Sports

ਰਾਹੁਲ ਦ੍ਰਾਵਿੜ ਦੇ ਬੇਟੇ ਸਮਿਤ ਦ੍ਰਾਵਿੜ ਦੀ ਭਾਰਤੀ ਟੀਮ ਵਿਚ ਚੋਣ, ਇੰਜ ਜ਼ਾਹਿਰ ਕੀਤੀ ਖੁਸ਼ੀ… rahul dravid son samit dravid gives reaction on india under 19 selection for australia series watch video – News18 ਪੰਜਾਬੀ

Rahul dravid son samit dravid- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਦ੍ਰਾਵਿੜ ਨੂੰ ਭਾਰਤ ਦੀ ਅੰਡਰ-19 ਟੀਮ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਵਿਰੁੱਧ 50 ਓਵਰਾਂ ਅਤੇ ਚਾਰ ਦਿਨਾ ਮੈਚਾਂ ਦੀ ਲੜੀ ਲਈ ਚੁਣੀ ਗਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਫਿਲਹਾਲ ਸਮਿਤ ਦ੍ਰਾਵਿੜ ਬੈਂਗਲੁਰੂ ਵਿਚ ਖੇਡੀ ਜਾ ਰਹੀ ਮਹਾਰਾਜਾ ਟੀ-20 ਟਰਾਫੀ ‘ਚ ਖੇਡ ਰਹੇ ਹਨ। ਮੈਸੂਰ ਵਾਰੀਅਰਜ਼ ਟੀਮ ਲਈ ਖੇਡਣ ਵਾਲੇ ਇਸ ਨੌਜਵਾਨ ਨੇ ਅੰਡਰ-19 ਟੀਮ ‘ਚ ਜਗ੍ਹਾ ਬਣਾਉਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਭਾਰਤੀ ਅੰਡਰ-19 ਟੀਮ ‘ਚ ਜਗ੍ਹਾ ਬਣਾਉਣ ਵਾਲੇ ਸਮਿਤ ਦ੍ਰਾਵਿੜ ਨੇ ਖੁਸ਼ੀ ਜ਼ਾਹਰ ਕੀਤੀ। ਇਸ 18 ਸਾਲਾ ਬੱਲੇਬਾਜ਼ ਨੇ ਸਟਾਰ ਸਪੋਰਟਸ ਕੰਨੜ ਰਾਹੀਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਗਿਆ ਹੈ। ਆਪਣੀ ਚੋਣ ਉਤੇ ਸਮਿਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਿਨ ਲਈ ਸਖਤ ਮਿਹਨਤ ਕੀਤੀ ਹੈ, ਸਮਿਤ ਦ੍ਰਾਵਿੜ ਨੇ ਕਿਹਾ, ਮੈਂ ਆਪਣੀ ਅੰਡਰ 19 ਟੀਮ ‘ਚ ਚੁਣੇ ਜਾਣ ‘ਤੇ ਬਹੁਤ ਖੁਸ਼ ਹਾਂ। ਟੀਮ ਵਿੱਚ ਮੇਰੀ ਜਗ੍ਹਾ ਬਣਾਉਣ ਲਈ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ, ਮੈਂ ਇਸ ਪਲ ਲਈ ਸਖ਼ਤ ਮਿਹਨਤ ਕੀਤੀ ਹੈ।’’

ਕੂਚ ਬਿਹਾਰ ਟਰਾਫੀ ਵਿੱਚ ਚੰਗਾ ਪ੍ਰਦਰਸ਼ਨ
ਸਮਿਤ ਦ੍ਰਾਵਿੜ ਨੇ ਕੂਚ ਬਿਹਾਰ ਟਰਾਫੀ ਵਿਚ ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ। ਉਹ ਕਰਨਾਟਕ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ਉਤੇ ਰਿਹਾ। 10 ਮੈਚ ਖੇਡ ਕੇ 36.20 ਦੀ ਔਸਤ ਨਾਲ ਕੁੱਲ 362 ਦੌੜਾਂ ਬਣਾਈਆਂ। ਉਨ੍ਹਾਂ ਨੇ ਟੂਰਨਾਮੈਂਟ ‘ਚ ਕੁੱਲ 3 ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇੰਨਾ ਹੀ ਨਹੀਂ ਸਮਿਤ ਦ੍ਰਾਵਿੜ ਨੇ 16 ਵਿਕਟਾਂ ਵੀ ਲਈਆਂ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button