300 ਰੁਪਏ ਤੋਂ ਘੱਟ ਕੀਮਤ ‘ਚ Jio, Airtel ਤੇ Vi ਦੇ ਰਹੇ ਅਨਲਿਮਟਿਡ ਕਾਲਿੰਗ ਤੇ ਹੋਰ ਵੀ ਕਈ ਲਾਭ, ਪੜ੍ਹੋ ਡਿਟੇਲ

ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਸਸਤਾ ਪ੍ਰੀਪੇਡ ਰੀਚਾਰਜ ਪਲਾਨ ਮਿਲਣਾ ਮੁਸ਼ਕਲ ਹੈ, ਉੱਥੇ ਹੀ ਜੇ ਤੁਸੀਂ ਡਾਟਾ, ਕਾਲਿੰਗ ਤੇ ਐਸਐਮਐਸ ਦੀ ਸੁਵਿਧਾ ਸੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਹਨ। ਜੇਕਰ ਤੁਸੀਂ ਆਪਣੇ ਲਈ ਸਹੀ ਪਲਾਨ ਦੀ ਚੋਣ ਨਹੀਂ ਕਰ ਪਾ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ Jio, Airtel ਅਤੇ Vi ਦੇ ਕੁਝ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜੋ 300 ਰੁਪਏ ਤੋਂ ਘੱਟ ‘ਚ ‘ਵੈਲਿਊ ਫਾਰ ਮਨੀ’ ਸਾਬਤ ਹੋ ਸਕਦੇ ਹਨ। ਇਨ੍ਹਾਂ ਸਾਰੇ ਪਲਾਨ ਵਿੱਚ ਬਹੁਤ ਸਾਰੇ ਲਾਭ ਦਿੱਤੇ ਜਾਂਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ…
Jio ਦਾ 299 ਰੁਪਏ ਵਾਲਾ ਪ੍ਰੀਪੇਡ ਪਲਾਨ
Jio ਦਾ ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਘੱਟ ਕੀਮਤ ‘ਤੇ ਅਨਲਿਮਟਿਡ ਕਾਲਿੰਗ, ਡਾਟਾ ਅਤੇ SMS ਵਰਗੇ ਫਾਇਦੇ ਚਾਹੁੰਦੇ ਹਨ। ਇਸ ‘ਚ ਰੋਜ਼ਾਨਾ 1.5 ਜੀਬੀ ਹਾਈ ਸਪੀਡ ਡਾਟਾ ਵੀ ਦਿੱਤਾ ਜਾਂਦਾ ਹੈ। ਯੂਜ਼ਰਸ ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਪਲਾਨ ਰੋਜ਼ਾਨਾ 100 SMS ਦੀ ਸਹੂਲਤ ਦਿੰਦਾ ਹੈ। ਇਸ ‘ਚ JioCinema, JioTV ਅਤੇ JioCloud ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਦੀ ਕੀਮਤ 300 ਰੁਪਏ ਤੋਂ ਘੱਟ ਹੈ।
Airtel ਦਾ 299 ਰੁਪਏ ਵਾਲਾ ਪ੍ਰੀਪੇਡ ਪਲਾਨ
Airtel ਉਪਭੋਗਤਾਵਾਂ ਲਈ, 299 ਦੇ ਇਸ ਪਲਾਨ ਵਿੱਚ 28 ਦਿਨਾਂ ਦੀ ਵੈਧਤਾ ਲਈ ਰੋਜ਼ਾਨਾ 1 ਜੀਬੀ ਡੇਟਾ ਰੋਲਆਊਟ ਕੀਤਾ ਜਾਂਦਾ ਹੈ। ਯੂਜ਼ਰਸ ਇੱਕ ਮਹੀਨੇ ਲਈ ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਤੁਹਾਨੂੰ 100 SMS ਭੇਜਣ ਦੀ ਸੁਵਿਧਾ ਵੀ ਮਿਲਦੀ ਹੈ। ਇਹ ਪਲਾਨ ਕਿਸੇ ਵੀ OTT ਐਪ ਦੀ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਨਹੀਂ ਕਰਦਾ ਹੈ, ਪਰ ਇਹ ਸਪੈਮ ਫਾਈਟਿੰਗ ਨੈੱਟਵਰਕ ਅਤੇ ਵਿੰਕ ‘ਤੇ ਮੁਫ਼ਤ ਹੈਲੋ ਟਿਊਨਜ਼ ਦੀ ਪੇਸ਼ਕਸ਼ ਕਰਦਾ ਹੈ।
Vi Rs 299 ਪਲਾਨ
ਵੋਡਾਫੋਨ-ਆਈਡੀਆ ਦੇ ਇਸ ਪਲਾਨ ‘ਚ VI ਮੂਵੀਜ਼ ਦਾ ਲਾਭ ਮਿਲਦਾ ਹੈ। ਇਹ ਅਨਲਿਮਟਿਡ ਵੌਇਸ ਕਾਲਿੰਗ, ਪ੍ਰਤੀ ਦਿਨ 1 ਜੀਬੀ ਡੇਟਾ ਅਤੇ 100 ਐਸਐਮਐਸ ਭੇਜਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਕਾਲ ਕਰਨ ਜਾਂ ਸਿਮ ਨੂੰ ਐਕਟਿਵ ਰੱਖਣ ਲਈ ਸਸਤੇ ਪਲਾਨ ਦੀ ਲੋੜ ਹੈ। ਪਲਾਨ ‘ਚ ਜ਼ਿਆਦਾ ਡਾਟਾ ਉਪਲਬਧ ਨਹੀਂ ਹੈ ਪਰ ਕਾਲਿੰਗ ‘ਚ ਕੋਈ ਸਮੱਸਿਆ ਨਹੀਂ ਹੋਵੇਗੀ। ਜੇਕਰ ਅਸੀਂ ਤਿੰਨਾਂ ਵਿੱਚੋਂ ਸਭ ਤੋਂ ਵਧੀਆ ਪਲਾਨ ਦੀ ਗੱਲ ਕਰੀਏ ਤਾਂ Jio ਇਨ੍ਹਾਂ ਵਿੱਚੋਂ ਅੱਗੇ ਹੈ। ਕਿਉਂਕਿ ਇਸ ‘ਚ ਬਾਕੀ ਦੋ ਪਲਾਨ ਨਾਲੋਂ ਜ਼ਿਆਦਾ ਡਾਟਾ ਦਿੱਤਾ ਜਾ ਰਿਹਾ ਹੈ, ਇਸ ਦੇ ਨਾਲ ਹੀ Jio ਦੇ ਕੁਝ ਐਪਸ ਦੀ ਸਬਸਕ੍ਰਿਪਸ਼ਨ ਵੀ ਮੁਫ਼ਤ ਦਿੱਤੀ ਜਾ ਰਹੀ ਹੈ, ਜੋ ਇਸ ਨੂੰ ਕਿਫ਼ਾਇਤੀ ਬਣਾਉਂਦੀ ਹੈ।