ਪੌਪ ਸਟਾਰ Shakira ਨਾਲ ਨਜ਼ਰ ਆਏ ਦਿਲਜੀਤ ਦੋਸਾਂਝ, ਦੇਖੋ Video – News18 ਪੰਜਾਬੀ

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਨੇ ਮਈ ਦੇ ਪਹਿਲੇ ਸੋਮਵਾਰ ਨੂੰ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਆਪਣੀ ਸ਼ੁਰੂਆਤ ਕੀਤੀ ਅਤੇ ਉਹ ਪਹਿਲੀ ਵਾਰ ਰੈੱਡ ਕਾਰਪੇਟ ‘ਤੇ ਦਿਖਾਈ ਦਿੰਦੇ ਹੀ ਸਨਸਨੀ ਬਣ ਗਏ। ਦਿਲਜੀਤ ਨੇ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਨਾ ਸਿਰਫ਼ ਭਾਰਤੀ ਸੱਭਿਆਚਾਰ ਦਾ ਝੰਡਾ ਲਹਿਰਾਇਆ ਸਗੋਂ ਲੋਕਾਂ ਦੇ ਦਿਲ ਵੀ ਜਿੱਤ ਲਏ।
ਰੈੱਡ ਕਾਰਪੇਟ ਤੋਂ ਇਲਾਵਾ ਦਿਲਜੀਤ ਅਤੇ ਸ਼ਕੀਰਾ ਦਾ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਰੈੱਡ ਕਾਰਪੇਟ ਤੋਂ ਪਹਿਲਾਂ ਇੱਕ ਪ੍ਰੀ-ਈਵੈਂਟ ਫੋਟੋਸ਼ੂਟ ਵਿੱਚ ਪੋਜ਼ ਦਿੰਦੇ ਦੇਖਿਆ ਗਿਆ ਸੀ। ਇਸ ਮੌਕੇ ‘ਤੇ ਸ਼ਕੀਰਾ ਅਤੇ ਨਿਕੋਲ ਸ਼ੇਰਜ਼ਿੰਗਰ ਦੇ ਨਾਲ-ਨਾਲ ਕਈ ਹੋਰ ਅੰਤਰਰਾਸ਼ਟਰੀ ਸਿਤਾਰੇ ਵੀ ਉਨ੍ਹਾਂ ਨਾਲ ਮੌਜੂਦ ਸਨ। ਸ਼ਕੀਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਈਵੈਂਟ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦਿਲਜੀਤ ਵੀ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਮੇਟ ਗਾਲਾ ਵਿੱਚ ਅੱਖਾਂ ਵਿੱਚ ਸੂਰਮਾ, ਹੱਥ ਵਿੱਚ ਤਲਵਾਰ ਅਤੇ ਪਿੱਠ ‘ਤੇ ਪੰਜਾਬ ਲੈ ਕੇ ਪਹੁੰਚੇ। ਉਸਨੇ ਇਸ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਆਪਣੇ ਸੱਭਿਆਚਾਰ ਦਾ ਝੰਡਾ ਲਹਿਰਾਇਆ ਅਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਉਸਨੇ ਆਪਣੇ ਡੈਬਿਊ ਲਈ ਨੇਪਾਲੀ-ਅਮਰੀਕੀ ਡਿਜ਼ਾਈਨਰ ਪ੍ਰਬਲ ਗੁਰੂੰਗ ਦੁਆਰਾ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨਿਆ ਸੀ। ਦਿਲਜੀਤ ਨੇ ਆਈਵਰੀ ਚਿੱਟੀ ਮਹਾਰਾਜਾ ਸ਼ੈਲੀ ਦੀ ਸ਼ੇਰਵਾਨੀ ਪਹਿਨੀ ਸੀ ਜਿਸ ਵਿੱਚ ਸੁਨਹਿਰੀ ਕਢਾਈ ਕੀਤੀ ਗਈ ਸੀ।