ਪਿਆਰ ‘ਚ ਪਾਗਲ ਕੁੜੀ ਨੇ ਆਪਣੇ ਮਾਤਾ-ਪਿਤਾ ਸਮੇਤ ਕੀਤੇ 13 ਕਤਲ…

ਇਕ ਲੜਕੀ ਆਪਣੇ ਪ੍ਰੇਮੀ ਦੇ ਪਿਆਰ ‘ਚ ਇੰਨੀ ਪਾਗਲ ਹੋ ਗਈ ਕਿ ਉਸ ਨੇ ਆਪਣੇ ਮਾਤਾ-ਪਿਤਾ ਸਮੇਤ ਪਰਿਵਾਰ ਦੇ 13 ਲੋਕਾਂ ਦਾ ਕਤਲ ਕਰ ਦਿੱਤਾ। ਉਸਨੇ ਸਾਰਿਆਂ ਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤਾ। ਪਾਕਿਸਤਾਨ ਦੇ ਸਿੰਧ ਸੂਬੇ ਤੋਂ ਇਹ ਖੌਫਨਾਕ ਘਟਨਾ ਸਾਹਮਣੇ ਆਈ ਹੈ। ਲੜਕੀ ਆਪਣੇ ਪਰਿਵਾਰ ਤੋਂ ਨਾਰਾਜ਼ ਸੀ ਕਿਉਂਕਿ ਉਹ ਉਸ ਦਾ ਵਿਆਹ ਉਸਦੇ ਪਸੰਦ ਦੇ ਲੜਕੇ ਨਾਲ ਕਰਨ ਨੂੰ ਤਿਆਰ ਨਹੀਂ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਪ੍ਰੇਮੀ ਨਾਲ ਸਾਜ਼ਿਸ਼ ਰਚ ਕੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਪੁਲਿਸ ਨੇ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਰਿਵਾਰ ਵਾਲੇ ਪ੍ਰੇਮੀ ਨਾਲ ਵਿਆਹ ਲਈ ਤਿਆਰ ਨਹੀਂ ਸਨ
ਪੁਲਿਸ ਮੁਤਾਬਕ ਇਹ ਘਟਨਾ 19 ਅਗਸਤ ਨੂੰ ਖੈਰਪੁਰ ਨੇੜੇ ਹੈਬਤ ਖਾਨ ਬਰੋਹੀ ਪਿੰਡ ਦੀ ਹੈ। ਇੱਥੇ ਲੜਕੀ ਦਾ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਉਸ ਦਾ ਵਿਆਹ ਕਰਨ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਲੜਕੀ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਨਹੀਂ ਕਰਨ ਦਿੱਤਾ। ਇਸ ਗੱਲ ਨੇ ਲੜਕੀ ਨੂੰ ਇੰਨਾ ਨਾਰਾਜ਼ ਕੀਤਾ ਕਿ ਉਸਨੇ ਆਪਣੇ ਮਾਤਾ-ਪਿਤਾ ਸਮੇਤ ਪੂਰੇ ਪਰਿਵਾਰ ਨੂੰ ਹੀ ਜ਼ਹਿਰ ਦੇ ਕੇ ਮਾਰ ਦਿੱਤਾ।
ਕਣਕ ‘ਚ ਮਿਲਾਇਆ ਜ਼ਹਿਰ ਤੇ ਫਿਰ…
ਲੜਕੀ ਨੇ ਰੋਟੀ ਬਣਾਉਣ ਲਈ ਵਰਤੀ ਜਾਂਦੀ ਕਣਕ ਵਿੱਚ ਜ਼ਹਿਰ ਮਿਲਾ ਕੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ। ਖੈਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਇਨਾਇਤ ਸ਼ਾਹ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬੀਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸਾਰਿਆਂ ਦੀ ਮੌਤ ਹੋ ਗਈ। ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਜ਼ਹਿਰੀਲਾ ਭੋਜਨ ਖਾਣ ਕਾਰਨ ਹੋਈ ਹੈ।
ਲੜਕੀ ਨੇ ਕਬੂਲ ਕਰ ਲਿਆ ਹੈ ਆਪਣਾ ਜੁਰਮ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੇਟੀ ਅਤੇ ਉਸ ਦੇ ਪ੍ਰੇਮੀ ਨੇ ਘਰ ‘ਚ ਰੋਟੀ ਬਣਾਉਣ ਲਈ ਵਰਤੀ ਜਾਂਦੀ ਕਣਕ ‘ਚ ਜ਼ਹਿਰ ਮਿਲਾ ਦਿੱਤਾ ਸੀ। ਲੜਕੀ ਗੁੱਸੇ ਵਿਚ ਸੀ ਕਿਉਂਕਿ ਉਸ ਦਾ ਪਰਿਵਾਰ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਲੜਕੀ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਕਣਕ ਵਿੱਚ ਜ਼ਹਿਰ ਮਿਲਾਉਣ ਦੀ ਗੱਲ ਕਬੂਲੀ ਹੈ।
- First Published :