉਣੇ ਸ਼ੁਰੂ  ਹੋ ਗਏ ਹਨ।

ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਲੁਧਿਆਣਾ ਦੀ।  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੀ ਲੁਧਿਆਣਾ ਨਗਰ ਨਿਗਮ ਦੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਬਲ ਨੇ ਹਰਾਇਆ ਹੈ। ਇਸ ਵਾਰਡ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਚੋਣ ਲੜ ਰਹੀ ਸੀ ਅਤੇ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ: ਸੁਖਚੈਨ ਕੌਰ ਗੋਗੀ ਵੀ ਚੋਣ ਹਾਰ ਗਈ ਹੈ।

ਇਸ਼ਤਿਹਾਰਬਾਜ਼ੀ

ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੀਨੂੰ ਪਰਾਸ਼ਰ ਨੂੰ ਭਾਜਪਾ ਉਮੀਦਵਾਰ ਪੂਨਮ ਰਾਤਰਾ ਨੇ 574 ਵੋਟਾਂ ਦੇ ਫਰਕ ਨਾਲ ਹਰਾਇਆ। ਜਦੋਂ ਕਿ ਜਲੰਧਰ ਨਗਰ ਨਿਗਮ ਦੇ ਵਾਰਡ ਨੰਬਰ 48 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਸਿਰਫ਼ ਇੱਕ ਵੋਟ ਨਾਲ ਜੇਤੂ ਰਹੇ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਸ਼ਿਵਨਾਥ ਸ਼ਿਬੂ ਨੂੰ ਹਰਾਇਆ ਹੈ।

ਇਸ਼ਤਿਹਾਰਬਾਜ਼ੀ

ਫਿਲੌਰ ਦੀ ਗੱਲ ਕੀਤੀ ਜਾਵੇ ਤਾਂ  ਫਿਲੌਰ ਹਲਕਾ ਗੁਰਾਇਆ ਵਿੱਚ ਐਮ ਸੀ ਦੀਆਂ ਚੋਣਾਂ 13 ਸਿਟਾ ਤੇ ਹੋਈ ਚੋਣ ਜਿਸ ਵਿੱਚ 10 ਸੀਟਾ ਤੇ ਆਮ ਆਦਮੀ ਪਾਰਟੀ ਨੇ ਜਿਤ ਪ੍ਰਾਪਤ ਕੀਤੀ 1 ਸੀਟ ਕਾਂਗਰਸ ਨੇ ਜਿਤ ਪ੍ਰਾਪਤ ਕੀਤੀ 1 ਸੀਟ ਬੀ ਜੈ ਪੀ ਨੇ ਜਿਤ ਪ੍ਰਾਪਤ ਕੀਤੀ 1 ਸੀਟ ਅਜ਼ਾਦ ਨੇ ਜਿਤ ਪ੍ਰਾਪਤ ਕੀਤੀ।

ਇਸ਼ਤਿਹਾਰਬਾਜ਼ੀ

ਤਲਵੰਡੀ ਸਾਬੋ ਦੀ ਨਗਰ ਕੌਂਸਲ ਵਿੱਚ 10 ਵਾਰਡਾਂ ਤੇ ਹੋਈਆਂ ਚੋਣਾਂ ਵਿੱਚੋਂ
4 ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ
3 ਵਾਰਡਾਂ ਤੇ ਕਾਂਗਰਸ ਦੇ ਕੌਂਸਲਰ ਜੇਤੂ ਰਹੇ
1 ਵਾਰਡ ਤੇ ਅਕਾਲੀ ਦਲ ਦਾ ਕੌਂਸਲਰ ਜੇਤੂ ਰਿਹਾ।
ਜਦੋਂ ਕਿ 2 ਵਾਰਡਾਂ ਤੇ ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ਦੀ ਹਮਾਇਤ ਨਾਲ ਜਿੱਤ ਪ੍ਰਾਪਤ ਕੀਤੀ

ਕੁੱਲ ਤਲਵੰਡੀ ਸਾਬੋ ਦੇ 15 ਵਾਰਡ ਹਨ। ਜਦੋਂ ਕਿ ਪੰਜ ਵਾਰਡਾਂ ਤੇ ਪਹਿਲਾਂ ਹੀ ਪੰਜ ਉਮੀਦਵਾਰ ਆਮ ਆਦਮੀ ਪਾਰਟੀ ਦੇ ਜੇਤੂ ਕਰਾਰ ਦਿੱਤੇ ਗਏ ਹਨ। ਜਿਸ ਲਈ ਹੁਣ ਤਲਵੰਡੀ ਸਾਬੋ ਤੇ ਆਮ ਆਦਮੀ ਪਾਰਟੀ ਦੇ 9 ਕੌਂਸਲਰ ਬਣ ਚੁੱਕੇ ਹਨ। ਜਿਸ ਲਈ ਤਲਵੰਡੀ ਸਾਬੋ ਦੀ ਨਗਰ ਕੌਂਸਲਰ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ।

