ਦਸੰਬਰ ਤੋਂ ਨਹੀਂ ਬਣ ਰਹੀਆਂ ਨਵੀਆਂ RC ਤੇ ਡਰਾਈਵਿੰਗ ਲਾਇਸੈਂਸ, ਸੁਣੋ ਕਿਉਂ ਪਿਆ ਇਹ ਚੱਕਰ…

ਜਿੱਥੇ ਸਾਰੇ ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਅਤੇ ਨਵੀਆਂ ਆਰ ਸੀ ਦਾ ਕੰਮ ਰੁਕਿਆ ਹੈ ਉਥੇ ਹੀ ਹੁਸ਼ਿਆਰਪੁਰ ਦੇ ਲੋਕ ਵੀ ਖੱਜਲ ਖੁਆਰ ਹੋ ਰਹੇ ਹਨ। ਜਦੋਂ ਆਰਟੀਓ ਆਫਿਸ ਡਰਾਈਵਿੰਗ ਟੈਸਟ ਟਰੈਕ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਲੋਕਾਂ ਦੇ ਲਰਨਿੰਗ ਲਾਈਸੈਂਸ ਬਣਾਏ ਜਾ ਰਹੇ ਸਨ ਪਰ ਟੈਸਟ ਟਰੈਕ ਜੋ ਕਿ ਬੰਦ ਪਿਆ ਹੈ ਪਰ ਲਰਨਿੰਗ ਲਾਈਸੈਂਸ ਬਣਾਏ ਜਾ ਰਹੇ ਹਨ। ਇਸ ਸਬੰਧੀ ਜਦੋਂ ਅਵਤਾਰ ਸਿੰਘ ਇੰਚਾਰਜ ਟਰੈਕ ਆਰਟੀਓ ਆਫਿਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਦਸੰਬਰ ਤੋਂ ਹੀ ਪੁਰਾਣੀ ਕੰਪਨੀ ਦਾ ਐਗਰੀਮੈਂਟ ਖਤਮ ਹੋ ਗਿਆ ਹੈ ਅਤੇ ਨਵੀਂ ਕੰਪਨੀ ਨਾਲ ਹੁਣ ਐਗਰੀਮੈਂਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵੇਂ ਲਾਈਸੈਂਸ ਅਤੇ ਆਰ ਸੀ ਨਹੀਂ ਬਣ ਕੇ ਆ ਰਹੀਆਂ। ਪਰ ਜਲਦ ਹੀ ਇਹ ਕੰਮ ਵੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਬਾਕੀ ਸਾਰਾ ਕੰਮ ਚੱਲ ਰਿਹਾ ਹੈ ਜਦਕਿ ਕੰਪਨੀ ਵੱਲੋਂ ਜੋ ਸਟਾਫ ਦੇਣਾ ਹੈ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਵੈੱਬਸਾਈਟ ਦੀ ਮੈਨਟੇਨੈਂਸ ਵੀ ਹੋ ਰਹੀ ਹੈ ਜਿਸ ਕਾਰਨ ਵੈਬਸਾਈਟ ਸਲੋ ਚੱਲ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਆਪਣੇ ਨਵੇਂ ਲਾਈਸੈਂਸ ਬਣਵਾਉਣ ਆ ਰਹੇ ਹਨ ਸਾਫਟਵੇਅਰ ਅਪਡੇਟ ਹੋ ਰਿਹਾ ਹੋਣ ਕਾਰਨ ਉਸ ਵਿੱਚ ਥੋੜਾ ਜਿਹਾ ਸਮਾਂ ਲੱਗ ਰਿਹਾ ਹੈ। ਕਿਉਂਕਿ ਜਦੋਂ ਤੱਕ ਨਵੀਂ ਕੰਪਨੀ ਵੱਲੋਂ ਡਰਾਈਵਿੰਗ ਟੈਸਟ ਟਰੈਕ ਅਤੇ ਚੰਡੀਗੜ੍ਹ ਤੋਂ ਪ੍ਰਿੰਟਿੰਗ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਦ ਤੱਕ ਇਸ ਤਰ੍ਹਾਂ ਹੀ ਥੋੜੀ ਮੁਸ਼ਕਿਲ ਰਹੇਗੀ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।