‘ਮੇਰਾ ਬੇਟਾ ਮੇਰਾ ਵਾਰਸ ਨਹੀਂ ਹੋਵੇਗਾ…’ ਅਮਿਤਾਭ ਬੱਚਨ ਨੇ ਕੀਤਾ ਪੋਸਟ, ਦੱਸਿਆ ਕੌਣ ਬਣੇਗਾ ਉਤਰਾਧਿਕਾਰੀ?

ਅਮਿਤਾਭ ਬੱਚਨ ਬਾਲੀਵੁੱਡ ਦੇ ਮੈਗਾਸਟਾਰ ਹਨ। ਉਨ੍ਹਾਂ ਨੂੰ ਪਰਦੇ ਉਤੇ ਅਦਾਕਾਰੀ ਕਰਦੇ ਹੋਏ 50 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਅੱਜ ਵੀ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਕੀਲ ਦਿੰਦੇ ਹਨ। 82 ਸਾਲ ਦੇ ਬਿਗ ਬੀ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਆਪਣੀਆਂ ਪੋਸਟਾਂ ਨਾਲ ਲੋਕਾਂ ਨੂੰ ਹੈਰਾਨ ਕਰਨ ਵਾਲੇ ਅਮਿਤਾਭ ਨੇ ਇਕ ਵਾਰ ਫਿਰ ਆਪਣੀ ਇਕ Cryptic ਪੋਸਟ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬੇਟੇ ਅਤੇ ਉਨ੍ਹਾਂ ਦੇ ਵਾਰਿਸ ਬਾਰੇ ਟਵੀਟ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ ਅਤੇ ਪੁੱਛ ਰਹੇ ਹਨ ਕਿ ਉਹ ਕੀ ਕਹਿਣਾ ਚਾਹੁੰਦੇ ਹਨ।
ਅਮਿਤਾਭ ਬੱਚਨ ਦੀ ਗੁਪਤ ਪੋਸਟ
ਐਕਸ ਉਤੇ ਪੋਸਟ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ‘ਮੇਰੇ ਬੇਟੇ, ਬੇਟੇ ਹੋਣ ਦੇ ਨਾਤੇ ਮੇਰੇ ਉਤਰਾਧਿਕਾਰੀ ਨਹੀਂ ਹੋਣਗੇ, ਜੋ ਮੇਰੇ ਵਾਰਿਸ ਹੋਣਗੇ ਉਹ ਮੇਰੇ ਬੇਟੇ ਹੋਣਗੇ। ਸਤਿਕਾਰਯੋਗ ਬਾਬੂ ਜੀ ਦੇ ਸ਼ਬਦ ਅਤੇ ਅਭਿਸ਼ੇਕ ਇਸ ਨੂੰ ਨਿਭਾ ਰਹੇ ਹਨ।’ ਉਨ੍ਹਾਂ ਨੇ ਅੱਗੇ ਲਿਖਿਆ – ‘ਹੇਠਾਂ ਵੀ ਪੜ੍ਹੋ, ਇੱਕ ਨਵੀਂ ਸ਼ੁਰੂਆਤ’।
ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਨੇ ਪੋਸਟ ਕਿਉਂ ਕੀਤੀ
ਅਮਿਤਾਭ ਨੂੰ ਅੰਦਾਜ਼ਾ ਸੀ ਕਿ ਇਸ ਪੋਸਟ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਣਗੇ। ਇਸ ਲਈ ਉਨ੍ਹਾਂ ਨੇ ਅੱਗੇ ਇਸ ਪੋਸਟ ਦਾ ਕਾਰਨ ਵੀ ਦੱਸ ਦਿੱਤਾ।
well done Abhishek for this fresh initiative .. may you succeed in this too ..🙏 https://t.co/AXI0ibpFSv
— Amitabh Bachchan (@SrBachchan) March 19, 2025
ਅਭਿਸ਼ੇਕ ਨਵੀਂ ਸ਼ੁਰੂਆਤ ਕਰ ਰਹੇ ਹਨ
ਦਰਅਸਲ, ਅਭਿਸ਼ੇਕ ਨੇ ਹਾਲ ਹੀ ‘ਚ ਯੂਰਪੀਅਨ ਟੀ-20 ਕ੍ਰਿਕਟ ਲੀਗ ਨਾਲ ਹੱਥ ਮਿਲਾਇਆ ਹੈ। ਉਹ ਇਸ ਲੀਗ ਦੇ ਸਹਿ-ਸੰਸਥਾਪਕ ਅਤੇ ਪ੍ਰਮੋਟਰ ਹਨ। ਇਹ ਲੀਗ 15 ਜੁਲਾਈ ਤੋਂ ਯੂਰਪ ਵਿੱਚ ਸ਼ੁਰੂ ਹੋ ਰਹੀ ਹੈ, ਜਿਸ ਵਿੱਚ ਤਿੰਨ ਦੇਸ਼ਾਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਅਮਿਤਾਭ ਨੇ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬੇਟੇ ਅਤੇ ਉਤਰਾਧਿਕਾਰੀ ਵਾਲਾ ਪੋਸਟ ਕੀਤਾ।