ਇਸ਼ਤਿਹਾਰਬਾਜ਼ੀ

ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਵੇਂ ਕਿ ਤਲਵੰਡੀ ਸਾਬੋ ਦੇ ਸ਼ਹਿਰ ਵਾਸੀਆਂ ਦੀ ਆਪ ਦੇ ਬਧੈ ਇਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਭਰਾ ਦੇ ਦੋਸਤਾਂ ਮਿੱਤਰਾਂ ਨਾਲ ਕਾਫੀ ਝੜਪ ਹੋਈ ਪਰ ਪੁਲਿਸ ਪ੍ਰਸ਼ਾਸਨ ਨੇ ਹੋਈ ਲੜਾਈ ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਿਲ ਕੀਤੀ ਤੇ ਬਿਨਾਂ ਕਿਸੇ ਨੁਕਸਾਨ ਤੋਂ ਵਿਧਾਇਕ ਦੇ ਭਰਾ ਨੂੰ ਸਹੀ ਸਲਾਮਤ ਬੂਥ ਕੋਲੋਂ ਰਵਾਨਾ ਕਰ ਦਿੱਤਾ। ਜਿਸ ਤੇ ਬਠਿੰਡਾ ਜ਼ਿਲ੍ਹੇ ਦੀ ਏਡੀਸੀ ਸਾਹਿਬ ਮੈਡਮ ਮੌਕੇ ਤੇ ਪਹੁੰਚੇ ਤੇ ਬੂਥਾਂ ਦਾ ਜਾਇਜ਼ਾ ਲਿਆ ਇਸ ਮੌਕੇ ਤਲਵੰਡੀ ਸਾਬੋ ਦੇ ਚੋਣ ਅਫਸਰ ਐਸਡੀਐਮ ਨੇ ਵੀ ਬੂਥਾਂ ਦਾ ਜਾਇਜਾ ਲਿਆ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਅਜੇ ਤੱਕ ਲੜਾਈ ਦੀ ਕਿਸੇ ਨੇ ਵੀ ਸ਼ਿਕਾਇਤ ਨਹੀਂ ਦਿੱਤੀ ਅਤੇ ਨਾ ਹੀ ਸਾਡੇ ਸਾਹਮਣੇ ਕੋਈ ਲੜਾਈ ਹੋਈ ਹੈ ਫਿਰ ਵੀ ਜੇਕਰ ਕੋਈ ਸਾਡੇ ਕੋਲੇ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ। ਉਧਰ ਵੋਟਾਂ ਕੈਂਸਲ ਕਰਨ ਸਬੰਧੀ ਉਹਨਾਂ ਕਿਹਾ ਕਿ ਸਾਨੂੰ ਇੱਕ ਉਮੀਦਵਾਰ ਵੱਲੋਂ ਲਿਖਤੀ ਸ਼ਿਕਾਇਤ ਆਈ ਸੀ ਉਸਦਾ ਅਸੀਂ ਜਲਦੀ ਹੀ ਨਿਪਟਾਰਾ ਕਰ ਦਿੱਤਾ।

ਇਸ਼ਤਿਹਾਰਬਾਜ਼ੀ

ਉਧਰ ਜੇਕਰ ਗੱਲ ਕਰੀਏ ਤਲਵੰਡੀ ਸਾਬੋ ਦੇ ਚੋਣ ਨਤੀਜਿਆਂ ਦੀ ਤਾਂ ਤਲਵੰਡੀ ਸਾਬੋ ਦੇ 10 ਵਾਰਡਾਂ ਤੇ ਹੋਈਆਂ ਚੋਣਾਂ ਵਿੱਚੋਂ ਚਾਰ ਵਾਰਡਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ ਜਦੋਂ ਕਿ ਤਿੰਨ ਵਾਰਡਾਂ ਤੇ ਕਾਂਗਰਸ ਦੇ ਕੌਂਸਲਰ ਜੇਤੂ ਰਹੇ ਹਨ ਅਤੇ ਇੱਕ ਕੌਂਸਲਰ ਅਕਾਲੀ ਦਲ ਦਾ ਜੇਤੂ ਰਿਹਾ ਹੈ ਜਦੋਂ ਕਿ ਤਿੰਨ ਕੌਂਸਲਰ ਆਜ਼ਾਦ ਤੌਰ ਤੇ ਕਾਂਗਰਸ ਦੀ ਮਦਦ ਨਾਲ ਜਿੱਤੇ ਹਨ। ਜੇਤੂ ਕੌਂਸਲਰਾਂ ਨੇ ਜਿੱਤ ਦੇ ਜਸ਼ਨ ਮਨਾਉਂਦਿਆਂ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ ਤੇ ਇੱਕ ਆਜ਼ਾਦ ਕੌਂਸਲਰ ਜਿੱਤ ਦੀ ਖੁਸ਼ੀ ਵਿੱਚ ਭਾਵਕ ਹੁੰਦਾ ਵੀ ਦਿਖਾਈ ਦਿੱਤਾ

