ਸਿਧਾਰਥ ਮਲਹੋਤਰਾ ਦੇ ਵਿਆਹ ਦੀ ਖ਼ਬਰ ਸੁਣਦਿਆਂ ਇਸ ਸੁਪਰਸਟਾਰ ਦੀ ਬੇਟੀ ਦਾ ਟੁੱਟ ਗਿਆ ਦਿਲ, ਤੁਰੰਤ ਡਿਲੀਟ ਕੀਤੀਆਂ ਫ਼ੋਟੋਆਂ

ਫ਼ਿਲਮੀ ਦੁਨੀਆਂ ਵਿੱਚ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਹਨਾਂ ਦਾ ਅਸਰ ਦੂਸਰੀਆਂ ਫ਼ਿਲਮੀ ਹਸਤੀਆਂ ‘ਤੇ ਵੀ ਪੈਂਦਾ ਹੈ। ਪਿਛਲੇ ਸਮੇਂ ਵਿੱਚ ਕਈ ਫ਼ਿਲਮੀ ਸਖਸ਼ੀਅਤਾਂ ਵਿਆਹ ਦੇ ਬੰਧਨ ਵਿੱਚ ਬਝੀਆਂ ਹਨ। ਇਸ ਵਿੱਚ ਸਭ ਤੋਂ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ (Kiara Advani) ਵੀ ਸ਼ਾਮਿਲ ਹੈ। ਜਿੱਥੇ ਇਸ ਵਿਆਹ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ, ਉੱਥੇ ਹੀ ਇਸ ਵਿਆਹ ਦੀ ਚਰਚਾ ਵੀ ਖੂਬ ਹੋਈ।
ਇਸ ਤੋਂ ਇਲਾਵਾ ਇਸ ਵਿਆਹ ਨੇ ਇੱਕ ਸਾਊਥ ਦੇ ਸੁਪਰਸਟਾਰ ਦੀ ਬੇਟੀ ਦਾ ਦਿਲ ਵੀ ਤੋੜ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਸਾਊਥ ਦੇ ਸੁਪਰਸਟਾਰ ਕਿੱਚਾ ਸੁਦੀਪ (Sudeep Kicha) ਦੀ ਬੇਟੀ ਸਾਨਵੀ ਦੀ, ਜਿਸ ਨੂੰ ਸਿਧਾਰਥ ਦੇ ਵਿਆਹ ਨਾਲ ਬਹੁਤ ਦੁੱਖ ਹੋਇਆ।ਜਦੋਂ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਅਤੇ ਉਸਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਹੈ ਤਾਂ ਦੁੱਖ ਤਾਂ ਹੁੰਦਾ ਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਿੱਚਾ ਸੁਦੀਪ (Kicha Sudeep) ਦੀ ਧੀ ਸਾਨਵੀ ਸੁਦੀਪ (Saanvi Sudeep) ਕਈ ਮਸ਼ਹੂਰ ਹਸਤੀਆਂ ਨਾਲ ਘਿਰੀ ਹੋਈ ਵੱਡੀ ਹੋਈ ਪਰ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਸਾਨਵੀ ਨੇ ਖੁਲਾਸਾ ਕੀਤਾ ਕਿ ਉਸਨੂੰ ਬਚਪਨ ਤੋਂ ਹੀ ਫਿਲਮੀ ਸਿਤਾਰਿਆਂ ਨਾਲ ਪਿਆਰ ਸੀ।
ਸਾਨਵੀ ਨੇ ਖੁਲਾਸਾ ਕੀਤਾ ਕਿ ਉਸਨੂੰ ਸਿਧਾਰਥ ਮਲਹੋਤਰਾ ‘ਤੇ ਉਦੋਂ ਤੋਂ ਹੀ ਕਰਸ਼ ਸੀ ਜਦੋਂ ਉਸਨੇ ਪਹਿਲੀ ਵਾਰ ਕਰਨ ਜੌਹਰ ਦੀ 2012 ਦੀ ਫਿਲਮ ‘ਸਟੂਡੈਂਟ ਆਫ ਦ ਈਅਰ’ (Student of The Year) ਵਿੱਚ ਉਸਨੂੰ ਦੇਖਿਆ ਸੀ।
‘ਸਿਧਾਰਥ ਦੇ ਵਿਆਹ ਤੋਂ ਬਾਅਦ ਬਹੁਤ ਰੋਈ’
ਸਾਨਵੀ ਨੇ ਕਬੂਲ ਕੀਤਾ ਕਿ ਜਦੋਂ ਸਿਧਾਰਥ ਨੇ ਕਿਆਰਾ ਅਡਵਾਨੀ ਨਾਲ ਵਿਆਹ ਕੀਤਾ ਸੀ, ਤਾਂ ਉਹ ਬਹੁਤ ਦੁਖੀ ਸੀ ਅਤੇ ਬਹੁਤ ਰੋਈ ਸੀ।
ਇੰਨਾ ਹੀ ਨਹੀਂ, ਜਦੋਂ 2023 ਵਿੱਚ ਸਿਧਾਰਥ ਦਾ ਵਿਆਹ ਹੋਇਆ ਸੀ, ਤਾਂ ਉਸਦੇ ਦੋਸਤਾਂ ਨੇ ਉਸਨੂੰ ਦੁੱਖ ਭਰੇ ਮੈਸੇਜ ਵੀ ਭੇਜੇ ਸਨ।
ਸਾਨਵੀ ਦਾ ਕ੍ਰਸ਼ ਸਿਧਾਰਥ ਮਲਹੋਤਰਾ ਸੀ। ਜੀਨਲ ਮੋਦੀ ਦੇ ਯੂਟਿਊਬ ਚੈਨਲ ‘ਤੇ ਸਾਂਝੀ ਕੀਤੀ ਗਈ ਇੱਕ ਚੈਟ ਵਿੱਚ, ਸਾਨਵੀ ਨੇ ਦੱਸਿਆ ਕਿ ਅੱਲੂ ਅਰਜੁਨ (Allu Arjun) ਤੋਂ ਇਲਾਵਾ, ਉਸਦਾ ਸਭ ਤੋਂ ਲੰਬਾ ਕ੍ਰਸ਼ ਸਿਧਾਰਥ ਮਲਹੋਤਰਾ ਸੀ। ਮੈਂ ਉਸਨੂੰ ਦੇਖਦੇ ਹੀ ਉਸ ‘ਤੇ ਮੋਹਿਤ ਹੋ ਗਈ ਸੀ।