ਇਸ਼ਤਿਹਾਰਬਾਜ਼ੀ

ਇੱਕ ਵਿੱਚੋਂ ਆਪ ਦੀ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਜੇਤੂ

ਵਾਰਡ ਨੰਬਰ ਦੋ ਵਿੱਚੋਂ ਦਵਿੰਦਰ ਸਿੰਘ ਸੂਬਾ ਜੇਤੂ ਕਾਂਗਰਸ ਪਾਰਟੀ ਦਾ ਕੌਂਸਲਰ ਜੇਤੂ

ਵਾਰਡ ਨੰਬਰ ਤਿੰਨ ਵਿੱਚੋਂ ਆਪ ਪਾਰਟੀ ਦਾ ਉਮੀਦਵਾਰ ਮਨਜੀਤ ਕੌਰ ਪਤਨੀ ਨਛੱਤਰ ਸਿੰਘ ‌ ਜੇਤੂ

ਵਾਰਡ ਨੰਬਰ ਚਾਰ ਵਿੱਚੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਕੀਪਾ ਨੇ ਆਪ ਦੇ ਸੁਰਿੰਦਰ ਸਿੰਘ ਸਿੰਦੇ ਨੂੰ ਹਰਾਇਆ

ਵਾਰਡ ਨੰਬਰ ਸੱਤ ਵਿੱਚੋ ਆਪ ਦੀ ਉਮੀਦਵਾਰ ਕੁਲਵੀਰ ਕੌਰ ਜੇਤੂ ਰਹੀ

ਵਾਰਡ ਨੰਬਰ ਅੱਠ ਵਿੱਚੋਂ ਅਕਾਲੀ ਦਲ ਦਾ ਰਵੀ ਕੁਮਾਰ ਕੋਕੀ ਜੇਤੂ

ਵਾਰਡ ਨੰਬਰ 11 ਵਿੱਚੋਂ ਭਰਪੂਰ ਸਿੰਘ ਅਜਾਦ ਉਮੀਦਵਾਰ ਕਾਂਗਰਸ ਦੀ ਮੱਦਦ ਨਾਲ ਜਿੱਤਿਆ

ਵਾਰਡ ਨੰਬਰ 12 ਵਿੱਚੋਂ ਬ੍ਰਹਮਦੇਵ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ

ਵਾਰਡ ਨੰਬਰ 13 ਵਿੱਚੋਂ ਆਜ਼ਾਦ ਉਮੀਦਵਾਰ ਸਵਿੰਦਰ ਕੌਰ ਚੱਠਾ ਕਾਂਗਰਸ ਦੀ ਹਮਾਇਤ ਨਾਲ ਜੇਤੂ ਰਹੀ

ਵਾਰਡ ਨੰਬਰ 14 ਵਿੱਚੋਂ ਸਿਮਰਤ ਕੌਰ ਚੱਠਾ ਕਾਂਗਰਸ ਦੀ ਉਮੀਦਵਾਰ ਜੇਤੂ ਰਹੀ

ਜਲੰਧਰ ਦੇ ਕੁੱਲ ਵਾਰਡ 85

ਆਪ –       28
ਕਾਂਗਰਸ – 12
ਬੀ.ਜੇ.ਪੀ. -13
ਅਕਾਲੀ ਦਲ
ਸੁਤੰਤਰ-
ਕੁੱਲ- 53

ਅੰਮ੍ਰਿਤਸਰ ਕੁੱਲ ਵਾਰਡ 85

ਕਾਂਗਰਸ- 14
ਆਪ -5
ਭਾਜਪਾ- 4
ਅਕਾਲੀ ਦਲ – 3
ਆਜ਼ਾਦ – 5

ਸ੍ਰੀ ਮਾਛੀਵਾੜਾ ਸਾਹਿਬ
ਕੁੱਲ 15 ਸੀਟਾਂ

ਆਪ-10
ਕਾਂਗਰਸ-2
ਬੀ.ਜੇ.ਪੀ. 0
ਅਕਾਲੀ ਦਲ- 2
ਸੁਤੰਤਰ-  1
ਕੁੱਲ-  15

Source link

Related Articles

Leave a Reply

Your email address will not be published. Required fields are marked *

Back to top button